ਬੀਜਿੰਗ (ਬਿਊਰੋ): ਚੀਨ ਵਿਚ ਹਾਲੇ ਵੀ ਕੋਵਿਡ-19 ਨਾਲ ਸਬੰਧਤ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਭਾਵੇਂਕਿ ਇਹਨਾਂ ਦੀ ਗਤੀ ਪਹਿਲਾਂ ਨਾਲੋਂ ਘੱਟ ਹੈ। ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੇ 14 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿਚੋਂ 12 ਲੱਛਣੀ (Asymptomatic) ਵਿਅਕਤੀ ਸ਼ਾਮਲ ਹਨ। ਇੱਥੇ ਦੱਸ ਦਈਏ ਕਿ ਲੱਛਣੀ ਮਾਮਲੇ ਉਹਨਾਂ ਲੋਕਾਂ ਦੇ ਬਾਰੇ ਵਿਚ ਹਨ ਜਿਹੜੇ ਕੋਵਿਡ-19 ਪੌਜੀਟਿਵ ਹੁੰਦੇ ਹਨ ਪਰ ਇਹਨਾਂ ਵਿਚ ਬੁਖਾਰ, ਖੰਘ ਜਾਂ ਗਲੇ ਵਿਚ ਖਾਰਸ਼ ਜਿਹੇ ਕੋਈ ਲੱਛਣ ਵਿਕਸਿਤ ਨਹੀਂ ਹੁੰਦੇ। ਭਾਵੇਂਕਿ ਇਹ ਬੀਮਾਰੀ ਨੂੰ ਦੂਜਿਆਂ ਤੱਕ ਫੈਲਾਉਣ ਦਾ ਕੰਮ ਕਰਦੇ ਹਨ।ਚੀਨ ਵਿਚ ਇਨਫੈਕਟਿਡਾਂ ਦੀ ਗਿਣਤੀ 82,887 ਜਦਕਿ ਮੌਤ ਦਾ ਅੰਕੜਾ 4,633 ਹੋ ਚੁੱਕਾ ਹੈ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ 12 ਲੱਛਣੀ ਮਾਮਲਿਆਂ ਦੇ ਇਲਾਵਾ 2 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਇਕ ਆਯਤਿਤ ਅਤੇ ਦੂਜਾ ਸਥਾਨਕ ਪੱਧਰ ਦਾ ਮਾਮਲਾ ਹੈ। ਭਾਵੇਂਕਿ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਕਿਸੇ ਸ਼ਖਸ ਦੀ ਜਾਨ ਨਹੀਂ ਗਈ ਇਸ ਲਈ ਮੌਤ ਦਾ ਅੰਕੜਾ 4,633 ਹੀ ਹੈ। ਦੇਸ਼ ਵਿਚ ਪੀੜਤਾਂ ਦੀ ਗਿਣਤੀ 82,877 ਪਹੁੰਚ ਗਈ ਹੈ ਅਤੇ ਇਹਨਾਂ ਵਿਚੋਂ 531 ਦਾ ਇਲਾਜ ਹਾਲੇ ਜਾਰੀ ਹੈ। ਐੱਨ.ਐਚ.ਸੀ. ਨੇ ਕਿਹਾ ਕਿ ਹੁਣ ਤੱਕ ਕੁੱਲ 1,672 ਆਯਤਿਤ ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਵਿਚੋਂ 451 ਵਿਦੇਸ਼ ਤੋਂ ਆਉਣ ਵਾਲੇ ਚੀਨੀ ਨਾਗਰਿਕ ਹਨ। ਇਹਨਾਂ ਵਿਚੋਂ 6 ਦੀ ਹਾਲਤ ਗੰਭੀਰ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਇਲਾਜ ਲੱਭਣ ਲਈ ਭਾਰਤੀ ਮੂਲ ਦੇ ਡਾਕਟਰ ਦਾ 1000 ਮਰੀਜ਼ਾਂ 'ਤੇ ਅਨੋਖਾ ਪ੍ਰਯੋਗ
ਐੱਨ.ਐੱਚ.ਸੀ. ਨੇ ਦੱਸਿਆ ਕਿ ਸ਼ਨੀਵਾਰ ਨੂੰ ਵੀ ਚੀਨ ਵਿਚ 12 ਨਵੇਂ ਲੱਛਣੀ ਮਾਮਲੇ ਸਾਹਮਣੇ ਆਏ। ਹੁਣ ਤੱਕ 968 ਲੱਛਣੀ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚ 98 ਵਿਦੇਸ਼ੀ ਸ਼ਾਮਲ ਹਨ। ਇਹਨਾਂ ਦੀ ਹਾਲੇ ਤੱਕ ਮੈਡੀਕਲ ਨਿਗਰਾਨੀ ਚੱਲ ਰਹੀ ਹੈ। ਕੇਂਦਰੀ ਹੁਬੇਈ ਸੂਬੇ ਜਿਸ ਵਿਚ 26 ਅਪ੍ਰੈਲ ਨੂੰ ਕੋਵਿਡ-19 ਦੇ ਸਾਰੇ ਮਰੀਜ਼ ਠੀਕ ਹੋ ਗਏ ਸਨ ਉੱਥੇ ਸ਼ਨੀਵਾਰ ਨੂੰ 651 ਲੱਛਣੀ ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ।
ਕੋਰੋਨਾ ਦਾ ਇਲਾਜ ਲੱਭਣ ਲਈ ਭਾਰਤੀ ਮੂਲ ਦੇ ਡਾਕਟਰ ਦਾ 1000 ਮਰੀਜ਼ਾਂ 'ਤੇ ਅਨੋਖਾ ਪ੍ਰਯੋਗ
NEXT STORY