ਬੀਜਿੰਗ/ਲੰਡਨ (ਬਿਊਰੋ): ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਇਕ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਹ ਵੁਹਾਨ ਦੇ ਇਕ ਹਸਪਤਾਲ ਵਿਚ ਭਰਤੀ ਜ਼ਰੂਰ ਹੋਇਆ ਪਰ ਬਿਨਾਂ ਦਵਾਈ ਖਾਧੇ ਉਸ ਨੇ ਖੁਦ ਦਾ ਇਲਾਜ ਕੀਤਾ। 'ਦੀ ਸਨ' ਦੀ ਰਿਪੋਰਟ ਮੁਤਾਬਕ ਕੋਨੋਰ ਰੀਡ ਨਾਮ ਦੇ 25 ਸਾਲ ਦੇ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵ੍ਹਿਸਕੀ ਅਤੇ ਸ਼ਹਿਦ ਪੀ ਕੇ ਖੁਦ ਨੂੰ ਜਾਨਲੇਵਾ ਬੀਮਾਰੀ ਤੋਂ ਬਚਾ ਲਿਆ। ਭਾਵੇਂਕਿ ਕਿਸੇ ਡਾਕਟਰ ਨੇ ਸੁਤੰਤਰ ਰੂਪ ਨਾਲ ਉਸ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ।

ਪੇਸ਼ੇ ਤੋਂ ਟੀਚਰ ਕੋਨੋਰ ਬ੍ਰਿਟੇਨ ਦੇ ਵੇਲਜ਼ ਦੇ ਰਹਿਣ ਵਾਲੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਵੁਹਾਨ ਵਿਚ ਹੀ ਪੋਸਟਿਡ ਸਨ। ਉੱਥੇ ਹੀ ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਵਾਲਾ ਬ੍ਰਿਟੇਨ ਦਾ ਪਹਿਲਾ ਨਾਗਰਿਕ ਹੈ। ਕੋਨੋਰ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਇਨਫੈਕਸ਼ਨ ਹੋਇਆ ਸੀ। ਉਸ ਨੂੰ ਕਾਫੀ ਖੰਘ ਹੋ ਰਹੀ ਸੀ ਅਤੇ ਜਦੋਂ ਹਸਪਤਾਲ ਵਿਚ ਜਾਂਚ ਕੀਤੀ ਗਈ ਤਾਂ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ।

ਕੋਨੋਰ ਨੇ ਕਿਹਾ,''ਮੈਂ ਇਨਹੇਲਰ ਦੀ ਵਰਤੋਂ ਕੀਤੀ ਅਤੇ ਹੌਟ ਵ੍ਹਿਸਕੀ ਵਿਚ ਸ਼ਹਿਦ ਮਿਲਾ ਕੇ ਪੀਤਾ। ਇਹ ਇਲਾਜ ਦਾ ਪੁਰਾਣਾ ਤਰੀਕਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਟ੍ਰਿਕ ਕੰਮ ਕਰ ਗਈ। ਮੈਂ ਡਾਕਟਰ ਦੇ ਦੱਸੇ ਐਂਟੀਬਾਇਓਟਿਕ ਨਹੀਂ ਲਏ।'' ਠੀਕ ਹੋਣ ਦੇ ਬਾਅਦ ਕੋਨੋਰ ਨੂੰ ਝੋਂਗਨਾਨ ਯੂਨੀਵਰਸਿਟੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇੱਥੇ ਦੱਸ ਦਈਏ ਕਿ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ 361 ਤੱਕ ਪਹੁੰਚ ਗਿਆ। ਬੀਤੇ ਕਰੀਬ 24 ਘੰਟਿਆਂ ਵਿਚ ਦੁਨੀਆ ਭਰ ਵਿਚ ਕਰੀਬ 2800 ਨਵੇਂ ਇਨਫੈਕਟਿਡ ਮਰੀਜ਼ ਪਾਏ ਗਏ ਹਨ। ਕੋਰੋਨਾਵਾਇਰਸ ਤੋਂ ਬਚਾਅ ਲਈ ਹੁਣ ਤੱਕ ਕੋਈ ਟੀਕਾ ਤਿਆਰ ਨਹੀਂ ਹੋ ਪਾਇਆ ਹੈ।
27 ਸਾਲ ਪਹਿਲਾਂ ਕਾਰਟੂਨ ਪ੍ਰੋਗਰਾਮ ਨੇ ਦਿੱਤੇ ਸੀ ਕੋਰੋਨਾਵਾਇਰਸ ਦੇ ਸੰਕੇਤ, ਤਸਵੀਰਾਂ ਵਾਇਰਲ
NEXT STORY