ਆਬੂ ਧਾਬੀ (ਇੰਟ.)– ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਚੀਨ ਫ਼ੌਜੀ ਅੱਡਾ ਬਣਾ ਰਿਹਾ ਹੈ, ਜਿਸ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਵੱਧ ਗਈ ਹੈ। ਅਮਰੀਕਾ ਦਾ ਬਾਈਡੇਨ ਪ੍ਰਸ਼ਾਸਨ ਯੂ.ਏ.ਈ. ’ਤੇ ਆਬੂ ਧਾਬੀ ਨੇੜੇ ਚੀਨੀ ਬੰਦਰਗਾਹ ਯੋਜਨਾ ’ਤੇ ਉਸਾਰੀ ਦੇ ਕੰਮ ਨੂੰ ਰੋਕਣ ਲਈ ਦਬਾਅ ਪਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪਿੱਛੇ ਚੀਨ ਦੇ ਫ਼ੌਜੀ ਇਰਾਦੇ ਲੁਕੇ ਹੋਏ ਹੋ ਸਕਦੇ ਹਨ। ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਨੇ ਇਸ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਖਲੀਫ ਪੋਰਟ ’ਤੇ ਇਕ ਵੱਡੀ ਬਿਲਡਿੰਗ ਦੀ ਉਸਾਰੀ ਲਈ ਵਿਸ਼ਾਲ ਟੋਆ ਪੁੱਟਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਜ਼ੁਲਮ ਦੀ ਹੱਦ ਪਾਰ : 11 ਸਾਲਾ ਹਿੰਦੂ ਮੁੰਡੇ ਦਾ ਪਹਿਲਾਂ ਕੀਤਾ ਜਿਨਸੀ ਸ਼ੋਸ਼ਣ, ਫਿਰ ਬੇਰਹਿਮੀ ਨਾਲ ਕਤਲ
ਇਹ ਥਾਂ ਆਬੂ ਧਾਬੀ ਦੇ ਉੱਤਰ ’ਚ 80 ਕਿ. ਮੀ. ਦੀ ਦੂਰੀ ’ਤੇ ਸਥਿਤ ਹੈ। ਇੱਥੇ ਚੀਨ ਦੇ ਕੋਸਕੋ ਸ਼ਿਪਿੰਗ ਗਰੁੱਪ ਨੇ ਇਕ ਵੱਡਾ ਕਮਰਸ਼ੀਅਲ ਕੰਟੇਨਰ ਟਰਮੀਨਲ ਬਣਾਇਆ ਹੈ, ਜਿਸ ਦਾ ਸੰਚਾਲਨ ਸ਼ੁਰੂ ਹੋ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਇਸ ਸਾਲ ਦੇ ਸ਼ੁਰੂ ’ਚ ਜਾਂਚ ਤੋਂ ਬਚਣ ਲਈ ਇਸ ਸਾਈਟ ਨੂੰ ਕਵਰ ਕੀਤਾ ਗਿਆ ਸੀ। ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਡਰ ਹੈ ਕਿ ਚੀਨ ਵਪਾਰ ਸੌਦਿਆਂ ਤੇ ਵੈਕਸੀਨ ਦੀ ਡਿਪਲੋਮੇਸੀ ਰਾਹੀਂ ਕੌਮਾਂਤਰੀ ਪ੍ਰਭਾਵ ਹਾਸਲ ਕਰਨ ਦੇ ਆਪਣੇ ਇਰਾਦਿਆਂ ਅਧੀਨ ਤੇਲ ਸੰਪੰਨ ਦੇਸ਼ਾਂ ’ਚ ਫ਼ੌਜੀ ਮੌਜੂਦਗੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਕਿ 'ਚ ਜ਼ੁਲਮ ਦੀ ਹੱਦ ਪਾਰ : 11 ਸਾਲਾ ਹਿੰਦੂ ਮੁੰਡੇ ਦਾ ਪਹਿਲਾਂ ਕੀਤਾ ਜਿਨਸੀ ਸ਼ੋਸ਼ਣ, ਫਿਰ ਬੇਰਹਿਮੀ ਨਾਲ ਕਤਲ
NEXT STORY