ਗਾਜ਼ਾ ਸਿਟੀ - ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਗਾਜ਼ਾ ਪੱਟੀ ’ਤੇ ਕਈ ਸਾਲਾਂ ਤੋਂ ਚੱਲ ਰਹੀ ਜੰਗ ਹਾਲੇ ਵੀ ਜਾਰੀ ਹੈ। ਇਸ ਜੰਗ ਦੀ ਲਪੇਟ ਵਿਚ ਵੱਡੀ ਗਿਣਤੀ ’ਚ ਬੱਚੇ ਵੀ ਆਏ ਹਨ, ਜੋ ਸੱਟਾਂ ਜਾਂ ਫਿਰ ਮਾਨਸਿਕ ਸਦਮੇ ਕਾਰਨ ਬੋਲ ਤੱਕ ਨਹੀਂ ਪਾ ਰਹੇ।
ਕਈ ਮਾਹਿਰਾਂ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਨਾ ਬੋਲ ਸਕਣ ਵਾਲੇ ਬੱਚਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਵਿਚ ਭਿਆਨਕ ਬੰਬਾਰੀ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਹਮਾਸ ਦੇ ਲੜਾਕਿਆਂ ਨੂੰ ਮਾਰ ਰਿਹਾ ਹੈ ਪਰ ਇਸ ਦੀ ਲਪੇਟ ਵਿਚ ਆਮ ਲੋਕ ਵੀ ਆ ਰਹੇ ਹਨ। ਕਈ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਉੱਥੇ ਸਿਰਫ਼ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਹੈ।
ਇਕ ਰਿਪੋਰਟ ਅਨੁਸਾਰ ਗਾਜ਼ਾ ਵਿਚ ਭਾਰੀ ਬੰਬਾਰੀ ਤੋਂ ਬਾਅਦ ਕੁਝ ਬੱਚਿਆਂ ਨੂੰ ਸਰੀਰਕ ਚੁਣੌਤੀਆਂ ਵੀ ਝੱਲਣੀਆਂ ਪਈਆਂ ਹਨ। ਬੱਚਿਆਂ ਵਿਚ ਸਿਰ ਦੀਆਂ ਸੱਟਾਂ ਜਾਂ ਧਮਾਕੇ ਨਾਲ ਹੋਣ ਵਾਲੇ ਸਦਮੇ (ਬਲਾਸਟ ਟ੍ਰੌਮਾ) ਵਰਗੇ ਮਾਮਲੇ ਸਾਹਮਣੇ ਆਏ ਹਨ। ਗਾਜ਼ਾ ਸ਼ਹਿਰ ਦੇ ਹਮਾਦ ਹਸਪਤਾਲ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਬੋਲਣ ਦੀ ਸ਼ਕਤੀ ਗੁਆਉਣ ਦੇ ਮਾਮਲੇ ਵਧ ਰਹੇ ਹਨ।
ਹਸਪਤਾਲ ਦੇ ਸਪੀਚ ਵਿਭਾਗ ਦੇ ਮੁਖੀ ਡਾ. ਮੂਸਾ ਅਲ-ਖੋਰਤੀ ਨੇ ਦੱਸਿਆ ਕਿ ਕਈ ਮਾਮਲਿਆਂ ਵਿਚ ਇਕੋ ਜਿਹਾ ਪੈਟਰਨ ਹਿੰਸਾ ਜਾਂ ਸੱਟ ਲੱਗਣ ਤੋਂ ਬਾਅਦ ਅਚਾਨਕ ਬੋਲਣ ਦੀ ਸ਼ਕਤੀ ਦਾ ਚਲੇ ਜਾਣਾ ਦੇਖਣ ਨੂੰ ਮਿਲਦਾ ਹੈ।
ਯੂਕ੍ਰੇਨ 'ਚ ਫਿਰ ਵਰ੍ਹਿਆ ਰੂਸੀ ਕਹਿਰ: ਰਾਤ ਭਰ ਹੋਏ ਭਿਆਨਕ ਹਮਲਿਆਂ 'ਚ 4 ਲੋਕਾਂ ਦੀ ਮੌਤ
NEXT STORY