ਬੀਜਿੰਗ/ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਜੰਗ ਜਾਰੀ ਹੈ। ਅਮਰੀਕਾ ਲਗਾਤਾਰ ਚੀਨ ਨੂੰ ਇਹ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ 'ਤੇ ਵੀ ਪੱਖਪਾਤ ਦਾ ਦੋਸ਼ ਲਗਾ ਚੁੱਕੇ ਹਨ। ਜਦਕਿ ਚੀਨ ਲਗਾਤਾਰ ਕਹਿ ਰਿਹਾ ਹੈ ਕਿ ਅਮਰੀਕਾ ਨੇ ਚਿਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਵਿਚ ਚੀਨ ਵੱਲੋਂ ਇਕ ਐਨੀਮੇਟਿਡ ਵੀਡੀਓ ਜ਼ਰੀਏ ਅਮਰੀਕਾ ਨੂੰ ਚਿੜ੍ਹਾਇਆ ਗਿਆ ਹੈ।

ਅਸਲ ਵਿਚ 'Once Upon a Virus' ਨਾਮ ਦੇ ਟਾਈਟਲ ਵਾਲੇ ਇਕ ਐਨੀਮੇਟਿਡ ਵੀਡੀਓ ਵਿਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੀਨ ਲਗਾਤਾਰ ਵਾਇਰਸ ਨੂੰ ਲੈ ਕੇ ਸਾਵਧਾਨ ਕਰਦਾ ਰਿਹਾ ਜਦਕਿ ਅਮਰੀਕਾ ਉਸ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਬਾਅਦ ਵਿਚ ਹੁਣ ਉਲਟਾ ਚੀਨ 'ਤੇ ਹੀ ਦੋਸ਼ ਲਗਾ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਫਰਾਂਸ ਵਿਚ ਚੀਨ ਦੀ ਅੰਬੈਸੀ ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ। ਹੁਣ ਇਹ ਪੂਰੀ ਦੁਨੀਆ ਵਿਚ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕਾਰਟੂਨਾਂ ਦੇ ਜ਼ਰੀਏ ਦਿਖਾਇਆ ਗਿਆ ਹੈ ਕਿ ਵਾਇਰਸ ਦੀ ਸ਼ੁਰੂਆਤ ਤੋਂ ਲੈ ਕੇ ਚੀਨ ਲਗਾਤਾਰ ਦੁਨੀਆ ਨੂੰ ਜਾਣਕਾਰੀ ਦਿੰਦਾ ਰਿਹਾ ਹੈ ਜਦਕਿ ਅਮਰੀਕਾ ਇਸ ਸੱਚਾਈ ਨੂੰ ਟਾਲਦਾ ਰਿਹਾ। 1 ਮਿੰਟ 39 ਸੈਕੰਡ ਦੇ ਇਸ ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਚੀਨ ਨੇ ਜਨਵਰੀ ਵਿਚ ਆਪਣੇ ਇੱਥੇ ਲਾਕਡਾਊਨ ਦਾ ਐਲਾਨ ਕੀਤਾ ਅਤੇ ਅਮਰੀਕਾ ਨੇ ਉਸ ਨੂੰ ਵਹਿਸ਼ੀਆਨਾ ਦੱਸਿਆ ਅਤੇ ਚੀਨ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼ ਲਗਾਇਆ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੀ.ਐੱਮ. ਦਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ 'ਚ ਸਨ ਡਾਕਟਰ
ਇਸ ਵੀਡੀਓ ਨੂੰ ਲੈ ਕੇ ਟਵਿੱਟਰ 'ਤੇ ਕਾਫੀ ਚਰਚਾ ਹੋ ਰਹੀ ਹੈ। ਇਸ ਵੀਡੀਓ 'ਤੇ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਭਾਵੇਂਕਿ ਕਈ ਯੂਜ਼ਰਸ ਨੇ ਚੀਨ ਦੇ ਸਹੀ ਸਮੇਂ 'ਤੇ ਸੂਚਨਾ ਦੇਣ ਦੇ ਦਾਅਵੇ ਨੂੰ ਗਲਤ ਦੱਸਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਚੀਨ ਨੇ ਬਹੁਤ ਕੁਝ ਲੁਕੋਇਆ ਹੈ।
ਬ੍ਰਿਟਿਸ਼ ਪੀ.ਐੱਮ. ਦਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ 'ਚ ਸਨ ਡਾਕਟਰ
NEXT STORY