ਬੀਜਿੰਗ (ਬਿਊਰੋ): ਕੋਰੋਨਾਵਾਇਰਸ ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਫੈਲਣਾ ਸ਼ੁਰੂ ਹੋਇਆ। ਕੁਝ ਲੋਕ ਇਸ ਨੂੰ ਵੁਹਾਨ ਕੋਰੋਨਾਵਾਇਰਸ ਵੀ ਕਹਿ ਰਹੇ ਹਨ ਪਰ ਅਸਲ ਵਿਚ ਇਹ ਵੁਹਾਨ ਵਿਚ ਪੈਦਾ ਨਹੀਂ ਹੋਇਆ। ਕੋਰੋਨਾਵਾਇਰਸ ਦੀ ਖੋਜ 60 ਸਾਲ ਪਹਿਲਾਂ 1960 ਦੇ ਦਹਾਕੇ ਵਿਚ ਕੀਤੀ ਜਾ ਚੁੱਕੀ ਹੈ। ਉਦੋਂ ਇਸ ਨੂੰ ਬ੍ਰਾਨਕਾਇਟਿਸ ਵਾਇਰਸ (Bronchitis Virus)ਕਿਹਾ ਜਾਂਦਾ ਸੀ। ਉਦੋਂ ਇਹ ਵਾਇਰਸ ਮੁਰਗੀਆਂ ਵਿਚ ਮਿਲਿਆ ਸੀ। ਇਸ ਮਗਰੋਂ ਵਾਇਰਸ ਨੇ ਕਈ ਵਾਰ ਇਨਸਾਨਾਂ 'ਤੇ ਹਮਲਾ ਕੀਤਾ । ਉਕਤ ਤਸਵੀਰ ਵਿਚ ਕੋਰੋਨਾਵਾਇਰਸ ਦਾ ਥ੍ਰੀ ਡੀ ਮਾਡਲ ਦੇਖਿਆ ਜਾ ਸਕਦਾ ਹੈ।
ਇਸ ਵਾਇਰਸ ਦੀ ਸਭ ਤੋਂ ਜ਼ਿਆਦਾ ਖਤਰਨਾਕ ਪੀੜ੍ਹੀ ਇਨਸਾਨਾਂ ਦੇ ਨੱਕ ਅਤੇ ਗਲੇ ਵਿਚ ਖੋਜੀ ਗਈ। ਇਨਸਾਨਾਂ ਦੇ ਨੱਕ ਤੇ ਗਲੇ ਵਿਚ ਕੋਰੋਨਾਵਾਇਰਸ ਦੀਆਂ ਦੋ ਕਿਸਮਾਂ ਮਿਲੀਆਂ। ਇਹਨਾਂ ਦੇ ਨਾਮ ਹਿਊਮਨ ਕੋਰੋਨਾਵਾਇਰਸ 229 ਈਸਵੀ (Human Coronavirus 229E) ਅਤੇ ਹਿਊਮਨ ਕੋਰੋਨਾਵਾਇਰਸ ਓ.ਸੀ.43 (Human Coronavirus OC43) ਹਨ। ਇਹ ਦੋਵੇਂ ਹੀ ਵਾਇਰਸ ਬਹੁਤ ਖਤਰਨਾਕ ਹਨ। ਇਹ ਵਾਇਰਸ ਸਧਾਰਨ ਸਰਦੀ ਜ਼ੁਕਾਮ ਤੋਂ ਸ਼ੁਰੂ ਹੋ ਕੇ ਜਾਨਲੇਵਾ ਨਿਮੋਨੀਆ ਤੱਕ ਦਾ ਰੂਪ ਲੈ ਲੈਂਦੇ ਹਨ।
ਇਸ ਦੇ ਬਾਅਦ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਖਤਰਨਾਕ ਰੂਪ 2003 ਵਿਚ ਸਾਹਮਣੇ ਆਇਆ। ਇਸ ਨੂੰ ਸਾਰਸ (SARS-CoV) ਕਿਹਾ ਗਿਆ।ਇਸ ਵਾਇਰਸ ਕਾਰਨ ਦੁਨੀਆ ਭਰ ਵਿਚ 8096 ਲੋਕ ਇਨਫੈਕਟਿਡ ਹੋਏ ਸਨ। ਇਹਨਾਂ ਵਿਚੋਂ 774 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2004 ਵਿਚ ਕੋਰੋਨਾਵਾਇਰਸ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ। ਇਸ ਦਾ ਨਾਮ ਹਿਊਮਨ ਕੋਰੋਨਾਵਾਇਰਸ ਐੱਨ.ਐੱਲ.63 (HCoV-NL63) ਹੈ। ਇਹ ਵਾਇਰਸ ਨੀਦਰਲੈਂਡ ਦੇ 7 ਮਹੀਨੇ ਦੇ ਬੱਚੇ ਵਿਚ ਮਿਲਿਆ ਸੀ। ਇਸ ਦੇ ਬਾਅਦ ਇਸ ਵਾਇਰਸ ਦੇ ਇਨਫੈਕਸ਼ਨ ਦੀ ਖਬਰ ਪੂਰੀ ਦੁਨੀਆ ਤੋਂ ਆਈ ਪਰ ਕਿਸੇ ਦੇ ਮਰਨ ਦੀ ਪੁਸ਼ਟੀ ਨਹੀਂ ਹੋਈ।
ਸਾਲ 2005 ਵਿਚ ਕੋਰੋਨਾਵਾਇਰਸ ਦਾ ਵੱਖਰਾ ਰੂਪ ਸਾਹਮਣੇ ਆਇਆ, ਜਿਸ ਦਾ ਨਾਮ ਹਿਊਮਨ ਕੋਰੋਨਾਵਾਇਰਸ ਐੱਚ.ਕੇ.ਯੂ.1 (HCoV-HKU 1) ਸੀ। ਇਸ ਵਾਇਰਸ ਦਾ ਪਹਿਲਾ ਮਰੀਜ਼ ਚੀਨ ਦੇ ਸ਼ੇਨਝੇਨ ਦਾ 70 ਸਾਲਾ ਵਿਅਕਤੀ ਸੀ। ਉਸ ਨੂੰ ਬਾਈਲੇਟਰਲ ਨਿਮੋਨੀਆ ਹੋਇਆ ਸੀ। ਇਸ ਵਾਇਰਸ ਦੇ 10 ਪੀੜਤ ਆਸਟ੍ਰੇਲੀਆ ਵਿਚ ਮਿਲੇ ਪਰ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਈ। 2012 ਵਿਚ ਕੋਰੋਨਾਵਾਇਰਸ ਨੇ ਮੱਧਪੂਰਬੀ ਏਸ਼ੀਆ ਵਿਚ ਹਮਲਾ ਕੀਤਾ। ਇਸ ਨੂੰ ਸਭ ਤੋਂ ਪਹਿਲਾਂ ਸਾਊਦੀ ਅਰਬ ਵਿਚ ਖੋਜਿਆ ਗਿਆ ਸੀ।ਇਸ ਦਾ ਨਾਮ ਮਿਡਲ ਈਸਟ ਰਿਸਪਰੈਟਿਰੀ ਸਿੰਡਰੋਮ ਕੋਰੋਨਾਵਾਇਰਸ (MERS-CoV) ਸੀ।
2015 ਵਿਚ ਇਹ ਵਾਇਰਸ ਫਿਰ ਫੈਲਿਆ। ਉਦੋਂ ਇਸ ਨੇ ਸਾਊਦੀ ਅਰਬ, ਜਾਰਡਨ, ਕਤਰ, ਮਿਸਰ, ਯੂ.ਏ.ਈ., ਕੁਵੈਤ, ਤੁਰਕੀ, ਓਮਾਨ, ਅਲਜੀਰੀਆ, ਬੰਗਲਾਦੇਸ਼, ਆਸਟ੍ਰੀਆ, ਯੂਕੇ. ਦੱਖਣੀ ਕੋਰੀਆ, ਅਮਰੀਕਾ, ਚੀਨ ਅਤੇ ਇੰਡੋਨੇਸ਼ੀਆ ਵਿਚ ਲੋਕਾਂ ਨੂੰ ਇਨਫੈਕਟਿਡ ਕੀਤਾ। ਇਸ ਦੇ ਕਾਰਨ ਕੁੱਲ 186 ਲੋਕ ਬੀਮਾਰ ਪਏ ਅਤੇ 38 ਲੋਕਾਂ ਦੀ ਮੌਤ ਹੋਈ।
ਮੌਜੂਦਾ ਸਮੇਂ ਵਿਚ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਦੇ ਲੱਛਣ-
ਚੀਨ ਦੇ ਸ਼ਹਿਰ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਦੇ ਲੱਛਣ ਹਨ-ਬੁਖਾਰ, ਸਿਰ ਦਰਦ, ਗਲੇ ਵਿਚ ਜਲਨ, ਛਾਤੀ ਵਿਚ ਦਰਦ, ਖੰਘ, ਤੇਜ਼ ਧੜਕਨ, ਸਾਹ ਲੈਣ ਵਿਚ ਮੁਸ਼ਕਲ ਅਤੇ ਨਿਮੋਨੀਆ। ਅਖੀਰ ਵਿਚ ਇਸ ਨਾਲ ਪੀੜਤ ਵਿਅਕਤੀ ਦੀ ਕਿਡਨੀ ਫੇਲ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਬਚਣ ਦੇ ਉਪਾਅ
ਵੁਹਾਨ ਕੋਰੋਨਾਵਾਇਰਸ ਤੋਂ ਬਚਣ ਦਾ ਟੀਕਾ ਬਣਨ ਵਿਚ ਹਾਲੇ ਕਰੀਬ 2 ਮਹੀਨੇ ਲੱਗਣਗੇ। ਉਦੋਂ ਤੱਕ ਇਸ ਤੋਂ ਬਚਣ ਲਈ ਕਈ ਤਰੀਕੇ ਹਨ। ਜਿਵੇਂ - ਹੱਥਾਂ ਨੂੰ ਸਾਫ ਰੱਖੋ, ਮੂੰਹ ਨੂੰ ਢੱਕ ਕੇ ਰੱਖੋ, ਪੀੜਤ ਵਿਅਕਤੀ ਦੇ ਕਰੀਬ ਨਾ ਜਾਓ, ਪੂਰੀ ਤਰ੍ਹਾਂ ਨਾਲ ਪਕਿਆ ਭੋਜਨ ਖਾਓ, ਚਿਹਰੇ 'ਤੇ ਮਾਸਕ ਲਗਾਓ ਆਦਿ।
ਚੀਨ ਤੋਂ 206 ਜਾਪਾਨੀ ਲੋਕਾਂ ਨੂੰ ਲੈ ਕੇ ਵਾਪਸ ਪਹੁੰਚਿਆ ਜਹਾਜ਼
NEXT STORY