ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ 'ਚ ਹੀ ਬੰਗਲਾਦੇਸ਼ ਤੇ ਨੇਪਾਲ 'ਚ ਤਖ਼ਤਾਪਲਟ ਤੋਂ ਬਾਅਦ ਹੁਣ ਮੱਧ ਅਮਰੀਕੀ ਦੇਸ਼ ਮੈਕਸੀਕੋ 'ਚ ਜੈਨ-ਜ਼ੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇੱਥੇ ਸ਼ਨੀਵਾਰ ਨੂੰ ਹਜ਼ਾਰਾਂ ਲੋਕ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਸੜਕਾਂ 'ਤੇ ਉਤਰ ਆਏ।
ਵਿਰੋਧ ਪ੍ਰਦਰਸ਼ਨਾਂ ਨੂੰ ਵੱਖ-ਵੱਖ ਉਮਰ ਦੇ ਲੋਕਾਂ ਅਤੇ ਵਿਰੋਧੀ ਪਾਰਟੀਆਂ ਦੇ ਲੋਕਾਂ ਨੇ ਵੀ ਸਮਰਥਨ ਦਿੱਤਾ। ਪ੍ਰਦਰਸ਼ਨ ਦੌਰਾਨ ਕੁਝ ਨੌਜਵਾਨਾਂ ਦੀ ਪੁਲਸ ਨਾਲ ਝੜਪ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਪੱਥਰਾਂ, ਪਟਾਕਿਆਂ, ਡਾਂਗਾਂ ਅਤੇ ਜ਼ੰਜੀਰਾਂ ਨਾਲ ਪੁਲਸ 'ਤੇ ਹਮਲਾ ਕੀਤਾ ਤੇ ਪੁਲਸ ਦੀਆਂ ਸ਼ੀਲਡਾਂ ਅਤੇ ਹੋਰ ਉਪਕਰਣਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਰਾਜਧਾਨੀ ਦੇ ਸੁਰੱਖਿਆ ਸਕੱਤਰ, ਪਾਬਲੋ ਵਾਜ਼ਕੇਜ਼ ਨੇ ਰਿਪੋਰਟ ਦਿੱਤੀ ਕਿ ਇਨ੍ਹਾਂ ਪ੍ਰਦਰਸ਼ਨਾਂ 'ਚ 120 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 100 ਪੁਲਸ ਅਧਿਕਾਰੀ ਹਨ। ਇਸ ਘਟਨਾ ਦੇ ਸਬੰਧ ਵਿੱਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 1990 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਦਹਾਕੇ ਦੇ ਸ਼ੁਰੂ ਵਿੱਚ ਪੈਦਾ ਹੋਏ ਲੋਕਾਂ ਨੇ ਇਸ ਸਾਲ ਕਈ ਦੇਸ਼ਾਂ ਵਿੱਚ ਅਸਮਾਨਤਾ, ਲੋਕਤੰਤਰੀ ਗਿਰਾਵਟ ਅਤੇ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਕੀਤਾ ਹੈ।
ਨੇਪਾਲ ਨੇ ਹਾਲ ਹੀ ਵਿੱਚ ਸਤੰਬਰ ਵਿੱਚ ਸੋਸ਼ਲ ਮੀਡੀਆ 'ਤੇ ਪਾਬੰਦੀ ਤੋਂ ਬਾਅਦ ਸਭ ਤੋਂ ਵੱਡਾ "ਜੈਨ-ਜ਼ੀ" ਵਿਰੋਧ ਪ੍ਰਦਰਸ਼ਨ ਦੇਖਿਆ, ਜਿਸ ਕਾਰਨ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਮੈਕਸੀਕੋ ਦੇ ਬਹੁਤ ਸਾਰੇ ਨੌਜਵਾਨ ਕਹਿੰਦੇ ਹਨ ਕਿ ਉਹ ਭ੍ਰਿਸ਼ਟਾਚਾਰ ਅਤੇ ਹਿੰਸਕ ਅਪਰਾਧਾਂ ਲਈ ਸਜ਼ਾ ਤੋਂ ਮੁਕਤੀ ਵਰਗੀਆਂ ਪ੍ਰਣਾਲੀਗਤ ਸਮੱਸਿਆਵਾਂ ਤੋਂ ਨਿਰਾਸ਼ ਹਨ, ਜਿਨ੍ਹਾਂ ਤੋਂ ਤੰਗ ਆ ਕੇ ਉਨ੍ਹਾਂ ਨੇ ਪ੍ਰਦਰਸ਼ਨ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਤਰੀਕਾ ਅਪਣਾਇਆ ਹੈ।

'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਜੱਸੀ ਨੇ ਭਾਰਤ 'ਚ US ਦੇ ਨਵੇਂ ਰਾਜਦੂਤ ਗੋਰ ਨਾਲ ਕੀਤੀ ਮੁਲਾਕਾਤ
NEXT STORY