ਦੁਬਈ— ਸੰਯੁਕਤ ਅਰਬ ਅਮੀਰਾਤ ਦੇ ਦੁਬਈ 'ਚ ਕੇਰਲ ਮੁਸਲਮਾਨ ਕੇਂਦਰ 2500 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਇਫਤਾਰ ਕਰਵਾ ਰਿਹਾ ਹੈ। ਇੰਨੇ ਸਾਰੇ ਲੋਕਾਂ ਨੂੰ ਇਫਤਾਰ ਦੇਣ ਦੇ ਪ੍ਰਬੰਧ ਅਤੇ ਇਫਤਾਰੀ ਦੀ ਠੀਕ ਤਰ੍ਹਾਂ ਵੰਡ ਕਰਨ ਲਈ 210 ਸਵੈਸੇਵਕਾਂ ਦੇ ਸਮੂਹ, ਡਰਾਈਵਰ, ਏ. ਸੀ. ਦਾ ਰੱਖ-ਰਖਾਅ ਕਰਨ ਵਾਲੇ ਕਰਮਚਾਰੀ, ਦਫਤਰ ਸਹਾਇਕ ਅਤੇ ਹੋਰ ਨਿਯਮਤ ਨੌਕਰੀ ਕਰਨ ਵਾਲੇ ਕਰਮਚਾਰੀ ਹਨ।
ਇਨ੍ਹਾਂ 'ਚ ਕਾਰੋਬਾਰੀ ਤੇ ਪੇਸ਼ੇਵਰ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਜਦ 2012 'ਚ ਅਸੀਂ ਭਾਈਚਾਰਕ ਇਫਤਾਰ ਸ਼ੁਰੂ ਕੀਤਾ ਸੀ ਤਾਂ ਅਸੀਂ ਸਿਰਫ 1500 ਲੋਕਾਂ ਨੂੰ ਇਫਤਾਰ ਕਰਵਾਉਂਦੇ ਸੀ। ਬਾਅਦ 'ਚ ਲੋਕਾਂ ਦੀ ਗਿਣਤੀ ਵਧਦੀ ਗਈ। ਹੁਣ ਔਸਤਨ 2550 ਲੋਕਾਂ ਨੂੰ ਇਸ ਸਮੇਂ ਅਸੀਂ ਇਫਤਾਰ ਕਰਵਾ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਕ ਦਿਵਿਆਂਗ ਵਿਅਕਤੀ ਦੀ ਸਾਡੀ ਟੀਮ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਰਮਜ਼ਾਨ ਦੇ ਮਹੀਨੇ 'ਚ ਦੁਨੀਆਭਰ ਦੇ ਮੁਸਲਮਾਨ ਸੂਰਜ ਡੁੱਬਣ 'ਤੇ ਰੋਜ਼ਾ (ਵਰਤ) ਰੱਖਦੇ ਹਨ। ਇਸ ਨੂੰ ਇਫਤਾਰ ਕਹਿੰਦੇ ਹਨ। ਇਫਤਾਰ ਦੇ ਭੋਜਨ ਨੂੰ ਇਫਤਾਰੀ ਕਿਹਾ ਜਾਂਦਾ ਹੈ।
ਬੰਗਲਾਦੇਸ਼ : ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਤੇ 12 ਜ਼ਖਮੀ
NEXT STORY