ਲੰਡਨ-ਪੂਰੇ ਯੂਰਪ 'ਚ ਮਹਾਮਾਰੀ ਕਾਰਨ ਬੰਦ ਸਕੂਲ ਖੁੱਲ੍ਹ ਗਏ ਹਨ ਅਤੇ ਬੱਚੇ 18 ਮਹੀਨਿਆਂ ਬਾਅਦ ਫਿਰ ਤੋਂ ਸਕੂਲ ਜਾਣ ਲੱਗੇ ਹਨ, ਪਰ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਦੇ ਮਾਮਲੇ ਵਧਣ ਨੂੰ ਲੈ ਕੇ ਚਿੰਤਾਵਾਂ ਵੀ ਹਨ। ਬ੍ਰਿਟੇਨ ਦੇ ਉਲਟ ਇਟਲੀ ਅਤੇ ਸਪੇਨ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਮਾਜਿਕ ਦੂਰੀ ਰੱਖਣਾ ਅਤੇ ਮਾਸਕ ਪਾਉਣਾ ਜ਼ਰੂਰੀ ਹੈ। ਇਟਲੀ, ਤੁਰਕੀ ਅਤ ਯੂਨਾਨ 'ਚ ਅਧਿਆਪਕਾਂ ਨੂੰ ਟੀਕਾਕਰਨ ਦਾ ਸਬੂਤ ਦਿਖਾਣਾ ਹੋਵੇਗਾ ਜਾਂ ਫਿਰ ਕੋਰੋਨਾ ਵਾਇਰਸ ਜਾਂਚ ਦੀ ਤਾਜ਼ਾ ਰਿਪੋਰਟ ਦਿਖਾਉਣੀ ਹੋਵੇਗੀ ਜਿਸ 'ਚ ਉਨ੍ਹਾਂ ਦੇ ਇਨਫੈਕਟਿਡ ਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੋਵੇ।
ਇਹ ਵੀ ਪੜ੍ਹੋ :ਤਾਲਿਬਾਨ ਨੇ ਸਰਕਾਰ ਗਠਨ ਦਾ ਐਲਾਨ ਇਕ ਵਾਰ ਫਿਰ ਕੀਤਾ ਮੁਲਤਵੀ
ਫਰਾਂਸ 'ਚ ਬੱਚੇ ਵੀਰਵਾਰ ਤੋਂ ਸਕੂਲ ਜਾਣ ਲੱਗੇ। ਇਥੇ 6 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਬ੍ਰਿਟੇਨ 'ਚ ਜੁਲਾਈ ਮਹੀਨੇ ਕਾਰੋਬਾਰਾਂ ਅਤੇ ਸਮਾਜਿਕ ਮੇਲ ਮਿਲਾਪ 'ਤੇ ਲੱਗੀ ਮਹਾਮਾਰੀ ਸੰਬੰਧੀ ਪਾਬੰਦੀਆਂ 'ਚੋਂ ਲਗਭਗ ਜ਼ਿਆਦਾਤਰ ਨੂੰ ਹਟਾ ਦਿੱਤਾ ਗਿਆ ਸੀ ਅਤੇ ਹੁਣ ਬ੍ਰਿਟੇਨ ਯੂਰਪ 'ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਖੇਤਰਾਂ 'ਚ ਸ਼ਾਮਲ ਹਨ ਜਿਥੇ ਰੋਜ਼ਾਨਾ ਇਨਫੈਕਸ਼ਨ ਦੇ 30,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੀਆਂ ਲਹਿਰਾਂ ਦੇ ਮੁਕਾਬਲੇ ਹਾਲਾਂਕਿ ਇਥੇ ਹਸਪਤਾਲ 'ਚ ਦਾਖਲ ਕੀਤੇ ਜਾਣ ਦੀ ਦਰ ਅਤੇ ਮੌਤ ਦਰ ਕਿਤੇ ਘੱਟ ਹੈ ਅਤੇ ਇਸ ਦਾ ਕਾਰਨ ਹੈ ਕਿ ਟੀਕਾਕਰਨ ਮੁਹਿੰਮ ਜਿਸ 'ਚ 16 ਸਾਲ ਤੋਂ ਜ਼ਿਆਦਾ ਉਮਰ ਦੇ ਕਰੀਬ 80 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ ਸਰਕਾਰ ਗਠਨ ਦਾ ਐਲਾਨ ਇਕ ਵਾਰ ਫਿਰ ਕੀਤਾ ਮੁਲਤਵੀ
NEXT STORY