ਇੰਟਰਨੈਸ਼ਨਲ ਡੈਸਕ- ਈਰਾਨ ਵਲੋਂ ਇਜ਼ਰਾਈਲ ’ਤੇ ਹਮਲਾ ਕਰਨ ਤੋਂ ਬਾਅਦ ਮੱਧ ਪੂਰਬ ਵਿਚ ਤਣਾਅ ਵਾਲਾ ਮਾਹੌਲ ਹੈ ਪਰ ਇਸ ਹਮਲੇ ਦਾ ਯਮਨ ਅਤੇ ਲੇਬਨਾਨ ਵਿਚ ਜਸ਼ਨ ਮਨਾਇਆ ਗਿਆ। ਲੋਕਾਂ ਨੇ ਇਸ ਹਮਲੇ ਦਾ ਜਸ਼ਨ ਵਿਸ਼ਵ ਕੱਪ ਫਾਈਨਲ ਵਾਂਗ ਮਨਾਇਆ।
ਜਦੋਂ ਹਮਲਿਆਂ ਦੀ ਖ਼ਬਰ ਆਈ ਤਾਂ ਹਜ਼ਾਰਾਂ ਲੋਕ ਇਸ ਮੌਕੇ ਲਈ ਸੜਕਾਂ ’ਤੇ ਆ ਗਏ। ਈਰਾਨ ਵਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੀ ਫੁਟੇਜ ਵੱਡੀਆਂ ਟੀ.ਵੀ. ਸਕ੍ਰੀਨਾਂ ’ਤੇ ਦਿਖਾਈ ਗਈ ਅਤੇ ਭੀੜ ਤਾੜੀਆਂ ਮਾਰਨ ਲੱਗ ਪਈ। ਈਰਾਨ ਵਲੋਂ ਇਜ਼ਰਾਈਲ ਤੋਂ ਬਦਲਾ ਲੈਣ ਦਾ ਜਸ਼ਨ ਮਨਾਉਂਦੇ ਹੋਏ ਯਮਨ ਦੇ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ।
ਇਹ ਵੀ ਪੜ੍ਹੋ- Air India ਦੀ ਇਕ ਹੋਰ ਫਲਾਈਟ 'ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ 'ਚੋਂਂ ਹੀ ਭੇਜਿਆ ਗਿਆ ਵਾਪਸ
ਈਰਾਨ ਸਮਰਥਿਤ ਹੂਤੀ ਬਾਗ਼ੀ ਸੰਘਰਸ਼ ਦੇ ਕੇਂਦਰ ਵਿਚ ਰਹੇ ਹਨ, ਜਿਨ੍ਹਾਂ ਨੇ 2023 ਦੇ ਅਖੀਰ ਤੋਂ ਲਾਲ ਸਾਗਰ ਵਿਚ ਵਪਾਰਕ ਅਤੇ ਫੌਜੀ ਜਹਾਜ਼ਾਂ ’ਤੇ 190 ਤੋਂ ਵੱਧ ਹਮਲੇ ਕੀਤੇ ਹਨ, ਜਿਸ ਨਾਲ ਕੌਮਾਂਤਰੀ ਸ਼ਿਪਿੰਗ ਵਿਚ ਭਾਰੀ ਵਿਘਨ ਪਿਆ ਅਤੇ ਵਿਆਪਕ ਤੌਰ ’ਤੇ ਰੂਟ ਬਦਲਣੇ ਪਏ।
ਇਹ ਵੀ ਪੜ੍ਹੋ- ਈਰਾਨ ਨੇ ਢੇਰ ਕਰ'ਤੇ 2 F-35 ਲੜਾਕੂ ਜਹਾਜ਼ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਆਉਂਦੇ ਸਮੇਂ ਹਵਾ 'ਚੋਂ ਹੀ ਵਾਪਸ ਭੇਜਿਆ ਗਿਆ Air India ਦਾ ਜਹਾਜ਼
NEXT STORY