ਪੇਈਚਿੰਗ— ਚੀਨ ਨੇ ਡ੍ਰੋਨ ਨਾਲ ਮਿਜ਼ਾਈਲ ਨਾਲ ਸਫਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਚੀਨ ਨੇ ਆਪਣੇ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਸ਼ਕਤੀਸ਼ਾਲੀ ਬੰਬ ਬਣਾਉਣ ਵਾਲੇ ਡ੍ਰੋਨ ਸੀ. ਐੱਚ. 5 ਰੇਨਬੋ ਦਾ ਨਿਰਮਾਣ ਕੀਤਾ ਹੈ। ਚੀਨ ਦੀ ਇਹ ਮਿਜ਼ਾਈਲ ਬਹੁਤ ਸ਼ਕਤੀਸ਼ਾਲੀ ਅਤੇ 16 ਮਿਜ਼ਾਈਲਾਂ ਨਾਲ ਲੈਸ ਹੈ।
ਇਹ ਡ੍ਰੋਨ 7 ਘੰਟਿਆਂ ਤੱਕ ਲਗਾਤਾਰ ਉਡਣ ਦੇ ਸਮਰੱਥ ਹੈ। ਬੀਹਾਂਗ ਯੂਨੀਵਰਸਿਟੀ ਦੇ ਸਕੂਲ ਆਫ ਏਅਰੋਨਾਟਿਕ ਸਾਇੰਸ ਐਂਡ ਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਵਾਂਗ ਸਾਂਗ ਨੇ ਦੱਸਿਆ ਕਿ ਇਹ ਡ੍ਰੋਨ ਓਨਾ ਹੀ ਸ਼ਕਤੀਸ਼ਾਲੀ ਹੈ, ਜਿੰਨਾ ਕਿ ਅਮਰੀਕਾ ਦਾ ਡ੍ਰੋਨ ਐੱਮ. ਕਿਊ-9 ਰੀਪਰ। ਹਾਲਾਂਕਿ ਅਮਰੀਕੀ ਡ੍ਰੋਨ ਨਾਲ ਤੁਲਨਾ ਕਰ ਕੇ ਚੀਨ ਨੇ ਗਲਤੀ ਕੀਤੀ ਹੈ ਕਿਉਂਕਿ ਐੱਮ. ਕਿਊ-9 ਰੀਪਰ 12 ਹਜ਼ਾਰ ਤੋਂ 15 ਹਜ਼ਾਰ ਮੀਟਰ ਦੀ ਉਚਾਈ ਤੱਕ ਜਾ ਸਕਦਾ ਹੈ ਅਤੇ ਇਹ 1.69 ਕਰੋੜ ਡਾਲਰ (ਕਰੀਬ 109 ਕਰੋੜ ਰੁਪਏ) ਦਾ ਹੈ।
'ਸੈਨ ਜੋਸ ਗੁਰਦੁਆਰਾ ਸਾਹਿਬ ਸਾਰੇ ਲੋਕਾਂ ਲਈ ਖੁੱਲ੍ਹਾ'
NEXT STORY