ਵੈਟੀਕਨ ਸਿਟੀ (ਭਾਸ਼ਾ)— ਬੱਚਿਆਂ ਦੀ ਸੁਰੱਖਿਆ ਲਈ ਪੋਪ ਫਰਾਂਸਿਸ ਵਲੋਂ ਸਥਾਪਤ ਵੈਟੀਕਨ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਬਾਲ ਸ਼ੋਸ਼ਣ ਵਿਰੁੱਧ ਲੜਾਈ ਕੈਥੋਲਿਕ ਚਰਚ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਨਾਲ ਹੀ ਪੈਨਲ ਨੇ ਪੀੜਤਾਂ ਦੀ ਗੱਲ ਸੁਣੇ ਜਾਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਕਮਿਸ਼ਨ ਦੇ ਮੁਖੀ ਕਾਰਡੀਨਲ ਸੀਨ ਓ ਮੈਲੀ ਨੇ ਕਿਹਾ, ''ਫਿਲਹਾਲ ਸਾਨੂੰ ਇਸ ਤਰਜੀਹ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦੀ ਹੈ, ਨਹੀਂ ਤਾਂ ਸਾਡੀਆਂ ਬਾਕੀ ਦੀਆਂ ਗਤੀਵਿਧੀਆਂ ਜਿਵੇਂ ਕਿ ਪ੍ਰਚਾਰ, ਸੇਵਾ ਦਾ ਕੰਮ, ਸਿੱਖਿਆ ਆਦਿ 'ਤੇ ਚੰਗਾ ਪ੍ਰਭਾਵ ਨਹੀਂ ਪਵੇਗਾ।''
ਦੁਨੀਆ ਭਰ ਵਿਚ ਬਾਲ ਸ਼ੋਸ਼ਣ ਦੀਆਂ ਘਟਨਾਵਾਂ ਵਾਪਰਣ ਕਾਰਨ ਚਰਚ ਅੰਦਰ ਤਕ ਹਿੱਲ ਗਿਆ ਹੈ। ਇਸ ਤਰ੍ਹਾਂ ਦੇ ਮੁੱਦਿਆਂ ਦੇ ਹੱਲ ਨੂੰ ਮੁੱਖ ਰੱਖਦਿਆਂ ਪੋਂਟੀਫਿਕਲ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਮਾਈਨਰਸ ਦਾ ਸਾਲ 2014 ਵਿਚ ਗਠਨ ਹੋਇਆ ਸੀ। ਓ ਮੈਲੀ ਨੇ ਐਤਵਾਰ ਨੂੰ ਵੈਟੀਕਨ ਦੀ ਨਵੀਂ ਨਿਊਜ਼ ਵੈੱਬਸਾਈਟ 'ਤੇ ਕਿਹਾ, ''ਪੀੜਤਾਂ ਦੀ ਆਵਾਜ਼ ਨੂੰ ਚਰਚ ਦੀ ਲੀਡਰਸ਼ਿਪ ਤਕ ਪਹੁੰਚਾਉਣ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ।''
ਫਲਾਈਟ 'ਚ ਪਾਇਲਟ ਨੂੰ ਸੁੱਤਾ ਦੇਖ ਲੋਕਾਂ ਦੀ ਵਧੀ ਚਿੰਤਾ
NEXT STORY