ਬੀਜਿੰਗ (ਬਿਊਰੋ)— ਚੀਨ ਵਿਚ 2 ਸਾਲ ਪਹਿਲਾਂ ਮਨੁੱਖੀ ਅਧਿਕਾਰ ਕਾਰਜਕਰਤਾਵਾਂ 'ਤੇ ਸ਼ੁਰੂ ਹੋਈ ਕਾਰਵਾਈ ਦੀ ਕੜੀ ਵਿਚ ਇਕ ਹੋਰ ਬਲਾਗਰ ਨੂੰ ਸਖ਼ਤ ਸਜ਼ਾ ਸੁਣਾਈ ਗਈ ਹੈ। ਸੱਤਾ ਨੂੰ ਚੁਣੌਤੀ ਦੇਣ ਦੇ ਦੋਸ਼ ਵਿਚ ਪ੍ਰਸਿੱਧ ਬਲਾਗਰ ਵੂ ਗਨ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵੂ ਗਨ ਨੂੰ ਸਖਤ ਸਜ਼ਾ ਸੁਣਾਏ ਜਾਣ 'ਤੇ ਬੀਜਿੰਗ ਸਥਿਤ ਜਮਰਨੀ ਦੇ ਦੂਤਘਰ ਨੇ ਬਿਆਨ ਜਾਰੀ ਕਰ ਕੇ ਆਪਣੀ ਨਿਰਾਸ਼ਾ ਜਾਹਰ ਕੀਤੀ ਹੈ। ਮਨੁੱਖੀ ਅਧਿਕਾਰ ਸਮੂਹਾਂ ਨੇ ਉਨ੍ਹਾਂ ਦੀ ਸਜ਼ਾ ਨੂੰ ਚੀਨ ਦੇ ਮਨੁੱਖੀ ਅਧਿਕਾਰ ਕਾਰਜਕਰਤਾਵਾਂ 'ਤੇ ਹਮਲਾ ਕਰਾਰ ਦਿੱਤਾ ਹੈ।
ਵੂ ਗਨ ਦੇ ਵਕੀਲ ਯਾਨ ਸ਼ੀਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵਕਿਲ (ਕਲਾਇੰਟ) ਜਿਆਨਜਿਨ ਦੀ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਰਨ ਦੀ ਯੋਜਨਾ ਰਹੇ ਹਨ। ਵੂ ਆਨ ਲਾਈਨ ਅਤੇ ਵਿਰੋਧ ਪ੍ਰਦਰਸ਼ਨ ਜ਼ਰੀਏ ਨਿਯਮਿਤ ਰੂਪ ਨਾਲ ਸੱਤਾ ਦੇ ਗਲਤ ਵਰਤੋਂ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਨੂੰ ਚੁੱਕਦੇ ਰਹੇ ਹਨ। ਉਨ੍ਹਾਂ ਨੂੰ ਮਈ, 2015 ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਵੂ ਨੂੰ ਸੁਣਾਈ ਗਈ ਸਜ਼ਾ 'ਤੇ ਅਦਾਲਤ ਦੀ ਵੈਬਸਾਈਟ 'ਤੇ ਪਾਏ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਵੂ ਨੇ ਚੀਨ ਦੀ ਰਾਜਨੀਤਕ ਵਿਵਸਥਾ ਦੀ ਆਨ-ਲਾਈਨ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਲੋਕਾਂ ਦਾ ਅਪਮਾਨ ਕਰਨ ਦੇ ਨਾਲ ਹੀ ਝੂਠੀ ਸੂਚਨਾਵਾਂ ਫੈਲਾਈਆਂ ਸਨ। ਉਨ੍ਹਾਂ ਨੇ ਸੱਤਾ ਨੂੰ ਚੁਣੌਤੀ ਦੇਣ ਲਈ ਅਪਰਾਧਿਕ ਕੰਮ ਕੀਤੇ।
ਈਰਾਨ 'ਚ 4.2 ਦੀ ਤੀਬਰਤਾ ਵਾਲਾ ਭੂਚਾਲ, 1 ਦੀ ਮੌਤ
NEXT STORY