ਸੇਂਟ ਪਾਲ-ਮਿਨੀਆਪੋਲਿਸ ਦੇ ਸਾਬਕਾ ਗੋਰੇ ਪੁਲਸ ਅਧਿਕਾਰੀ ਡੇਰੇਕ ਚਾਓਵਿਨ ਨੇ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਦੇ ਨਾਗਰਿਕ ਅਧਿਕਾਰੀਆਂ ਦੀ ਉਲੰਘਣਾ ਦੇ ਸੰਘੀ ਦੋਸ਼ਾਂ ਨੂੰ ਬੁੱਧਵਾਰ ਨੂੰ ਸਵੀਕਾਰ ਕਰ ਲਿਆ। ਚਾਓਵਿਨ ਦੇ ਅਪਰਾਧ ਸਵੀਕਾਰ ਕਰਨ ਦਾ ਅਰਥ ਹੈ ਕਿ ਉਸ ਨੂੰ ਜਨਵਰੀ 'ਚ ਸੰਘੀ ਮੁਕੱਦਮੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਸਜ਼ਾ ਸੁਣਾਏ ਜਾਣ ਦੌਰਾਨ ਉਸ ਨੂੰ ਹੋਰ ਸਾਲ ਜੇਲ੍ਹ 'ਚ ਰਹਿਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜੇਕਰ ਯੂਕ੍ਰੇਨ 'ਤੇ ਹਮਲਾ ਹੋਇਆ ਤਾਂ ਰੂਸ 'ਤੇ ਨਵੀਆਂ ਪਾਬੰਦੀਆਂ ਲਾਏਗਾ ਯੂਰਪੀਨ ਯੂਨੀਅਨ
ਜ਼ਿਕਰਯੋਗ ਹੈ ਕਿ ਗੋਰੇ ਪੁਲਸ ਮੁਲਾਜ਼ਮ ਚਾਓਵਿਨ ਨੇ 25 ਮਈ, 2020 ਨੂੰ ਅਮਰੀਕਾ ਦੇ ਮਿਨੀਆਪੋਲਿਸ ਦੀ ਇਕ ਗਲੀ 'ਚ ਫਲਾਇਡ ਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਨਾਲ 9 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਦਬਾਏ ਰੱਖਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਫਲਾਇਡ ਨੇ ਉਸ ਨੂੰ ਛਡਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਸੀ ਕਿ ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ, ਜਿਸ ਨੂੰ ਚਾਓਵਿਨ ਨੇ ਅਣਦੇਖਿਆ ਕਰ ਦਿੱਤਾ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ 'ਚ 'ਬਲੈਕ ਲਾਇਵਸ ਮੈਟਰ' (ਗੈਰ-ਗੋਰਿਆਂ ਦਾ ਜੀਵਨ ਮਾਇਨੇ ਰੱਖਦਾ ਹੈ) ਦੇ ਬੈਨਰ ਫੜ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਕੁਝ ਵਿਰੋਧ ਪ੍ਰਦਰਸ਼ਨਾਂ 'ਚ ਹਿੰਸਾ ਵੀ ਹੋਈ ਸੀ।
ਇਹ ਵੀ ਪੜ੍ਹੋ : PM ਜਾਨਸਨ ਨੂੰ 'ਕੋਵਿਡ ਟੀਕਾ ਪਾਸ' ਸੰਬੰਧੀ ਨਿਯਮ ਲਿਆਉਣ ਲਈ ਵਿਰੋਧ ਦਾ ਕਰਨਾ ਪਿਆ ਸਾਹਮਣਾ
ਇਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ 'ਚ ਗੈਰ-ਗੋਰੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਚਾਓਵਿਨ ਨੇ ਸਤੰਬਰ 'ਚ ਸਵੈ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਨਿਰਦੋਸ਼ ਦੱਸਿਆ ਸੀ ਪਰ ਬੁੱਧਵਾਰ ਨੂੰ ਪੇਸ਼ੀ ਦੌਰਾਨ ਉਸ ਨੇ ਦੋਸ਼ ਸਵੀਕਾਰ ਕਰ ਲਏ। ਚਾਓਵਿਨ ਨੂੰ ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ 22 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਇਸ ਸਾਲ ਦੀ ਸ਼ੁਰੂਆਤ 'ਚ ਤਿੰਨ ਹੋਰ ਸਾਬਕਾ ਅਧਿਕਾਰੀਆਂ, ਥਾਮਸ ਲੇਨ, ਜੇ ਕੁਏਂਗ ਅਤੇ ਤੋ ਥਾਓ- ਨੂੰ ਚਾਊਵਿਨ ਨਾਲ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਤਿੰਨਾਂ ਦੋਸ਼ੀਆਂ ਵਿਰੁੱਧ ਜਨਵਰੀ 'ਚ ਸੁਣਵਾਈ ਹੋਣ ਦੀ ਸੰਭਵਨਾ ਹੈ।
ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇਉਬਾ ਨੂੰ ਲਗਾਤਾਰ ਦੂਜੀ ਵਾਰ ਚੁਣਿਆ ਪਾਰਟੀ ਪ੍ਰਧਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਊਰਜਾ ਦਾ ਸੰਕਟ ਖਤਮ ਕਰਨ ਲਈ ਬ੍ਰਿਟੇਨ ਦੀ ਧਰਤੀ ’ਤੇ ਹੋਵੇਗਾ ‘ਮਹਾਪ੍ਰਯੋਗ’
NEXT STORY