ਬੀਜਿੰਗ(ਭਾਸ਼ਾ)— ਚੀਨ ਵਿਚ ਇਕ ਪ੍ਰਸਿੱਧ ਰਾਜਨੀਤਕ ਟਿੱਪਣੀਕਾਰ ਅਤੇ ਇਕ ਪ੍ਰਸਿੱਧ ਮਹਿਲਾ ਕਾਰੋਬਾਰੀ ਨੇ ਉਸ ਪ੍ਰਸਤਾਵ ਵਿਰੁੱਧ ਆਵਾਜ਼ ਚੁੱਕੀ ਹੈ, ਜਿਸ ਦੇ ਅਮਲ ਵਿਚ ਆਉਣ 'ਤੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਨੂੰ ਅਣਮਿੱਥੇ ਸਮੇਂ ਤੱਕ ਸੱਤਾ 'ਤੇ ਕਾਬਿਜ ਰਹਿਣ ਦੀ ਆਗਿਆ ਮਿਲ ਜਾਵੇਗੀ। ਦੇਸ਼ ਵਿਚ ਇਸ ਤਰ੍ਹਾਂ ਦੇ ਵਿਰੋਧ ਦੀ ਆਵਾਜ਼ ਕਦੇ-ਕਦੇ ਹੀ ਬੁਲੰਦ ਹੋ ਪਾਉਂਦੀ ਹੈ।
ਟਿੱਪਣੀਕਾਰ ਨੇ ਸੰਸਦ ਮੈਂਬਰਾਂ ਨੂੰ ਖੁੱਲ੍ਹਾ ਪੱਤਰ ਲਿੱਖ ਕੇ ਬੇਨਤੀ ਕੀਤੀ ਹੈ ਕਿ ਉਹ ਚਿੰਨਫਿੰਗ ਨੂੰ ਅਣਮਿੱਥੇ ਸਮੇਂ ਤੱਕ ਸੱਤਾ ਵਿਚ ਬਣੇ ਰਹਿਣ ਦੀ ਆਗਿਆ ਦੇਣ ਵਾਲੇ ਪ੍ਰਸਤਾਵ ਨੂੰ ਰੱਦ ਕਰਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੀ ਸਮੇਂ-ਸੀਮਾ ਖਤਮ ਕਰਨ ਲਈ ਐਤਵਾਰ ਨੂੰ ਇਕ ਪ੍ਰਸਤਾਵ ਦੀ ਘੋਸ਼ਣਾ ਕੀਤੀ ਸੀ। ਇਸ ਪ੍ਰਸਤਾਵ ਦੇ ਵਿਰੋਧ ਵਿਚ ਲੋਕਪ੍ਰਿਯ ਮੈਸੇਜਿੰਗ ਐਪ ਵੀਚੈਟ 'ਤੇ ਬਿਆਨ ਪ੍ਰਸਾਰਿਤ ਹੋ ਰਹੇ ਹਨ। ਚੀਨ ਦੇ ਇਕ ਅਖਬਾਰ ਦੇ ਸਾਬਕਾ ਸੰਪਾਦਕ ਲੀ ਦਾਤੋਂਗ ਨੇ ਵੀਚੈਟ 'ਤੇ ਕੱਲ ਇਕ ਬਿਆਨ ਵਿਚ ਚੀਨ ਦੀ ਰਬੜ ਸਟਾਮਪ ਸੰਸਦ ਦੇ ਮੈਂਬਰਾਂ ਨੂੰ ਲਿਖਿਆ ਕਿ ਕਾਰਜਕਾਲ ਦੀ ਸੀਮਾ ਖਤਮ ਕਰਨਾ 'ਅਰਾਜਕਤਾ ਦੇ ਬੀਜ ਬੀਜਣ' ਵਾਂਗ ਹੋਵੇਗਾ। ਲੀ ਨੇ ਅੱਜ ਇਸ ਸਮਾਚਾਰ ਏਜੰਸੀ ਨੂੰ ਕਿਹਾ, 'ਜੇਕਰ ਦੇਸ਼ ਦੇ ਸੀਨੀਅਰ ਨੇਤਾ ਦੇ ਕਾਰਜਕਾਲ ਦੀ ਕੋਈ ਸਮੇਂ-ਸੀਮਾ ਨਹੀਂ ਹੋਵੇਗੀ ਤਾਂ ਅਸੀਂ ਇਕ ਰਾਜਸ਼ਾਹੀ ਸ਼ਾਸਨ ਵੱਲ ਪਰਤਾਂਗੇ।'
ਉਥੇ ਹੀ ਸਰਕਾਰ ਵਿਚ ਸੁਧਾਰਾਂ ਦੀ ਵਕਾਲਤ ਕਰ ਚੁੱਕੀ ਮਹਿਲਾ ਕਾਰੋਬਾਰੀ ਵਾਂਗ ਯਿੰਗ ਨੇ ਕਿਹਾ, 'ਮੇਰੀ ਪੀੜ੍ਹੀ ਨੇ ਮਾਓ ਨੂੰ ਦੇਖਿਆ ਹੈ। ਉਹ ਯੁੱਗ ਖਤਮ ਹੋ ਗਿਆ ਹੈ। ਅਸੀਂ ਇਸ 'ਤੇ ਸੰਭਾਵਿਤ ਰੂਪ ਨਾਲ ਵਾਪਸ ਕਿਵੇਂ ਜਾ ਸਕਦੇ ਹਾਂ?' ਉਨ੍ਹਾਂ ਨੇ ਵੀਚੈਟ 'ਤੇ ਲਿਖਿਆ ਕਿ ਕਮਿਊਨਿਸਟ ਪਾਰਟੀ ਦਾ ਪ੍ਰਸਤਾਵ 'ਪੂਰੀ ਤਰ੍ਹਾਂ ਧੋਖਾ' ਅਤੇ 'ਧਾਰਾ ਦੇ ਉਲਟ' ਹੈ। ਉਨ੍ਹਾਂ ਲਿਖਿਆ, 'ਮੈਂ ਜਾਣਦੀ ਹਾਂ ਕਿ ਤੁਸੀਂ (ਸਰਕਾਰ) ਕੁੱਝ ਵੀ ਕਰਨ ਦਾ ਨਹੀਂ ਸੋਚੇਗੀ ਅਤੇ ਕਿਸੇ ਆਮ ਆਦਮੀ ਦੀ ਆਵਾਜ਼ ਦਾ ਨਿਸ਼ਚਿਤ ਤੌਰ 'ਤੇ ਕੋਈ ਫਾਇਦਾ ਨਹੀਂ ਹੋਵੇਗਾ। ਪਰ ਮੈਂ ਇਕ ਚੀਨੀ ਨਾਗਰਿਕ ਹਾਂ ਅਤੇ ਦੌੜਨ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਇਹ ਮੇਰੀ ਪਿੱਠਭੂਮੀ ਵੀ ਹੈ।'
ਨੈਸ਼ਨਲ ਪੀਪੁਲਸ ਕਾਂਗਰਸ ਦੀ ਸਥਾਈ ਕਮੇਟੀ ਦੇ ਸੂਚਨਾ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁੱਲ੍ਹੇ ਪੱਤਰ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ। ਕਾਂਗਰਸ ਅਗਲੇ ਮਹੀਨੇ ਆਪਣੇ ਸਾਲਾਨਾ ਸੈਸ਼ਨ ਦੌਰਾਨ ਸੰਵਿਧਾਨਕ ਸੋਧ ਨੂੰ ਲੱਗਭਗ ਪਾਸ ਕਰ ਦੇਵੇਗੀ। ਇਸ ਦੌਰਾਨ ਉਹ ਸ਼ੀ ਨੂੰ 5 ਸਾਲ ਦਾ ਇਕ ਹੋਰ ਕਾਰਜਕਾਲ ਦੇਵੇਗੀ ਅਤੇ ਨਵੇਂ ਮੰਤਰੀਆਂ ਅਤੇ ਅਧਿਕਾਰੀਆਂ ਦੀ ਨਿਯੁਕਤੀ ਕਰੇਗੀ। ਚੀਨ ਦੇ ਸੰਵਿਧਾਨ ਦੇ ਤਹਿਤ ਕੋਈ ਵੀ ਰਾਸ਼ਟਰਪਤੀ 5-5 ਸਾਲ ਦੇ ਕਾਰਜਕਾਲ ਲਈ ਸਿਰਫ 2 ਵਾਰ ਹੀ ਇਸ ਅਹੁਦੇ 'ਤੇ ਰਹਿ ਸਕਦਾ ਹੈ ਪਰ ਮਾਓ ਤੋਂ ਬਾਅਦ ਦੇਸ਼ ਦੇ ਬਹੁਤ ਸ਼ਕਤੀਸ਼ਾਲੀ ਨੇਤਾ ਮੰਨੇ ਜਾਣ ਵਾਲੇ ਸ਼ੀ ਭ੍ਰਿਸ਼ਟਾਚਾਰ ਨਾਲ ਲੜਨ, ਗਰੀਬੀ ਹਟਾਉਣ, ਚੀਨ ਨੂੰ ਇਕ ਮੁੱਖ ਆਧੁਨਿਕ ਦੇਸ਼ ਬਣਾਉਣ ਦੇ ਆਪਣੇ ਏਜੰਡੇ ਦੇ ਨਾਂ 'ਤੇ ਵਾਧੂ ਕਾਰਜਕਾਲ ਚਾਹੁੰਦੇ ਹਨ। ਸਰਕਾਰ ਅਤੇ ਪਾਰਟੀ ਬੁਲਾਰੇ ਨੇ ਕਾਰਜਕਾਲ ਦੀ ਮਿਆਦ ਖਤਮ ਕਰਨ ਦੇ ਪ੍ਰਸਤਾਵ ਦੇ ਪਿੱਛੇ ਦੇ ਉਦੇਸ਼ਾਂ ਦੇ ਬਾਰੇ ਵਿਚ ਅਜੇ ਤੱਕ ਕੋਈ ਵਿਆਪਕ ਵਿਆਖਿਆ ਨਹੀਂ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੁ ਕਾਂਗ ਨੇ ਕੱਲ ਕਿਹਾ ਕਿ ਪ੍ਰਸਤਾਵ ਨਵੀਂ ਸਥਿਤੀ ਦੇ ਅਨੁਰੂਪ ਅਤੇ ਨਵੇਂ ਯੁੱਗ ਵਿਚ ਚੀਨੀ ਚਰਿੱਤਰ ਨਾਲ ਸਮਾਜਵਾਦ ਦੇ ਵਿਕਾਸ ਨੂੰ ਬਣਾਏ ਰੱਖਣ ਦੇ ਮੱਦੇਨਜ਼ਰ ਲਿਆਇਆ ਗਿਆ।
ਲਾਪਤਾ ਜਹਾਜ਼ ਦਾ ਨਹੀਂ ਲੱਗਾ ਕੋਈ ਸੁਰਾਗ, ਪਰਿਵਾਰ ਨੇ ਕਿਹਾ- ਅਸੀਂ ਨਹੀਂ ਛੱਡੀ ਉਮੀਦ
NEXT STORY