ਬੀਜਿੰਗ(ਭਾਸ਼ਾ)— ਚੀਨ ਦੀ ਸੈਨਾ ਵਿਚ ਲੰਬੀ ਦੂਰੀ ਵਾਲੀ ਇਕ ਅਜਿਹੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਇਲ ਅਗਲੇ ਸਾਲ ਸ਼ਾਮਲ ਹੋ ਸਕਦੀ ਹੈ, ਜੋ ਕਈ ਪ੍ਰਮਾਣੂ ਹਥਿਆਰਾਂ ਨੂੰ ਇਕੱਠੇ ਲਿਜਾਣ ਸਮੇਤ 'ਦੁਨੀਆ ਦੇ ਕਿਸੇ ਵੀ ਸਥਾਨ' ਦੇ ਟੀਚੇ ਨੂੰ ਨਿਸ਼ਾਨਾ ਬਣਾਉਣ ਵਿਚ ਸਮਰਥ ਹੋਵੇਗੀ। ਇਕ ਮੀਡੀਆ ਰਿਪੋਰਟ ਤੋਂ ਸੋਮਵਾਰ ਨੂੰ ਇਸ ਦੀ ਜਾਣਕਾਰੀ ਮਿਲੀ ਹੈ।
ਇਹ ਨਵੀਂ ਮਿਜ਼ਾਇਲ ਡੋਂਗਫੇਂਗ-41, ਮੈਕ ਜ਼ਿਆਦਾ ਤੇਜ਼ ਗਤੀ ਵਾਲੀ ਹੈ। ਇਹ ਦੁਸ਼ਮਣਾਂ ਦੀ ਮਿਜ਼ਾਇਲ ਚਿਤਾਵਨੀ ਅਤੇ ਰੱਖਿਆ ਪ੍ਰਣਾਲੀ ਨੂੰ ਕੱਟਣ ਵਿਚ ਸਮਰਥ ਹੈ। ਜ਼ਿਕਰਯੋਗ ਹੈ ਕਿ ਸਾਲ 2012 ਵਿਚ ਇਸ ਮਿਜ਼ਾਇਲ ਦੀ ਘੋਸ਼ਣਾ ਹੋਣ ਦੇ ਬਾਅਦ ਤੋਂ ਹੁਣ ਤੱਕ ਇਸ ਦਾ 8 ਵਾਰ ਪ੍ਰੀਖਣ ਹੋ ਚੁੱਕਿਆ ਹੈ ਅਤੇ ਇਹ ਪੀਪਲਸ ਲਿਬਰੇਸ਼ਨ ਆਰਮੀ ਵਿਚ 2018 ਵਿਚ ਸ਼ਾਮਲ ਹੋ ਜਾਵੇਗੀ। ਚੀਨ ਆਰਮਸ ਕੰਟਰੋਲ ਐਂਡ ਡਿਸਆਰਮਮੈਂਟ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਸੁ. ਗੁਆਂਗੁ ਨੇ ਕਿਹਾ ਕਿ ਜੇਕਰ ਇਹ ਮਿਜ਼ਾਇਲ ਸੈਨਾ ਵਿਚ ਸੇਵਾ ਦੇਣਾ ਸ਼ੁਰੂ ਕਰਦੀ ਹੈ ਤਾਂ ਇਸ ਨੂੰ ਕਾਫੀ ਮਜ਼ਬੂਤ ਹੋਣਾ ਹੋਵੇਗਾ। ਇਕ ਅਖਬਾਰ ਨੇ ਗੁਆਂਗੁ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੋਂਗਫੇਂਗ-41 ਤਿੰਨ ਪੱਧਰੀ ਮਜ਼ਬੂਤ ਈਂਧਣ ਮਿਜ਼ਾਇਲ ਹੈ ਅਤੇ ਇਸ ਵਿਚ ਘੱਟ ਤੋਂ ਘੱਟ 12,000 ਕਿਲੋਮੀਟਰ ਦੀ ਮਾਰਕ ਸਮਰਥਾ ਹੈ। ਇਸ ਦਾ ਮਤਲਵ ਇਹ ਹੋਇਆ ਕਿ ਇਸ ਮਿਜ਼ਾਇਲ ਨਾਲ ਚੀਨ ਤੋਂ ਦੁਨੀਆ ਦੀ ਕਿਸੇ ਵੀ ਨੁੱਕਰ ਵਿਚ ਵੀ ਨਿਸ਼ਾਨਾ ਵਿੰਨ੍ਹਿਆ ਜਾ ਸਕਦਾ ਹੈ। ਇਹ ਮਿਜ਼ਾਇਲ 10 ਪ੍ਰਮਾਣੂ ਹਥਿਆਰਾਂ ਨੂੰ ਇਕੱਠੇ ਲਿਜਾ ਸਕਦੀ ਹੈ ਅਤੇ ਵੱਖ-ਵੱਖ ਨਿਸ਼ਾਨ ਲਗਾ ਸਕਦੀ ਹੈ।
ਡਿਮੇਂਸ਼ੀਆ ਦੇ ਖਤਰੇ ਨੂੰ ਘੱਟ ਕਰਨ ਵਾਲੀ ਪਹਿਲੀ ਦਿਮਾਗੀ ਕਸਰਤ ਦੀ ਪਛਾਣ
NEXT STORY