ਬੀਜਿੰਗ- ਚੀਨ ਨੇ ਮੰਗਲਵਾਰ ਨੂੰ ਕੈਨੇਡਾ, ਆਸਟਰੇਲੀਆ ਤੇ ਬ੍ਰਿਟੇਨ ਨਾਲ ਹਾਂਗਕਾਂਗ ਹਵਾਲਗੀ ਸੰਧੀ ਰੱਦ ਕਰਨ ਦੀ ਘੋਸ਼ਣਾ ਕੀਤੀ ਹੈ। ਚੀਨ ਨੇ ਇਸ ਵਿਵਾਦ ਵਾਲੇ ਨਵੇਂ ਸੁਰੱਖਿਆ ਕਾਨੂੰਨ 'ਤੇ ਇਨ੍ਹਾਂ ਤਿੰਨ ਦੇਸ਼ਾਂ ਵਲੋਂ ਇਸ ਤਰ੍ਹਾਂ ਦੀ ਹਵਾਲਗੀ ਸੰਧੀ ਰੱਦ ਕਰਨ ਦੇ ਫੈਸਲੇ ਮਗਰੋਂ ਇਹ ਕਦਮ ਚੁੱਕਿਆ ਹੈ। ਕੈਨੇਡਾ, ਬ੍ਰਿਟੇਨ ਅਤੇ ਆਸਟਰੇਲੀਆ ਫਾਈਵ ਆਈਜ਼ ਖੁਫੀਆ ਗਠਜੋੜ ਦਾ ਹਿੱਸਾ ਹਨ। ਹੋਰ ਮੈਂਬਰ ਨਿਊਜ਼ੀਲੈਂਡ ਹੈ, ਜਿਸ ਨੇ ਮੰਗਲਵਾਰ ਨੂੰ ਪਹਿਲਾਂ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਰੱਦ ਕੀਤਾ ਸੀ ਅਤੇ ਸੰਯੁਕਤ ਰਾਜ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਉਹ ਅਜਿਹਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿਸਟਨ ਪੀਟਰਜ਼ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਨੇ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਰੱਦ ਕਰ ਦਿੱਤਾ ਹੈ ਤੇ ਚੀਨ ਵਲੋਂ ਟਾਪੂ ਲਈ ਇਕ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਫੈਸਲੇ ਮਗਰੋਂ ਕਈ ਹੋਰ ਬਦਲਾਅ ਵੀ ਕੀਤੇ ਹਨ।
ਪੀਟਰਜ਼ ਨੇ ਇਕ ਬਿਆਨ ਵਿਚ ਕਿਹਾ ਕਿ ਨਿਊਜ਼ੀਲੈਂਡ ਹੁਣ ਭਰੋਸਾ ਨਹੀਂ ਕਰ ਸਕਦਾ ਕਿ ਹਾਂਗਕਾਂਗ ਦੀ ਅਪਰਾਧਕ ਨਿਆਂ ਪ੍ਰਣਾਲੀ ਚੀਨ ਤੋਂ ਸਹੀ ਤਰੀਕੇ ਨਾਲ ਸੁਤੰਤਰ ਹੈ। ਜੇਕਰ ਭਵਿੱਖ ਵਿਚ ਚੀਨ ਇਕ ਦੇਸ਼, ਦੋ ਵਿਵਸਥਾ ਦਾ ਪਾਲਣ ਕਰਦਾ ਹੈ ਤਾਂ ਅਸੀਂ ਇਸ ਫੈਸਲੇ ਬਾਰੇ ਮੁੜ ਵਿਚਾਰ ਕਰ ਸਕਦੇ ਹਾਂ।
ਹਾਂਗਕਾਂਗ ਦੇ ਨਿਵਾਸੀਆਂ ਤੇ ਪੱਛਮੀ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਬੀਜਿੰਗ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਾਬਕਾ ਬ੍ਰਿਟਿਸ਼ ਉਪਨਿਵੇਸ਼ 'ਤੇ ਨਵਾਂ ਕਾਨੂੰਨ ਲਾਗੂ ਕੀਤਾ ਅਤੇ ਵਿਸ਼ਵ ਵਿੱਤੀ ਕੇਂਦਰ 'ਤੇ ਵਧੇਰੇ ਸੱਤਾਧਾਰੀ ਸ਼ਾਸਨਤੰਤਰ ਦੀ ਸਥਾਪਨਾ ਦੀ ਦਿਸ਼ਾ ਵੱਲ਼ ਵਧ ਰਿਹਾ ਹੈ। ਆਸਟਰੇਲੀਆ, ਕੈਨੇਡਾ ਤੇ ਬ੍ਰਿਟੇਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਹਾਂਗਕਾਂਗ ਨਾਲ ਹਵਾਲਗੀ ਸੰਧੀਆਂ ਨੂੰ ਰੱਦ ਕਰ ਦਿੱਤਾ ਸੀ।
ਪੀਟਰਜ਼ ਨੇ ਕਿਹਾ ਕਿ ਨਿਊਜ਼ੀਲੈਂਡ ਫੌਜ ਅਤੇ ਦੋਹਰੇ ਉਪਯੋਗ ਵਾਲੇ ਸਮਾਨਾਂ ਅਤੇ ਉਦਯੋਗਿਕ ਨਿਰਯਾਤ 'ਤੇ ਹਾਂਗਕਾਂਗ ਦੇ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰੇਗਾ ਜਿਵੇਂ ਕਿ ਉਹ ਚੀਨ ਨਾਲ ਕਰਦਾ ਹੈ। ਹਾਂਗਕਾਂਗ ਦੇ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਤਹਿਤ ਨਿਊਜ਼ੀਲੈਂਡ ਇਸ ਤਰ੍ਹਾਂ ਦੇ ਸਖਤ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਨਵੇਂ ਸੁਰੱਖਿਆ ਕਾਨੂੰਨ ਵਲੋਂ ਪ੍ਰਸਤੁਤ ਖਤਰਿਆਂ ਪ੍ਰਤੀ ਅਲਰਟ ਰਹਿਣ ਲਈ ਯਾਤਰਾ ਸਲਾਹ ਨੂੰ ਨਵੇਂ ਸਿਰਿਓਂ ਜਾਰੀ ਕੀਤਾ ਗਿਆ ਹੈ।
ਚੀਨੀ ਵਿਦੇਸ਼ ਮੰਤਰਾਲੇ ਦਾ ਦਾਅਵਾ, ਭਾਰਤ ਤੇ ਚੀਨ ਦੇ ਫੌਜੀ ਸੀਮਾ 'ਤੇ ਕਈ ਸਥਾਨਾਂ ਤੋਂ ਹਟੇ ਪਿੱਛੇ
NEXT STORY