ਕਾਠਮੰਡੂ— ਨੇਪਾਲ ਭਰ 'ਚ ਲਗਾਤਾਰ ਪੈ ਰਹੇ ਮੀਂਹ ਤੇ ਲੈਂਡਸਲਾਈਡ ਦੀਆਂ ਘਟਨਾਵਾਂ ਕਾਰਨ ਹੁਣ ਤੱਕ 113 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਲੱਖਾਂ ਦੀ ਗਿਣਤੀ 'ਚ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਇਸ ਦੌਰਾਨ 67 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਸਰਕਾਰੀ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਮੀਂਹ ਕਰਕੇ ਦੇਸ਼ ਦੇ 77 'ਚੋਂ 67 ਸੂਬੇ ਪ੍ਰਭਾਵਿਤ ਹੋਏ ਹਨ। ਕਈ ਘਰ ਨੁਕਸਾਨੇ ਗਏ ਹਨ ਤੇ ਹਜ਼ਾਰਾਂ ਲੋਕ ਬੇਘਰ ਹਨ। ਇਸ ਦੌਰਾਨ 38 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਦੱਖਣੀ ਤੇ ਮੱਧ ਨੇਪਾਲ 'ਚ ਬੀਤੇ ਦੋ ਹਫਤਿਆਂ ਤੋਂ ਮੀਂਹ ਜਾਰੀ ਹੈ ਤੇ ਦੇਸ਼ ਦੀ ਰਾਜਧਾਨੀ ਵੀ ਮੀਂਹ ਦੇ ਪ੍ਰਭਾਵ ਹੇਠ ਹੈ। ਸਰਕਾਰ ਵਲੋਂ ਪੁਲਸ ਤੇ ਆਰਮੀ ਨੂੰ ਬਚਾਅ ਕਾਰਜ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਾਹਤ ਕਾਰਜ 'ਚ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ।
ਨਵਾਜ਼ ਸ਼ਰੀਫ ਦੀ ਕੋਠਰੀ 'ਚੋਂ ਨਾ ਹਟਾਇਆ ਜਾਵੇ ਏ.ਸੀ. : ਸ਼ਹਿਬਾਜ਼
NEXT STORY