ਬੀਜਿੰਗ— ਚੀਨ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਸਰਕਾਰ ਦੇ ਹਰ ਲੈਵਲ ਦੇ ਕੋਰੋਨਾ ਵਾਇਰਸ ਨਾਲ ਲੜਨ ਲਈ ਸ਼ਨੀਵਾਰ ਦੁਪਹਿਰ ਤਕ ਕੁੱਲ 10.26 ਬਿਲੀਅਨ ਡਾਲਰ (71.85 ਬਿਲੀਅਨ ਯੁਆਨ) ਫੰਡ ਜਾਰੀ ਕਰ ਦਿੱਤਾ ਹੈ। ਫੰਡ ਦੀ ਵਰਤੋਂ ਵਾਇਰਸ ਨਾਲ ਲੜਨ ਲਈ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਖੇਤਰ 'ਚ ਵਿੱਤੀ ਕਮੀ ਕਾਰਨ ਇਲਾਜ 'ਚ ਰੁਕਾਵਟ ਨਾ ਆਵੇ।
ਚੀਨ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਚੀਨ 'ਚ 908 ਮੌਤਾਂ ਹੋ ਚੁੱਕੀਆਂ ਹਨ। ਪੀੜਤਾਂ ਦੀ ਗਿਣਤੀ 40 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇੱਥੇ 97 ਲੋਕਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਵਿਸ਼ਵ ਸਿਹਤ ਐਮਰਜੈਂਸੀ ਘੋਸ਼ਿਤ ਕਰ ਚੁੱਕਾ ਹੈ। ਹੁਣ ਸੰਗਠਨ ਵਲੋਂ ਮਦਦ ਲਈ ਹੋਰ ਟੀਮਾਂ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਪੀੜਤਾਂ ਨੂੰ ਮਦਦ ਦਿੱਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਚੀਨ ਨੂੰ 140 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਕਿਉਂਕਿ ਜ਼ਿਆਦਾਤਰ ਵਪਾਰ ਠੱਪ ਹੋ ਚੁੱਕਾ ਹੈ। ਇੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਲੋਕ ਆਉਂਦੇ ਹਨ ਪਰ ਵਾਇਰਸ ਕਾਰਨ ਇਹ ਵੀ ਠੰਡਾ ਹੀ ਰਿਹਾ।
ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ 'ਤੇ ਫਹਿਰਾਇਆ ਤਿਰੰਗਾ
NEXT STORY