ਲੰਡਨ-ਬ੍ਰਿਟੇਨ 'ਚ ਵੀਰਵਾਰ ਨੂੰ ਇਨਫੈਕਸ਼ਨ ਦੇ ਹੋਰ 249 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਇਕ ਦਿਨ 'ਚ ਕਰੀਬ ਦੁੱਗਣੇ ਹੋ ਗਏ। ਇਸ ਦੇ ਨਾਲ ਹੀ ਦੇਸ਼ 'ਚ ਓਮੀਕ੍ਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 817 ਹੋ ਗਈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂ.ਕੇ.ਐੱਸ.ਐੱਚ.ਏ.) ਨੇ ਕਿਹਾ ਕਿ ਜੇਕਰ ਵਾਧਾ ਦਰ ਅਤੇ ਮਾਮਲੇ ਦੁਗਣੇ ਹੋਣ 'ਚ ਲੱਗਣ ਵਾਲਾ ਸਮਾਂ ਅਜਿਹਾ ਹੀ ਰਿਹਾ ਤਾਂ ਉਹ ਅਗਲੇ ਦੋ ਚਾਰ ਹਫ਼ਤਿਆਂ 'ਚ ਕੋਰੋਨਾ ਵਾਇਰਸ ਦੇ ਘਟੋ-ਘੱਟ 50 ਫੀਸਦੀ ਮਾਮਲੇ ਓਮੀਕ੍ਰੋਨ ਵੇਰੀਐਂਟ ਦੇ ਦੇਖ ਸਕਦੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਹੋਣ ਵਾਲੀਆਂ ਜਾਂਚਾਂ 'ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਓਮੀਕ੍ਰੋਨ ਦੇ ਮਾਮਲੇ ਦੁੱਗਣੇ ਹੋਣ ਦੀ ਮਿਆਦ ਨਾਲ ਦੋ ਤੋਂ ਤਿੰਨ ਦਿਨ ਦਰਮਿਆਨ ਹੋ ਸਕਦੀ ਹੈ। ਯੂ.ਕੇ.ਐੱਸ.ਐੱਚ.ਏ. ਮੁੱਖ ਮੈਡੀਕਲ ਸਲਾਹਕਾਰ ਡਾ. ਸੁਸਾਨ ਹੋਪਕਿੰਸ ਨੇ ਕਿਹਾ ਕਿ ਇਹ ਪ੍ਰਮਾਣ ਵਧਦਾ ਜਾ ਰਿਹਾ ਹੈ ਕਿ ਓਮੀਕ੍ਰੋਨ ਜ਼ਿਆਦਾ ਇਨਫੈਕਸ਼ਨ ਵਾਲਾ ਹੈ। ਅਸੀਂ ਇਨਫੈਕਸ਼ਨ ਦੀ ਚੇਨ ਤੋੜਨ ਅਤੇ ਨਵੇਂ ਵੇਰੀਐਂਟ ਦੇ ਕਹਿਰ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ : ਪਾਕਿਸਤਾਨੀ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ : ਇਮਰਾਨ ਖਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਨੇ ਗਲੋਬਲ ਲੋਕਤੰਤਰ ਨੂੰ ਲੈ ਕੇ ਜਤਾਈ ਚਿੰਤਾ
NEXT STORY