ਬੀਜਿੰਗ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਤਾਈਵਾਨ ਦੇ ਸਮਰਥਨ 'ਤੇ ਦਿੱਤੇ ਗਏ ਬਿਆਨ 'ਤੇ ਚੀਨ ਭੜਕ ਉਠਿਆ ਹੈ। ਚੀਨ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਜੇਕਰ ਬੀਜਿੰਗ ਨੇ ਖੁਦਮੁਖਤਿਆਰ ਤਾਈਵਾਨ 'ਤੇ ਹਮਲਾ ਕੀਤਾ ਤਾਂ ਜਾਪਾਨ ਦੇ ਨਾਲ ਅਮਰੀਕੀ ਫੌਜ ਦਖ਼ਲਅੰਦਾਜ਼ੀ ਕਰੇਗੀ। ਬਾਇਡੇਨ ਦੇ ਇਸ ਬਿਆਨ ਨੇ ਰਾਸ਼ਟਰੀ ਏਕੀਕਰਨ ਕਰਨ ਦੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਹੱਤਵਪੂਰਨ ਯੋਜਨਾ ਨੂੰ ਸੰਕਟ 'ਚ ਪਾ ਦਿੱਤਾ ਹੈ। ਤਾਈਵਾਨ ਦਾ ਚੀਨ ਦੀ ਮੁੱਖ ਭੂਮੀ ਦੇ ਨਾਲ ਏਕੀਕਰਣ ਕਰਨਾ ਸ਼ੀ ਦਾ ਵੱਡਾ ਰਾਜਨੀਤਿਕ ਵਾਅਦਾ ਹੈ ਜਿਨ੍ਹਾਂ ਦੇ ਇਸ ਸਾਲ ਰਾਸ਼ਟਰਪਤੀ ਦੇ ਤੌਰ 'ਤੇ ਤੀਜੇ ਕਾਰਜਕਾਲ ਦੇ ਲਈ ਸੱਤਾਧਾਰੀ ਕਮਿਊਨਿਸਟ ਪਾਰਟੀ ਤੋਂ ਮਨਜ਼ੂਰੀ ਪਾਉਣ ਦੀ ਉਮੀਦ ਹੈ।
ਪਾਰਟੀ ਦਾ ਪੰਜ ਸਾਲ 'ਚ ਇਕ ਵਾਰ ਹੋਣ ਵਾਲਾ ਸੰਮੇਲਨ ਅਗਲੇ ਕੁਝ ਮਹੀਨਿਆਂ 'ਚ ਹੋਣ ਦਾ ਪ੍ਰੋਗਰਾਮ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬਾਇਡੇਨ ਦੇ ਬਿਆਨ ਦੇ ਤੁਰੰਤ ਬਾਅਦ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਅਮਰੀਕੀ ਟਿੱਪਣੀ ਦੀ ਨਿੰਦਾ ਕਰਦੇ ਹਾਂ ਅਤੇ ਉਸ ਨੂੰ ਰੱਦ ਕਰਦੇ ਹਾਂ। ਤੋਕੀਓ 'ਚ ਪੱਤਰਕਾਰ ਸੰਮੇਲਨ 'ਚ ਬਾਇਡੇਨ ਤੋਂ ਸਵਾਲ ਕੀਤਾ ਗਿਆ ਕਿ ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਕੀ ਉਹ ਮਿਲਟਰੀ ਦਖਲਅੰਦਾਜ਼ੀ ਕਰਕੇ ਇਸ ਦੀ ਰੱਖਿਆ ਕਰਨ ਦੇ ਇਛੁੱਕ ਹਨ। ਇਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਹਾਂ'।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਪ੍ਰਤੀਬੱਧਤਾ ਜਤਾਈ ਹੈ। ਬਾਇਡੇਨ ਨੇ ਕਿਹਾ ਕਿ ਤਾਈਵਾਨ ਦੇ ਖ਼ਿਲਾਫ਼ ਸ਼ਕਤੀ ਇਸਤੇਮਾਲ ਕਰਨ ਦਾ ਚੀਨ ਦਾ ਕਦਮ ਨਾ ਸਿਰਫ ਅਨੁਚਿਤ ਹੋਵੇਗਾ, ਸਗੋਂ ਇਹ ਪੂਰੇ ਖੇਤਰ ਨੂੰ ਅਸਥਿਰ ਕਰ ਦੇਵੇਗਾ ਅਤੇ ਯੂਕ੍ਰੇਨ 'ਚ ਕੀਤੀ ਗਈ ਕਾਰਵਾਈ ਦੇ ਸਮਾਨ ਹੋਵੇਗਾ। ਇਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਵੀ ਬਾਇਡੇਨ ਦੇ ਨਾਲ ਸਨ। ਵਾਂਗ ਨੇ ਕਿਹਾ ਕਿ ਤਾਇਵਾਨ ਚੀਨ ਖੇਤਰ ਦਾ ਵੱਖਰਾ ਹਿੱਸਾ ਹੈ ਅਤੇ ਜਿਥੇ ਤੱਕ ਤਾਇਵਾਨ ਦੀ ਗੱਲ ਹੈ ਇਹ ਪੂਰੀ ਤਰ੍ਹਾਂ ਨਾਲ ਚੀਨ ਦਾ ਅੰਦਰੂਨੀ ਵਿਸ਼ਾ ਹੈ ਜਿਸ 'ਚ ਕਿਸੇ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਕੋਈ ਗੁਜ਼ਾਇਸ਼ ਨਹੀਂ ਹੈ'।
ਉਨ੍ਹਾਂ ਨੇ ਕਿਹਾ ਕਿ ਚੀਨ ਦੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਸਮੇਤ ਦੇਸ਼ ਦੇ ਮੁੱਖ ਹਿੱਤਾਂ ਦੇ ਮੁੱਦਿਆਂ 'ਤੇ ਸਮਝੌਤਾ ਜਾਂ ਰਿਆਇਤ ਦੀ ਕੋਈ ਗੁਜਾਇਸ਼ ਨਹੀਂ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ,ਚੀਨੀ ਆਪਣੀ ਸੰਪ੍ਰਭੂਤਾ ਅਤੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਠੀਕ ਕਾਰਵਾਈ ਕਰੇਗਾ। ਉਨ੍ਹਾਂ ਨੇ ਅਮਰੀਕਾ ਤੋਂ ਇਕ ਚੀਨ ਨੀਤੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਵਾਂਗ ਨੇ ਕਿਹਾ ਕਿ ਤਾਈਵਾਨ ਦਾ ਮੁੱਦਾ ਅਤੇ ਯੂਕ੍ਰੇਨ ਦਾ ਮੁੱਦਾ ਪੂਰੀ ਤਰ੍ਹਾਂ ਤੋਂ ਵੱਖਰਾ ਹੈ। ਉਨ੍ਹਾਂ ਦੀ ਤੁਲਨਾ ਕਰਨਾ ਬੇਤੁਕਾ ਹੈ।
HRCP ਦੀ ਇਮਰਾਨ ਖ਼ਾਨ ਨੂੰ ਤਾੜਨਾ, ਕਿਹਾ - ਸਿਰਫ਼ ਮਰੀਅਮ ਹੀ ਨਹੀਂ ਸਾਰੀਆਂ ਔਰਤਾਂ ਕੋਲੋਂ ਮੰਗੋ ਮੁਆਫ਼ੀ
NEXT STORY