ਬੀਜਿੰਗ— ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਹੜਕੰਪ ਮਚਿਆ ਹੋਇਆ ਹੈ ਤੇ ਹੁਣ ਤਕ ਇਸ ਕਾਰਨ 361 ਲੋਕਾਂ ਦੀ ਮੌਤ ਹੋ ਚੁੱਕੀ ਹੈ। 17,200 ਤੋਂ ਜ਼ਿਆਦਾ ਲੋਕ ਇਸ ਬੀਮਾਰੀ ਦੀ ਲਪੇਟ 'ਚ ਆ ਗਏ ਹਨ, ਜਿਸ ਦੀ ਅਧਿਕਾਰੀਆਂ ਵਲੋਂ ਪੁਸ਼ਟੀ ਕੀਤੀ ਗਈ ਹੈ। ਐਤਵਾਰ ਨੂੰ ਹੀ ਚੀਨ 'ਚ 56 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਲੋਕ ਹੋਰ ਵੀ ਘਬਰਾ ਗਏ ਹਨ।
ਬੀਤੇ ਦਿਨ ਚੀਨ ਤੋਂ ਭਾਰਤੀ ਵਿਦਿਆਰਥੀ ਵੀ ਵਾਪਸ ਭਾਰਤ ਆ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਐਤਵਾਰ ਨੂੰ ਚੀਨ ਤੋਂ ਆਉਣ ਵਾਲੇ ਚੀਨੀ ਨਾਗਰਿਕਾਂ ਲਈ ਈ-ਵੀਜ਼ਾ ਦੀ ਸਹੂਲਤ ਅਸਥਾਈ ਰੂਪ ਨਾਲ ਰੱਦ ਕਰ ਦਿੱਤੀ। ਭਾਰਤੀ ਦੂਤਘਰ ਨੇ ਇਹ ਐਲਾਨ ਕੀਤਾ, ''ਹਾਲ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਤਤਕਾਲ ਪ੍ਰਭਾਵ ਨਾਲ ਈ-ਵੀਜ਼ਾ ਦੇ ਮਾਧਿਅਮ ਰਾਹੀਂ ਭਾਰਤ ਯਾਤਰਾ 'ਤੇ ਰੋਕ ਲਾਈ ਜਾਂਦੀ ਹੈ।'' ਦੂਤਘਰ ਨੇ ਕਿਹਾ ਕਿ ਇਹ ਫੈਸਲਾ ਚੀਨੀ ਪਾਸਪੋਰਟਧਾਰਕਾਂ ਅਤੇ ਹੋਰ ਦੇਸ਼ਾਂ ਦੇ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ, ਜੋ ਚੀਨ ਦੀ ਮੁੱਖ ਭੂਮੀ ਵਿਚ ਰਹਿੰਦੇ ਹਨ।
ਇਟਲੀ ਦੇ ਨਕਸ਼ੇ 'ਤੇ ਫਿਰ ਹੋਈ ਭਾਰਤੀਆਂ ਦੀ ਬੱਲੇ ਬੱਲੇ
NEXT STORY