ਬੀਜਿੰਗ - ਬਜ਼ਾਰ ਦੇ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਆਖਿਰ 'ਚ ਪੂਰੀ ਦੁਨੀਆ ਦਾ ਮਿਲਾ ਕੇ ਵੀ ਇੰਨਾ ਪੋਰਕ (ਸੂਰ ਦਾ ਮਾਸ) ਨਹੀਂ ਹੋਵੇਗਾ, ਜੋ ਚੀਨ 'ਚ ਇਸ ਦੀ ਕਮੀ ਨੂੰ ਪੂਰਾ ਕਰ ਸਕੇ। ਦੁਨੀਆ ਭਰ ਦੇ ਪੋਰਕ ਨਿਰਯਾਤਕ ਦੇਸ਼ ਚੀਨ 'ਚ ਪੋਰਕ ਦੀ ਮੰਗ ਅਤੇ ਸਪਲਾਈ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹਨ। ਦਰਅਸਲ, ਅਫਰੀਕੀ ਸਵਾਈਨ ਫੀਵਰ ਫੈਲਣ ਤੋਂ ਬਾਅਦ ਚੀਨ 'ਚ ਪੋਰਕ ਦੀ ਭਾਰੀ ਕਿੱਲਤ ਹੋ ਗਈ ਹੈ।
ਫਾਇਨੈਂਸ਼ੀਅਲ ਸਰਵਿਸੇਜ ਫਰਮ ਰਾਬੋਬੈਂਕ ਦਾ ਅਨੁਮਾਨ ਹੈ ਕਿ ਮਹਾਮਾਰੀ ਦੌਰਾਨ ਬੀਮਾਰੀ ਕਾਰਨ ਚੀਨ 'ਚ 20 ਕਰੋੜ ਸੂਰਾਂ ਦਾ ਨੁਕਸਾਨ ਹੋ ਸਕਦਾ ਹੈ। ਸੂਰਾਂ ਦੀ ਇਹ ਗਿਣਤੀ ਅਮਰੀਕਾ 'ਚ ਸੂਰਾਂ ਦੀ ਗਿਣਤੀ ਤੋਂ 3 ਗੁਣਾ ਹੈ। ਅਮਰੀਕੀ ਖੇਤੀਬਾੜੀ ਵਿਭਾਗ ਮੁਤਾਬਕ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੂਰ ਦੇ ਮਾਸ ਦਾ ਉਤਦਾਪਕ ਕਰਨ ਵਾਲਾ ਦੇਸ਼ ਹੈ। ਚੀਨ 'ਚ ਸੂਰਾਂ ਦੀ ਕੁਲ ਗਿਣਤੀ 43.3 ਕਰੋੜ ਹੈ। ਚੀਨੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ ਅੱਧੇ ਸੂਰਾਂ ਦੇ ਨੁਕਸਾਨ ਨਾਲ ਉਨ੍ਹਾਂ ਦੇ ਮਾਸ ਦੀ ਕੀਮਤ 'ਚ 70 ਫੀਸਦੀ ਤੱਕ ਦਾ ਇਜ਼ਾਫਾ ਹੋ ਸਕਦਾ ਹੈ। ਰਾਬੋਬੈਂਕ ਦੇ ਸੀਨੀਅਰ ਵਿਸ਼ਲੇਸ਼ਕ ਚੇਨਜੁਨ ਪੈਨ ਨੇ ਕਿਹਾ ਕਿ ਇਸ ਸਾਲ ਅਤੇ ਅਗਲੇ ਸਾਲ ਚੀਨ 'ਚ ਪੋਰਕ ਦਾ ਉਤਪਾਦਨ ਘਟੇਗਾ।
ਪੈਨ ਨੇ ਆਖਿਆ ਕਿ ਇਨਫੈਕਸ਼ਨ ਕਾਰਨ ਬਹੁਤ ਸਾਰੇ ਸੂਰ ਗਾਇਬ ਹੋ ਜਾਣਗੇ। ਇਹ ਮੰਗ 'ਚ ਕਾਫੀ ਵੱਡੀ ਕਮੀ ਹੋਵੇਗੀ। ਸਾਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕੋਈ ਵੀ ਦੇਸ਼ ਜਾਂ ਪੂਰੀ ਦੁਨੀਆ ਮਿਲ ਕੇ ਇਸ ਮੰਗ ਅਤੇ ਸਪਲਾਈ ਦੇ ਫਰਕ ਨੂੰ ਭਰ ਸਕਦਾ ਹੈ। ਆਯਾਤ ਵਧਾਉਣ ਤੋਂ ਬਾਅਦ ਵੀ ਚੀਨ 'ਚ ਪੋਰਕ ਦੀ ਸਪਲਾਈ 'ਚ ਕਮੀ ਬਣੀ ਹੋਈ ਹੈ। ਅਨੁਮਾਨ ਮੁਤਾਬਕ ਚੀਨ ਦੇ ਭੰਡਾਰ 'ਚ ਲਗਭਗ 2 ਲੱਖ ਟਨ ਪੋਰਕ ਹੈ। ਪਰ ਇਹ ਦੁਨੀਆ ਦੇ ਸਭ ਤੋਂ ਵੱਡੇ ਸੂਰ ਦੇ ਮਾਸ ਦੇ ਬਜ਼ਾਰ 'ਚ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਸਪਲਾਈ ਦਾ ਇਕ ਅੰਸ਼ ਹੈ। ਯੂ. ਐੱਸ. ਡੀ. ਏ. ਮੁਤਾਬਕ 7 ਮਾਰਚ ਨੂੰ ਖਤਮ ਹੋਏ ਹਫਤੇ 'ਚ ਚੀਨ ਨੇ 23,846 ਟਨ ਪੋਰਕ ਯੂ. ਐੱਸ. ਤੋਂ ਖਰੀਦਿਆ ਸੀ। ਇਹ 1 ਹਫਤੇ ਪਹਿਲਾਂ ਖਰੀਦੀ ਗਈ ਮਾਤਰਾ ਤੋਂ ਲਗਭਗ 8 ਗੁਣਾ ਜ਼ਿਆਦਾ ਸੀ। ਜੇਕਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਹ ਇਕ ਸਪੇਕੁਲੇਟਿਵ ਪਰਚੇਜਿੰਗ ਸੀ ਅਤੇ ਹੁਣ ਤੱਕ ਇਸ ਨੂੰ ਚੀਨ 'ਚ ਭੇਜਿਆ ਨਹੀਂ ਗਿਆ ਹੈ।
ਗਗਨਦੀਪ ਬਣੀ 'ਰਾਇਲ ਸੋਸਾਇਟੀ' ਵਲੋਂ ਸਨਮਾਨਿਤ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ
NEXT STORY