ਬੀਜਿੰਗ (ਭਾਸ਼ਾ): ਚੀਨ ਨੇ 15 ਜੂਨ ਨੂੰ ਗਲਵਾਨ ਘਾਟੀ ਵਿਚ ਝੜਪ ਦੇ ਬਾਅਦ ਕੁਝ ਭਾਰਤੀ ਬਲਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਖਬਰਾਂ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਮੇਂ ਕੋਈ ਭਾਰਤੀ ਜਵਾਨ ਉਸ ਦੀ ਹਿਰਾਸਤ ਵਿਚ ਨਹੀਂ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਬਲਾਂ ਦੇ ਨਾਲ ਜਿਹੜੇ ਭਾਰਤੀ ਜਵਾਨਾਂ ਦੀ ਝੜਪ ਹੋਈ ਸੀ ਉਹਨਾਂ ਵਿਚੋਂ ਕੋਈ ਲਾਪਤਾ ਨਹੀਂ ਹੈ। ਇਸ ਦੇ ਇਕ ਦਿਨ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਇਹ ਬਿਆਨ ਦਿੱਤਾ।
ਝਾਓ ਨੇ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਬਲਾਂ ਦੇ ਵਿਚ ਗਤੀਰੋਧ 'ਤੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਇਸ ਸਮੇਂ ਕੋਈ ਭਾਰਤੀ ਜਵਾਨ ਚੀਨ ਦੀ ਹਿਰਾਸਤ ਵਿਚ ਨਹੀਂ ਹੈ।'' ਇਹ ਪੁੱਛੇ ਜਾਣ 'ਤੇ ਕੀ ਭਾਰਤ ਨੇ ਕਿਸੇ ਚੀਨੀ ਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਚੀਨ ਅਤੇ ਭਾਰਤ ਡਿਪਲੋਮੈਟਿਕ ਅਤੇ ਮਿਲਟਰੀ ਮਾਧਿਅਮਾਂ ਜ਼ਰੀਏ ਮਾਮਲੇ ਨੂੰ ਹੱਲ ਕਰਨ ਲਈ ਵਾਰਤਾ ਕਰ ਰਹੇ ਹਨ। ਇਹਨਾਂ ਸਵਾਲਾਂ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਇਸ ਸਮੇ ਮੇਰੇ ਕੋਲ ਤੁਹਾਨੂੰ ਦੇਣ ਲਈ ਕੋਈ ਜਾਣਕਾਰੀ ਨਹੀਂ ਹੈ।
ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਨਵੀ ਦਿੱਲੀ ਵਿਚ ਕਿਹਾ ਕਿ 2 ਮੇਜਰਾਂ ਸਮੇਤ 10 ਭਾਰਤੀ ਜਵਾਨਾਂ ਨੂੰ ਚੀਨੀ ਫੌਜ ਨੇ 3 ਦਿਨ ਤੱਕ ਵਾਰਤਾ ਦੇ ਬਾਅਦ ਵੀਰਵਾਰ ਸ਼ਾਮ ਨੂੰ ਰਿਹਾਅ ਕੀਤਾ। ਭਾਰਤੀ ਅਤੇ ਚੀਨੀ ਫੌਜੀਆਂ ਨੇ ਗਲਵਾਨ ਘਾਟੀ ਦੇ ਨੇੜਲੇ ਇਲਾਕਿਆਂ ਵਿਚ ਸਧਾਰਨ ਸਥਿਤੀ ਬਹਾਲ ਕਰਨ ਅਤੇ ਗਤੀਰੋਧ ਦੂਰ ਕਰਨ ਦੇ ਉਦੇਸ਼ ਦੇ ਨਾਲ ਲਗਾਤਾਰ ਤੀਜੇ ਦਿਨ ਵੀਰਵਾਰ ਨੂੰ ਮੇਜਰ ਜਨਰਲ ਪੱਧਰ ਦੀ ਵਾਰਤਾ ਕੀਤੀ। ਸੋਮਵਾਰ ਨੂੰ ਹੋਈ ਝੜਪ ਨਾਥੂ ਲਾ ਵਿਚ 1967 ਵਿਚ ਹੋਈਆਂ ਝੜਪਾਂ ਦੇ ਬਾਅਦ ਦੋਹਾਂ ਸੈਨਾਵਾਂ ਦੇ ਵਿਚ ਹੁਣ ਤੱਕ ਦਾ ਸਭ ਤੋ ਵੱਡਾ ਟਕਰਾਅ ਸੀ। ਨਾਥੂ ਲਾ ਵਿਚ ਹੋਈਆਂ ਝੜਪਾਂ ਵਿਚ ਭਾਰਤੀ ਫੌਜ ਦੇ 80 ਜਵਾਨ ਸ਼ਹੀਦ ਹੋਏ ਸਨ ਜਦਕਿ ਚੀਨ ਦੇ 300 ਤੋਂ ਵਧੇਰੇ ਜਵਾਨ ਮਾਰੇ ਗਏ ਸਨ।
ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 136 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 3,229 ਹੋਈ
NEXT STORY