ਬੀਜਿੰਗ (ਬਿਊਰੋ): ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਚੀਨੀ ਸਿਹਤ ਅਥਾਰਿਟੀ ਨੇ ਮੰਗਲਵਾਰ ਨੂੰ ਕਿਹਾ ਕਿ ਚੀਨੀ ਮੁੱਖ ਭੂਮੀ ਵਿਚ ਕੋਵਿਡ-19 ਦੇ 44 ਨਵੇਂ ਮਾਮਲੇ ਦਰਜ ਕੀਤੇ ਗਏ। ਇਹਨਾਂ ਵਿਚ 31 ਆਯਤਿਤ ਮਾਮਲੇ ਅਤੇ 13 ਸਥਾਨਕ ਪੱਧਰ 'ਤੇ ਪ੍ਰਸਾਰਿਤ ਮਾਮਲੇ ਹਨ।
ਰਾਸ਼ਟਰੀ ਸਿਹਤ ਕਮਿਸ਼ਨ ਨੇ ਆਪਣੀ ਦੈਨਿਕ ਰਿਪੋਰਟ ਵਿਚ ਕਿਹਾ ਕਿ ਸਥਾਨਕ ਪੱਧਰ 'ਤੇ ਫੈਲਣ ਵਾਲੇ ਸਾਰੇ 13 ਮਾਮਲੇ ਉੱਤਰ ਪੱਛਮੀ ਚੀਨ ਦੇ ਝਿਜਿਆਂਗ ਉਈਗਰ ਆਟੋਨੋਮਸ ਖੇਤਰ ਦੇ ਹਨ। ਵਿਦੇਸ਼ੀ ਮਾਮਲਿਆਂ ਵਿਚੋਂ, ਸ਼ਾਂਕਸੀ ਪ੍ਰਾਂਤ ਵਿਚ 9 ਅਤੇ ਸ਼ੰਘਾਈ ਵਿਚ ਅੱਠ ਮਾਮਲੇ ਦਰਜ ਕੀਤੇ ਗਏ। ਸੋਮਵਾਰ ਨੂੰ ਬੀਮਾਰੀ ਨਾਲ ਸਬੰਧਤ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਕੁੱਲ 52 ਕੋਵਿਡ-19 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਵਿਸ਼ਵ ਭਰ 'ਚ ਕੋਰੋਨਾਵਾਇਰਸ ਦੇ ਮਾਮਲੇ 2 ਕਰੋੜ ਦੇ ਪਾਰ
ਸੋਮਵਾਰ ਦੇ ਅਖੀਰ ਤੱਕ ਮੁੱਖ ਭੂਮੀ 'ਤੇ ਕੁੱਲ 2,200 ਆਯਤਿਤ ਮਾਮਲੇ ਦਰਜ ਕੀਤੇ ਗਏ ਸਨ। ਇਹਨਾਂ ਵਿਚੋਂ 2,046 ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ 154 ਹਸਪਤਾਲ ਵਿਚ ਭਰਤੀ ਰਹੇ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਆਯਤਿਤ ਮਾਮਲਿਆਂ ਨਾਲ ਕੋਈ ਮੌਤ ਨਹੀਂ ਹੋਈ ਸੀ। ਸੋਮਵਾਰ ਤੱਕ ਕੁੱਲ ਮਿਲਾ ਕੇ ਕੋਵਿਡ-19 ਮਾਮਲਿਆਂ ਦੀ ਗਿਣਤੀ ਮੁੱਖ ਭੂਮੀ 'ਤੇ 84,712 ਤੱਕ ਪਹੁੰਚ ਗਈ, ਜਿਸ ਵਿਚ 794 ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜੋ ਹਾਲੇ ਹੀ ਗੰਭੀਰ ਹਾਲਤਾਂ ਵਿਚ 44 ਦੇ ਨਾਲ ਇਲਾਜ ਕਰਾ ਰਹੇ ਸਨ। ਕਮਿਸਨ ਨੇ ਕਿਹਾ ਕਿ ਕੁੱਲ ਮਿਲਾ ਕੇ 79,284 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਤੱਕ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਾਂਗਕਾਂਗ, ਮਕਾਓ ਵਿਸ਼ੇਸ਼ ਪ੍ਰਬੰਧਕੀ ਖੇਤਰਾਂ ਅਤੇ ਤਾਈਵਾਨ ਖੇਤਰ ਵਿਚ ਕੁੱਲ ਪੁਸ਼ਟੀ ਕੀਤੇ ਮਾਮਲੇ ਇਸ ਤਰ੍ਹਾਂ ਹਨ:
ਹਾਂਗਕਾਂਗ: 4,148 (2,917 ਰਿਕਵਰੀ ਮਾਮਲੇ, 55 ਮੌਤਾਂ)
ਮਕਾਓ: 46 (46 ਰਿਕਵਰੀ ਮਾਮਲੇ)
ਤਾਈਵਾਨ: 477 (441 ਰਿਕਵਰੀ ਮਾਮਲੇ, 7 ਮੌਤਾਂ)
ਲੀਬੀਆ ਤਟ ਤੋਂ 160 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ
NEXT STORY