ਰੋਮ, (ਕੈਂਥ)— ਤਿੰਨ ਲੋਕਾਂ ਦੇ ਗਿਆਤਾ ਤੇ ਬ੍ਰਹਮ ਰਿਸ਼ੀ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਸਮੂਹ ਸਾਧੂ ਸੰਗਤ ਦੇ ਸਹਿਯੋਗ ਨਾਲ ਗੁਰੂਘਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਵਿਖੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ।ਇਸ ਦੀ ਆਰੰਭਤਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਦੇ ਆਖੰਡ ਜਾਪ ਨਾਲ ਕੀਤੀ ਗਈ।ਭੋਗ ਉਪੰਰਤ ਸਜੇ ਵਿਸ਼ਾਲ ਕੀਰਤਨ ਦਰਬਾਰ ਮੌਕੇ ਗੁਰਬਾਣੀ ਦਾ ਨਿਰੋਲ ਨਗਰ ਕੀਰਤਨ ਗੁਰੂਘਰ ਦੇ ਰਾਗੀ ਜੱਥੇ ਗਿਆਨੀ ਕੁਲਦੀਪ ਕੁਮਾਰ ਬਸੇਸਰਪੁਰ ਵਾਲੇ ਦਵਿੰਦਰ ਬਾਬਾ ਹੁਰਾਂ ਦੇ ਜੱਥੇ ਨੇ ਗੁਰੂ ਜੀ ਦੀ ਬਾਣੀ ਦੀ ਮਹਿਮਾਂ ਦਾ ਗੁਣਗਾਣ ਕੀਤਾ।ਇਸ ਮਹਾਨ ਸਮਾਗਮ 'ਚ ਭਾਰਤ ਤੋਂ ਉਚੇਚੇ ਤੌਰ 'ਤੇ ਗਿਆਨ ਦੇ ਸਾਗਰ ਸੰਤ ਬੀਬੀ ਕ੍ਰਿਸ਼ਨਾ ਜੀ ਬੋਪਾਰਾਏ (ਨਕੋਦਰ) ਜਲੰਧਰ ਵਾਲਿਆਂ ਨੇ ਸੰਗਤਾਂ ਨੂੰ ਆਪਣੀ ਮਨੋਹਰ ਰਸਨਾ ਨਾਲ ਹਰੀ ਜਸ ਕੀਰਤਨ ਨਾਲ ਜੋੜਿਆ। ਇਸ ਮੌਕੇ ਮਿਸ਼ਨਰੀ ਗਾਇਕਾ ਬੀਬੀ ਮਨਪ੍ਰੀਤ ਕੌਰਪਾਲ, ਸੁਮਿੰਦਰ ਸੁੱਖੀ ਆਦਿ ਨੇ ਗੁਰ ਮਹਿਮਾਂ ਦਾ ਗੁਣਗਾਨ ਕੀਤਾ। ਜੈ ਪਾਲ ਸੰਧੂ (ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ) ਨੇ ਕਿਹਾ ਕਿ ਸਮੁੱਚੀਆਂ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣਾ ਲੋਕ ਸੁੱਖੀ ਅਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ।ਪ੍ਰਬੰਧਕਾਂ ਵੱਲੋਂ ਸੰਤ ਬੀਬੀ ਕ੍ਰਿਸ਼ਨਾ ਅਤੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ।
ਭਾਰਤ ਦੀ ਖੋਜ 'ਚ ਵਾਸਕੋ ਡੀ ਗਾਮਾ ਦੀ ਮਦਦ ਕਰਨ ਵਾਲਾ ਯੰਤਰ ਮਿਲਿਆ
NEXT STORY