ਬੀਜਿੰਗ— ਚੀਨ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਕਿ ਸ਼ਿਨਜਿਆਂਗ 'ਚ ਉਇਗੁਰ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਉਹ ਅਫਗਾਨਿਸਤਾਨ 'ਚ ਇਕ ਫੌਜੀ ਅੱਡਾ ਬਣਾ ਰਿਹਾ ਹੈ। ਹਾਂਗਕਾਂਗ ਦੇ ਸਾਊਥ ਮਾਰਨਿੰਗ ਪੋਸਟ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਵਖਾਨ ਗਲਿਆਰੇ 'ਚ ਅਫਗਾਨ ਫੌਜੀਆਂ ਲਈ ਇਕ ਸਿਖਲਾਈ ਕੈਂਪ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਚੀਨ ਇਸ ਪ੍ਰਾਜੈਕਟ ਦਾ ਵਿੱਤ ਪੋਸ਼ਣ ਕਰ ਰਿਹਾ ਹੈ। ਰਿਪੋਰਟ ਮੁਤਾਬਕ ਕੈਂਪ ਦੇ ਤਿਆਰ ਹੋ ਜਾਣ ਤੋਂ ਬਾਅਦ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੈਂਕੜੇ ਫੌਜੀ ਕਰਮਚਾਰੀਆਂ ਨੂੰ ਵਖਨ ਭੇਜਣ ਦੀ ਸੰਭਾਵਨਾ ਹੈ। ਇਸ ਰਿਪੋਰਟ ਬਾਰੇ ਪੁੱਛੇ ਜਾਣ 'ਤੇ, ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਹੁਆ ਚੁਨਿਆਂਗ ਨੇ ਕਿਹਾ, 'ਵਿਭਾਗਾਂ ਨਾਲ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਇਹ ਰਿਪੋਰਟ ਸਹੀਂ ਨਹੀਂ ਹੈ।'
ਪਾਕਿ 'ਚ ਭਾਰਤੀ ਹਾਈ ਕਮਿਸ਼ਨਰ ਨੇ ਕੀਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਦੌਰਾ (ਵੀਡੀਓ)
NEXT STORY