ਬੀਜਿੰਗ— ਚੰਦ 'ਤੇ ਭੇਜੇ ਗਏ ਚੀਨ ਦੇ ਰੋਵਰ 'ਤੇ ਕਪਾਹ ਦੇ ਬੀਜ ਦੇ ਪੁੰਗਰਣ ਤੋਂ ਬਾਅਦ ਪਹਿਲੀ ਵਾਰ ਦੁਨੀਆ ਤੋਂ ਬਾਹਰ ਚੰਦ 'ਤੇ ਕੋਈ ਪੌਦਾ ਪਨਪ ਰਿਹਾ ਹੈ। ਵਿਗਿਆਨੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਚੋਂਗਕਿੰਗ ਯੂਨੀਵਰਸਿਟੀ ਦੇ ਐਡਵਾਂਸਡ ਟੈਕਨਾਲੋਜੀ ਰਿਸਰਚ ਇੰਸਟੀਚਿਊਟ ਤੋਂ ਜਾਰੀ ਤਸਵੀਰਾਂ ਦੀ ਲੜੀ ਮੁਤਾਬਕ ਚਾਂਗਚਾਈ-4 ਦੇ ਇਸ ਮਹੀਨੇ ਚੰਦ 'ਤੇ ਉਤਰਣ ਤੋਂ ਬਾਅਦ ਇਹ ਬੀਜ ਇਕ ਕਨਸਤਰ ਦੇ ਅੰਦਰ ਮੌਜੂਦ ਜਾਲੀਨੁਮਾ ਢਾਂਚੇ 'ਚ ਪੁੰਗਰਿਆ ਹੈ। ਪ੍ਰਯੋਗ ਦੇ ਡਿਜ਼ਾਇਨ ਦੀ ਅਗਵਾਈ ਕਰਨ ਵਾਲੇ ਸ਼ਾਈ ਗੇਂਗਸ਼ਿਨ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਮਨੁੱਖ ਨੇ ਚੰਦ ਦੀ ਸਤ੍ਹਾ 'ਤੇ ਜੀਵ-ਵਿਗਿਆਨ 'ਚ ਪੌਦੇ ਦੇ ਵਿਕਾਸ ਲਈ ਪ੍ਰਯੋਗ ਕੀਤਾ ਹੈ। ਸਪੇਸ 'ਚ ਮਹਾਸ਼ਕਤੀ ਬਣਨ ਦੀ ਚੀਨ ਦਾ ਲਾਲਸਾ ਵਧਾਉਂਦੇ ਹੋਏ ਚਾਂਗਚਾਈ-4 ਤਿੰਨ ਜਨਵਰੀ ਨੂੰ ਚੰਦ ਦੇ ਸਭ ਤੋਂ ਦੂਰ ਦੇ ਹਿੱਸੇ 'ਚ ਉਤਰਿਆ ਤੇ ਉਪਗ੍ਰਹਿ ਵਲੋਂ ਕਦੇ ਨਾ ਦੇਖੇ ਗਏ ਹਿੱਸੇ ਤੱਕ ਪਹੁੰਚਣ ਵਾਲਾ ਵਿਸ਼ਵ ਦਾ ਸਭ ਤੋਂ ਪਹਿਲਾ ਸਪੇਸਕ੍ਰਾਫਟ ਬਣ ਗਿਆ ਹੈ।
ਚੋਂਗਕਿੰਗ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਵਾ, ਪਾਣੀ ਤੇ ਮਿੱਟੀ ਨਾਲ ਬਣਿਆ ਇਕ 18 ਸੈਂਟੀਮੀਟਰ ਦਾ ਬਾਲਟੀਨੁਮਾ ਡਿੱਬਾ ਭੇਜਿਆ ਸੀ। ਇਸ ਦੇ ਅੰਦਰ ਕਪਾਹ, ਆਲੂ ਤੇ ਸਰ੍ਹੋਂ ਪ੍ਰਜਾਤੀ ਦੇ ਇਕ-ਇਕ ਪੌਦੇ ਦੇ ਬੀਜ ਦੇ ਨਾਲ ਕੁਝ ਹੋਰ ਸਮਾਨ ਵੀ ਰੱਖਿਆ ਗਿਆ ਸੀ। ਯੂਨੀਵਰਸਿਟੀ ਨੇ ਦੱਸਿਆ ਕਿ ਸਪੇਸਕ੍ਰਾਫਟ ਤੋਂ ਭੇਜੀਆਂ ਗਈਆਂ ਤਸਵੀਰਾਂ 'ਚ ਦੇਖਿਆ ਗਿਆ ਹੈ ਕਿ ਕਪਾਹ ਦੇ ਬੀਜ ਵਧੀਆ ਤਰੀਕੇ ਨਾਲ ਵਿਕਸਿਤ ਹੋ ਰਹੇ ਹਨ ਪਰੰਤੂ ਹੁਣ ਤੱਕ ਹੋਰ ਪੌਦਿਆਂ ਦੇ ਬੀਜਾਂ ਦੇ ਪੁੰਗਰਣ ਦੀ ਖਬਰ ਨਹੀਂ ਹੈ।
ਆਸਟ੍ਰੇਲੀਆ : ਕਲਾਕਾਰ ਨੇ ਬਣਾਇਆ ਸਭ ਤੋਂ ਮਹਿੰਗੇ 'ਲਿਪ ਆਰਟ' ਦਾ ਰਿਕਾਰਡ
NEXT STORY