ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੇਲੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ ਚੀਨ ਦਾ ਵਿਹਾਰ ਹਮਲਾਵਰ ਅਤੇ ਪਰੇਸ਼ਾਨ ਕਰਨ ਵਾਲਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਵੱਈਆ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ। ਭਾਰਤੀ-ਅਮਰੀਕੀ ਹੇਲੀ ਨੇ ਫਾਕਸ ਨਿਊਜ਼ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਚੀਨ ਸ਼ਾਂਤ ਅਤੇ ਰਣਨੀਤਕ ਸੀ।
ਨਿਕੀ ਹੇਲੀ ਨੇ ਕਿਹਾ ਕਿ ਚੀਨੀ ਇਹ ਯਕੀਨਨ ਕਰਦੇ ਸਨ ਕਿ ਕੁਝ ਨਿਸ਼ਚਤ ਖੇਤਰਾਂ ਵਿਚ ਉਨ੍ਹਾਂ ਨੂੰ ਥਾਂ ਮਿਲੇ ਅਤੇ ਆਪਣੇ ਕੰਮਾਂ ਨੂੰ ਉਹ ਚੁੱਪਚਾਪ ਤਰੀਕੇ ਨਾਲ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਦੇ ਸਨ। ਹੇਲੀ ਨੇ ਦੋਸ਼ ਲਾਇਆ ਕਿ ਫਿਰ ਜਿਵੇਂ ਹੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੁਦ ਨੂੰ ਇਕ ਤਰ੍ਹਾਂ ਨਾਲ ਰਾਜਾ ਐਲਾਨ ਕੀਤਾ, ਉਹ ਬਹੁਤ ਹੀ ਹਮਲਾਵਰ ਹੋ ਗਏ ਅਤੇ ਪਰੇਸ਼ਾਨ ਕਰਨ ਲੱਗੇ। ਉਨ੍ਹਾਂ ਨੇ ਦੇਸ਼ਾਂ 'ਤੇ ਦਬਾਅ ਜਿਹਾ ਬਣਾਉਂਦੇ ਹੋਏ ਸਿੱਧਾ-ਸਿੱਧਾ ਆਪਣੇ ਪੱਖ ਵਿਚ ਵੋਟਿੰਗ ਕਰਨ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਸੰਯੁਕਤ ਰਾਸ਼ਟਰ ਵਿਚ ਅਹੁਦੇ ਅਤੇ ਲੀਡਰਸ਼ਿਪ ਦੀਆਂ ਭੂਮੀਕਾਵਾਂ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਆਪਣਾ ਰੁਖ ਹਮਲਾਵਰ ਕਰ ਲਿਆ ਅਤੇ ਸਾਰਿਆਂ ਨੂੰ ਹੇਠਾਂ ਦਿਖਾਉਣ ਲੱਗਾ।
ਹੇਲੀ ਨੇ ਕਿਹਾ ਕਿ ਬੈਲਟ ਐਂਡ ਰੋਡ ਪਹਿਲ ਦੇ ਨਾਲ ਚੀਨ ਨੇ ਅਸਲ ਵਿਚ ਬੁਨਿਆਦੀ ਢਾਂਚਾ ਪ੍ਰਾਜੈਕਟ 'ਤੇ ਛੋਟੇ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ਉਨਾਂ ਦਾ ਰਵੱਈਆ ਪਸੰਦ ਨਹੀਂ ਆ ਰਿਹਾ। ਹੁਣ ਅਸੀਂ ਦੇਖਦੇ ਹਾਂ ਕਿ ਉਸ ਦਾ ਰਵੱਈਆ ਕਿੰਨਾ ਹਮਲਾਵਰ ਹੋ ਗਿਆ ਹੈ। ਪਰ ਇਹ ਲੰਬੇ ਸਮੇਂ ਤੱਕ ਨਹੀਂ ਚੱਲੇਗਾ। ਜਦ ਕੋਈ ਦੇਸ਼ ਆਪਣੇ ਲੋਕਾਂ ਨੂੰ ਆਜ਼ਾਦੀ ਨਹੀਂ ਦਿੰਦਾ, ਉਥੇ ਯਕੀਨਨ ਇਕ ਸਮਾਂ ਅਜਿਹਾ ਆਉਂਦਾ ਹੈ ਜਦ ਲੋਕ ਵਿਧ੍ਰੋਹ ਕਰ ਦਿੰਦੇ ਹਨ। ਹੇਲੀ ਨੇ 2018 ਵਿਚ ਸੰਯੁਕਤ ਰਾਸ਼ਟਰ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜਾਪਾਨ ਦੇ ਉੱਤਰੀ ਖੇਤਰ 'ਚ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਾਤ
NEXT STORY