ਬੀਜਿੰਗ (ਭਾਸ਼ਾ): ਚੀਨ ਦੇ ਸਾਈਬਰ ਨਿਗਰਾਨੀ ਕਰਤਾ ਨੇ ਸ਼ੁੱਕਰਵਾਰ ਨੂੰ ਗੱਡੀ ਸੇਵਾ ਪ੍ਰਦਾਤਾ ਕੰਪਨੀ 'ਦੀਦੀ' ਦੀ ਸਾਈਬਰ ਸੁਰੱਖਿਆ ਦੀ ਮੌਕੇ 'ਤੇ ਜਾਂਚ ਕਰਨ ਦਾ ਐਲਾਨ ਕੀਤਾ। ਇਹ ਕਦਮ ਕੰਪਨੀ ਦੀ ਗਾਹਕਾਂ ਦੀ ਸੂਚਨਾ ਨੂੰ ਸਟੋਰ ਕਰਨ ਸੰਬੰਧੀ ਹੋਈ ਆਲੋਚਨਾ ਦੇ ਬਾਅਦ ਚੁੱਕਿਆ ਗਿਆ ਹੈ ਜਿਸ ਕਾਰਨ ਕੰਪਨੀ ਦੇ ਨਿਊਯਾਰਕ ਦੇ ਸਟਾਕ ਐਕਸਚੇਂਜ ਵਿਚ ਸੂਚੀਬੱਧ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ ਸੀ।
ਰੈਗੁਲੇਟਰ ਵੱਲੋਂ ਰਾਸ਼ਟਰੀ ਅਤੇ ਡਾਟਾ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਜਾਂਚ ਕਰ ਨਦਾ ਇਰਾਦਾ ਜਤਾਉਣ ਦੇ ਦੋ ਹਫ਼ਤੇ ਬਾਅਦ ਨਿਰੀਖਣ ਕੀਤਾ ਗਿਆ। ਇਹ ਕਦਮ ਦੀਦੀ ਦੇ ਨਿਊਯਾਰਕ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਹੋਣ ਅਤੇ 4.4 ਅਰਬ ਡਾਲਰ ਜੁਟਾਉਣ ਦੇ ਕਈ ਦਿਨ ਬਾਅਦ ਚੁੱਕਿਆ ਗਿਆ। ਚੀਨ ਦੇ ਸਾਈਬਰ ਸੁਰੱਖਿਆ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਮੁਤਾਬਕ ਜਨ ਸੁਰੱਖਿਆ ਮੰਤਰਾਲਾ, ਕੁਦਰਤੀ ਸਰੋਤ ਮੰਤਰਾਲਾ, ਟਰਾਂਸਪੋਟ ਮੰਤਰਾਲਾ, ਰਾਜ ਟੈਕਸ ਪ੍ਰਸ਼ਾਸਨ ਅਤੇ ਰਾਜ ਬਾਜ਼ਾਰ ਰੈਗੁਲੇਟਰ ਸਮੇਤ ਚੀਨ ਦੇ ਹੋਰ ਸਰਕਾਰੀ ਵਿਭਾਗ ਇਸ ਜਾਂਚ ਵਿਚ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ - ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੀ ਮਦਦ ਲਈ 85 ਕਰੋੜ ਡਾਲਰ ਦੇਣ ਦੀ ਕੀਤੀ ਅਪੀਲ
ਚੀਨ ਦੇ ਸਾਈਬਰ ਸੁਰੱਖਿਆ ਪ੍ਰਸ਼ਾਸਨ ਨੇ ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਦੀਦੀ ਨੂੰ ਨਵੇਂ ਗਾਹਕਾਂ ਨੂੰ ਆਪਣੀ ਕੰਪਨੀ ਨਾਲ ਜੋੜਨ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਗਿਆ ਸੀ ਤਾਂ ਜੋ ਉਹ ਉਪਭੋਗਤਾਵਾਂ ਦੀ ਜਾਣਕਾਰੀ ਨੂੰ ਇਕੱਠੇ ਕਰਨ ਅਤੇ ਉਸ ਨੂੰ ਸੰਭਾਲਣ ਦੀ ਵਿਵਸਥਾ ਵਿਚ ਬੁਨਿਆਦੀ ਤਬਦੀਲੀ ਕਰ ਸਕਣ।
ਸਾਉਥਾਲ: ਸ੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
NEXT STORY