ਬੀਜਿੰਗ: ਸ਼ਿਨਜਿਆਂਗ ਦੇ ਖੇਤਰ 'ਚ ਉਈਗਰ ਅਤੇ ਮੁਸਲਮਾਨਾਂ ਲਈ ਬਣਾਏ ਗਏ ਕੈਂਪਾਂ 'ਚ ਔਰਤਾਂ ਨਾਲ ਹੋਈ ਕਥਿਤ ਬਲਾਤਕਾਰ ਅਤੇ ਛੇੜਛਾੜ ਦੀਆਂ ਖ਼ਬਰਾਂ ਲਈ ਚੀਨ ਨੇ ਬੀ.ਬੀ.ਸੀ ਦੇ ਪ੍ਰਸਾਰਕ ਬੀ.ਬੀ.ਸੀ. H 'ਤੇ ਭੜਕਦਿਆਂ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਚੀਨ ਨੇ ਬ੍ਰਿਟੇਨ ਵਿਚ ਆਪਣੇ ਸਰਕਾਰੀ ਪ੍ਰਸਾਰਕ ਸੀ.ਜੀ.ਟੀ.ਐਨ. ਦਾ ਲਾਇਸੈਂਸ ਰੱਦ ਕਰਨ ਦੀ ਵੀ ਨਿੰਦਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਜਾਸੂਸੀ ਦੇ ਦੋਸ਼ਾਂ ਤਹਿਤ 3 ਚੀਨੀ ਪੱਤਰਕਾਰਾਂ ਨੂੰ ਕੰਮ ਤੋਂ ਕੱਢਣ ਦੇ ਲਏ ਬ੍ਰਿਟੇਨ ਦੇ ਫੈਸਲੇ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟੇਨ ਨੇ 3 ਚੀਨੀ ਨਾਗਰਿਕਾਂ ਨੂੰ ਪਿਛਲੇ ਸਾਲ ਪੱਤਰਕਾਰੀ ਦੇ ਨਾਮ ’ਤੇ ਜਾਸੂਸੀ ਕਰਨ ਦੇ ਕਾਰਨ ਕੱਮ ਤੋਂ ਕੱਢ ਦਿੱਤਾ ਸੀ।
ਇਹ 3 ਵਿਅਕਤੀ ਬੀਜਿੰਗ ਦੇ ਸੁਰੱਖਿਆ ਮੰਤਰਾਲੇ ਲਈ ਖੁਫੀਆ ਤੌਰ 'ਤੇ ਕੰਮ ਕਰ ਰਹੇ ਸੀ। ਚੀਨ ਸਰਕਾਰ ਦੁਆਰਾ ਨਿਯੰਤਰਿਤ ਪ੍ਰਸਾਰਕ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ (ਸੀ.ਜੀ.ਟੀ.ਐਨ.) ਦਾ ਪ੍ਰਸਾਰਣ ਲਾਇਸੰਸ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ। ਮੀਡੀਆ ਨਿਗਰਾਨੀ ਸੰਸਥਾ 'ਆਫਕਾਮ' ਨੇ ਦੱਸਿਆ ਕਿ ਇਹ ਚੈਨਲ ਅਸਲ ਵਿੱਚ ਚੀਨ ਦੀ ਸੱਤਾਧਾਰੀ ਕਮਿਯੂਨਿਸਟ ਪਾਰਟੀ ਦਾ ਹੈ। ਬੀ.ਬੀ.ਸੀ. ਦੀ ਵੀਡੀਓ ਰਿਪੋਰਟ 'ਚ ਸ਼ਿਨਜਿਆਂਗ ਉਈਗਰ 'ਚ ਮੁਸਲਿਮ ਔਰਤਾਂ ਨਾਲ ਯੋਜਨਾਬੱਧ ਤਰੀਕੇ ਨਾਲ ਬਲਾਤਕਾਰ ਅਤੇ ਤਸ਼ੱਦਦ ਕੀਤੀ ਗਈ। ਰਿਪੋਰਟ ਵਿਚ ਪੀੜਤਾਂ 'ਚੋਂ ਇਕ ਨੇ ਕਿਹਾ ਕਿ ਨਕਾਬਪੋਸ਼ ਚੀਨੀ ਲੋਕ ਹਰ ਰਾਤ ਔਰਤਾਂ ਨੂੰ ਕੈਂਪਾਂ ਵਿਚ ਲਿਜਾ ਕੇ ਬਲਾਤਕਾਰ ਕਰਦੇ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀ.ਬੀ.ਸੀ. 'ਤੇ ਜਾਅਲੀ ਖ਼ਬਰਾਂ ਦੇਣ ਦਾ ਦੋਸ਼ ਲਗਾਉਂਦਿਆਂ ਚੀਨ 'ਤੇ ਲਗਾਏ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬੁਲਾਰੇ ਵੈਂਗ ਵੈਨਬਿਨ ਨੇ ਕਿਹਾ ਕਿ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ ਪਰ ਬੀ.ਬੀ.ਸੀ. ਦੀ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਰਿਹਾ ਹੋਣ ਤੋਂ ਬਾਅਦ ਚੀਨ ਤੋਂ ਭੱਜ ਕੇ ਹੁਣ ਅਮਰੀਕਾ 'ਚ ਰਹਿ ਰਹੀ ਔਰਤ ਨੇ ਕਿਹਾ ਕਿ ਉਸ ਨੂੰ ਉਥੇ ਤਸੀਹੇ ਦਿੱਤੇ ਗਏ ਅਤੇ ਕਈ ਵਾਰ ਸਮੂਹਿਕ ਬਲਾਤਕਾਰ ਦਾ ਸਾਹਮਣਾ ਵੀ ਕਰਨਾ ਪਿਆ।
ਬਿ੍ਰਟਿਸ਼ ਨਾਗਰਿਕਤਾ ਵਾਲੇ ਹਾਂਗਕਾਂਗ ਦੇ ਵਾਸੀਆਂ ਤੋਂ ਬਦਲਾ ਲਵੇਗਾ ਚੀਨ
NEXT STORY