ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕੋਰੋਨਾ ਦੇ ਖਤਰੇ ਤੋਂ ਬੱਚਿਆਂ ਨੂੰ ਬਚਾਉਣ ਲਈ ਹਰ ਸਕੂਲ ਆਨਲਾਈਨ ਪੜ੍ਹਾਈ ਨੂੰ ਪਹਿਲ ਦੇ ਰਿਹਾ ਹੈ ਪਰ ਇਸ ਦੌਰਾਨ ਇਕ ਖਰਾਬ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਬਹੁਤੇ ਵਿਦਿਆਰਥੀ ਆਨਲਾਈਨ ਕਲਾਸਾਂ ਦੌਰਾਨ ਹੋਣ ਵਾਲੇ ਟੈਸਟਾਂ ਤੇ ਪੇਪਰਾਂ ਵਿਚ ਨਕਲ ਦਾ ਸਹਾਰਾ ਲੈ ਰਹੇ ਹਨ।
ਓਂਟਾਰੀਓ ਸੂਬੇ ਦੇ ਇਕ ਸਕੂਲ ਦੇ ਅਧਿਆਪਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀ ਪੇਪਰ ਜਾਂ ਟੈਸਟ ਦੌਰਾਨ ਆਨਲਾਈਨ ਗਾਈਡਾਂ ਜਾਂ ਗੂਗਲ ਸਰ ਦੀ ਮਦਦ ਲੈ ਕੇ ਪੇਪਰ ਦੇ ਰਹੇ ਹਨ। ਇਸ ਸਬੰਧੀ ਗਣਿਤ ਦੇ ਅਧਿਆਪਕਾਂ ਨੇ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਦਾ ਆਨਲਾਈਨ ਪੇਪਰ ਲਿਆ ਤੇ ਵਿਦਿਆਰਥੀਆਂ ਨੇ ਸਵਾਲ ਉਸ ਤਰੀਕੇ ਨਾਲ ਹੱਲ ਕੀਤੇ ਜੋ ਸਕੂਲ ਵਲੋਂ ਕਦੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਗਿਆ। ਸਾਰੀ ਕਲਾਸ ਨੇ ਇਕੋ ਤਰੀਕੇ ਨਾਲ ਸਵਾਲ ਹੱਲ ਕੀਤੇ, ਜਿਸ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥੀਆਂ ਨੇ ਆਨਲਾਈਨ ਐਪ ਤੋਂ ਸਵਾਲ ਹੱਲ ਕੀਤੇ। ਇਹ ਐਪ ਅਧਿਆਪਕਾਂ ਨੂੰ ਘਰ ਦਾ ਕੰਮ ਚੈੱਕ ਕਰਨ ਜਾਂ ਵਿਦਿਆਰਥੀਆਂ ਨੂੰ ਹੋਰ ਤਰੀਕਿਆਂ ਨਾਲ ਸਵਾਲ ਹੱਲ ਕਰਨੇ ਸਿਖਾਉਣ ਲਈ ਬਣੀਆਂ ਹਨ ਪਰ ਵਿਦਿਆਰਥੀ ਪੜ੍ਹਾਈ ਕਰਨ ਦੀ ਬਜਾਏ ਇਸ ਤਰ੍ਹਾਂ ਨਕਲ ਕਰਕੇ ਪਾਸ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਵਾਲ ਪਾਉਂਦੇ ਹਨ ਤਾਂ ਕਿ ਸਾਰੀ ਕਲਾਸ ਇਕੋ ਤੋਂ ਨਕਲ ਨਾ ਮਾਰ ਸਕੇ ਪਰ ਇਸ ਦਾ ਨੁਕਸਾਨ ਅਧਿਆਪਕਾਂ ਨੂੰ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਸਾਰਾ ਸਮਾਂ ਪੇਪਰ ਬਣਾਉਣ ਤੇ ਚੈੱਕ ਕਰਨ ਵਿਚ ਹੀ ਲੱਗ ਜਾਂਦਾ ਹੈ ਤੇ ਕ ਵਾਰ ਉਨ੍ਹਾਂ ਕੋਲ ਰੋਟੀ ਖਾਣ ਦਾ ਸਮਾਂ ਵੀ ਨਹੀਂ ਬਚਦਾ। ਉਨ੍ਹਾਂ ਦੱਸਿਆ ਕਿ ਪਹਿਲਾਂ ਜਦ ਕੋਈ ਵਿਦਿਆਰਥੀ ਨਾਲ-ਨਾਲ ਕੁਝ ਲੱਭਦਾ ਸੀ ਤਾਂ ਉਸ ਦੇ ਫੋਨ ਦੀ ਆਵਾਜ਼ ਨਾਲ ਪਤਾ ਲੱਗ ਜਾਂਦਾ ਸੀ ਪਰ ਹੁਣ ਵਿਦਿਆਰਥੀ ਸਾਊਂਡ ਬੰਦ ਕਰਕੇ ਚਲਾਕੀ ਨਾਲ ਨਕਲ ਕਰ ਰਹੇ ਹਨ।
ਸਾਊਦੀ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਪਾਬੰਦੀ ਇਕ ਹੋਰ ਹਫ਼ਤੇ ਲਈ ਵਧਾਈ
NEXT STORY