ਬੀਜਿੰਗ (ਭਾਸ਼ਾ): ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਵੀਰਵਾਰ ਨੂੰ ਹੋਰ 73 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 636 ਪਹੁੰਚ ਗਈ ਹੈ। ਨਾਲ ਹੀ ਕੋਰੋਨਾਵਾਇਰਸ ਦੇ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਕਰੀਬ 31,000 ਹੋ ਗਈ । ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁਬੇਈ ਸੂਬੇ ਅਤੇ ਉਸ ਦੀ ਸੂਬਾਈ ਰਾਜਧਾਨੀ ਵੁਹਾਨ ਵਿਚ ਵੀਰਵਾਰ ਨੂੰ 69 ਲੋਕਾਂ ਦੀ ਮੌਤ ਹੋ ਗਈ ਜਦਕਿ ਜਿਲਿਨ, ਹੇਨਨ, ਗਵਾਂਗਡੋਂਗ ਅਤੇ ਹੇਨਾਨ ਸੂਬਿਆਂ ਵਿਚ ਇਕ-ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ।
19 ਵਿਦੇਸ਼ੀ ਨਾਗਰਿਕਾਂ ਦੇ ਚਪੇਟ 'ਚ ਆਉਣ ਦੀ ਪੁਸ਼ਟੀ
ਕਮਿਸ਼ਨ ਨੇ ਦੱਸਿਆ ਕਿ ਵੀਰਵਾਰ ਨੂੰ 73 ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ 3,143 ਲੋਕਾਂ ਦੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਕੋਰੋਨਾਵਾਇਰਸ ਦੀ ਚਪੇਟ ਵਿਚ ਆਏ ਮਾਮਲਿਆਂ ਦੀ ਕੁੱਲ ਗਿਣਤੀ 31,161 ਤੱਕ ਪਹੁੰਚ ਗਈ ਹੈ। ਉਸ ਨੇ ਦੱਸਿਆ ਕਿ ਵੀਰਵਾਰ ਤੱਕ ਇਨਫੈਕਸ਼ਨ ਨਾਲ ਪੀੜਤ ਕਰੀਬ 1,540 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੱਕ ਦੇਸ਼ ਵਿਚ ਰਹਿ ਰਹੇ 19 ਵਿਦੇਸ਼ੀ ਨਾਗਰਿਕਾਂ ਦੇ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੀ ਪੁਸ਼ਟੀ ਹੋਈ। ਭਾਵੇਂਕਿ ਉਹਨਾਂ ਨੇ ਉਹਨਾਂ ਦੀ ਨਾਗਰਿਕਤਾ ਦੇ ਬਾਰੇ ਵਿਚ ਖੁਲਾਸਾ ਨਹੀਂ ਕੀਤਾ।
ਟੈਂਟ ਹਸਪਤਾਲ ਅਤੇ ਮੋਬਾਈਲ ਕਲੀਨਿਕ ਕੀਤੇ ਸ਼ੁਰੂ
ਵੀਰਵਾਰ ਨੂੰ ਮਾਰੇ ਗਏ ਲੋਕਾਂ ਵਿਚੋਂ ਇਕ ਚੀਨੀ ਡਾਕਟਰ ਲੀ ਵੇਨਲਿਯਾਂਗ ਹੈ ਜੋ ਉਹਨਾਂ 8 ਵ੍ਹੀਸਲਬਲੋਅਰ ਵਿਚੋਂ ਇਕ ਸੀ ਜਿਸ ਨੇ ਡਾਕਟਰਾਂ ਨੂੰ ਕੋਰੋਨਾਵਾਇਰਸ ਦੇ ਫੈਲਣ ਦੇ ਬਾਰੇ ਵਿਚ ਚਿਤਾਵਨੀ ਦਿੱਤੀ ਸੀ ਪਰ ਪੁਲਸ ਨੇ ਉਸ 'ਤੇ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਸੀ। ਲੀ (34) ਦੀ ਵੁਹਾਨ ਵਿਚ ਕੋਰੋਨਾਵਾਇਰਸ ਦੇ ਕਾਰਨ ਮੌਤ ਹੋ ਗਈ। ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਬੀਤੇ ਸਾਲ ਦਸੰਬਰ ਵਿਚ ਕੋਰੋਨਾਵਾਇਰਸ ਦੇ ਫੈਲਣ ਦੇ ਬਾਰੇ ਵਿਚ ਸੂਚਿਤ ਕੀਤਾ ਸੀ। ਇਸ ਵਿਚ ਚੀਨ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਬਣਾਏ 1,500 ਬਿਸਤਰ ਵਾਲੇ ਨਵੇਂ ਹਸਪਤਾਲ ਨੂੰ ਵੀਰਵਾਰ ਨੂੰ ਖੋਲ੍ਹਿਆ। ਚੀਨੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਹੁਬੇਈ ਸੂਬੇ ਵਿਚ ਮ੍ਰਿਤਕਾਂ ਅਤੇ ਪੁਸ਼ਟ ਮਾਮਲਿਆਂ ਦੀ ਗਿਣਤੀ ਇਸ ਲਈ ਵੱਧ ਰਹੀ ਹੈ ਕਿਉਂਕਿ ਉੱਥੇ ਹਸਪਤਾਲਾਂ ਅਤੇ ਬਿਸਤਰਿਆਂ ਦੀ ਕਮੀ ਹੈ। ਅਧਿਕਾਰੀਆਂ ਨੇ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਇਲਾਜ ਲਈ ਟੈਂਟ ਹਸਪਤਾਲ ਅਤੇ ਮੋਬਾਈਲ ਕਲੀਨਿਕ ਵੀ ਸ਼ੁਰੂ ਕੀਤੇ ਹਨ।
ਉਡਾਣਾਂ ਰੱਦ ਕਰਨ ਦਾ ਚੀਨ ਵੱਲੋਂ ਵਿਰੋਧ
ਚੀਨ ਨੇ ਵਾਇਰਸ ਦੇ ਡਰ ਦੇ ਕਾਰਨ ਉਡਾਣਾਂ ਰੱਦ ਕੀਤੇ ਜਾਣ ਦੇ ਬਾਅਦ ਕਈ ਦੇਸ਼ਾਂ ਦੇ ਸਾਹਮਣੇ ਕੂਟਨੀਤਕ ਵਿਰੋਧ ਵੀ ਦਰਜ ਕਰਵਾਇਆ ਹੈ। ਇਕ ਬੁਲਾਰੇ ਨੇ ਕਿਹਾ,''ਕੁਝ ਦੇਸ਼ਾਂ ਨੇ ਉਡਾਣਾਂ ਰੱਦ ਕਰਨ ਜਿਹਾ ਕਦਮ ਚੁੱਕਿਆ ਹੈ ਜਦਕਿ ਆਈ.ਸੀ.ਏ.ਓ. (ਅੰਤਰਰਾਸ਼ਟਰੀ ਸ਼ਹਿਰੀ ਉਡਾਣ ਸੰਗਠਨ) ਨੇ ਵੀ ਬੁਲੇਟਿਨ ਜਾਰੀ ਕੀਤੇ ਹਨ ਅਤੇ ਸਾਰੇ ਦੇਸ਼ਾਂ ਨੂੰ ਡਬਲਊ.ਐੱਚ.ਓ. ਦੀਆਂ ਸਿਫਾਰਿਸ਼ਾਂ ਦਾ ਪਾਲਣ ਕਰਨ ਲਈ ਪ੍ਰੇਰਿਤਾ ਕੀਤਾ ਹੈ। ਉਹਨਾਂ ਨੇ ਕਿਹਾ,''ਅਸੀਂ ਉਹਨਾਂ ਦੇਸ਼ਾਂ ਦੀ ਨਿੰਦਾ ਅਤੇ ਵਿਰੋਧ ਕਰਦੇ ਹਾਂ ਜੋ ਡਬਲਊ.ਐੱਚ.ਓ. ਦੀਆਂ ਸਿਫਾਰਿਸ਼ਾਂ ਅਤੇ ਆਈ.ਸੀ.ਏ.ਓ. ਦੇ ਬੁਲੇਟਿਨਾਂ ਦੇ ਵਿਰੁੱਧ ਗਏ ਅਤੇ ਅਸੀਂ ਉਹਨਾਂ ਦੇ ਸਾਹਮਣੇ ਸਖਤ ਵਿਰੋਧ ਦਰਜ ਕਰਵਾਇਆ ਹੈ।
ਏਅਰ ਇੰਡੀਆ ਅਤੇ ਇੰਡੀਗੋ ਸਮੇਤ ਕਈ ਅੰਤਰਰਾਸ਼ਟਰੀ ਹਵਾਬਾਜ਼ੀ ਕੰਪਨੀਆਂ ਨੇ ਵਾਇਰਸ ਦੇ ਦੁਨੀਆਭਰ ਵਿਚ ਫੈਲਣ ਦੇ ਡਰ ਨਾਲ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਭਾਰਤ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਦਾ ਵੀ ਐਲਾਨ ਕੀਤਾ ਹੈ। ਇਸ ਵਿਚ ਜਾਪਾਨ ਦੇ ਕਰੂਜ਼ ਵਿਚ 41 ਹੋਰ ਲੋਕਾਂ ਦੇ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਪ੍ਰਸਾਰਣ ਕਰਤਾ ਐੱਨ.ਐੱਚ.ਕੇ. ਸਮੇਤ ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡਾਇਮੰਡ ਪ੍ਰਿੰਸੇਜ ਜਹਾਜ਼ 'ਤੇ ਸਵਾਰ ਲੋਕਾਂ ਦੇ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੀ ਗਿਣਤੀ ਵੱਧ ਕੇ 63 ਹੋ ਗਈ ਹੈ।
ਕੈਨੇਡਾ ਨੇ ਵਾਪਸ ਲਿਆਂਦੇ ਨਾਗਰਿਕ
ਕੈਨੇਡਾ ਨੇ ਵੀ ਵੀਰਵਾਰ ਨੂੰ ਸਰਕਾਰੀ ਚਾਰਟਰਡ ਜਹਾਜ਼ ਤੋਂ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ। ਵਿਦੇਸ਼ ਮੰਤਰੀ ਫ੍ਰੈਂਕੋਡਸ ਫਿਲਿਪ ਸ਼ੈਂਪੇਨ ਨੇ ਦੱਸਿਆ ਕਿ 347 ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿਚੋਂ ਕੱਢਣ ਲਈ ਓਟਾਵਾ ਦੀ ਮਦਦ ਮੰਗੀ ਸੀ ਅਤੇ 176 ਲੋਕਾਂ ਨੂੰ ਕੱਢ ਲਿਆ ਗਿਆ। ਉਹਨਾਂ ਨੇ ਦੱਸਿਆ,''ਦੂਜਾ ਕੈਨੇਡੀਅਨ ਜਹਾਜ਼ ਚੀਨ ਲਈ ਸੋਮਵਾਰ ਨੂੰ ਉਡਾਣ ਭਰੇਗਾ।''
ਚੀਨ ਤੋਂ ਪਰਤੇ ਭਾਰਤੀਆਂ ਨੂੰ ਨਹੀਂ ਹੈ ਕੋਰੋਨਾ ਵਾਇਰਸ, ਸਾਰੇ 645 ਲੋਕ ਸੁਰੱਖਿਅਤ
NEXT STORY