ਬੀਜਿੰਗ/ਦੁਬਈ (ਵਿਸ਼ੇਸ਼)- ਅਮੀਰ ਖਾੜੀ ਦੇਸ਼ਾਂ ਵਿਚ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜਾਂ ਨੂੰ ਆਕਰਸ਼ਿਤ ਕਰਨ ਲਈ ਚੀਨ ਦੀ ਸਰਕਾਰ ‘ਹਲਾਲ ਅੰਗ’ ਟਰਾਂਸਪਲਾਂਟ ਕਰ ਰਹੀ ਹੈ। ‘ਹਲਾਲ ਅੰਗ’ ਟਰਾਂਸਪਲਾਂਟ ਦੀ ਕੀਮਤ ਵੀ ਆਮ ਅੰਗ ਟਰਾਂਸਪਲਾਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਵਸੂਲੀ ਜਾ ਰਹੀ ਹੈ।ਕੈਂਪੇਨ ਫਾਰ ਉਈਗਰਸ ਸੰਸਥਾ ਵਲੋਂ ਚੀਨ ਦੇ ਇਸ ‘ਹਲਾਲ ਅੰਗ’ ਕਾਰੋਬਾਰ ਦੀ ਇਕ ਪੂਰੀ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਇਹ ਕਾਰੋਬਾਰ ਲਗਭਗ 15 ਸਾਲਾਂ ਤੋਂ ਕਰ ਰਿਹਾ ਹੈ।
12 ਦਿਨ ਵਿਚ ਮੁਹੱਈਆ
ਅਮਰੀਕਾ ਵਿਚ ਜਿਥੇ ਇਕ ਅੰਗ ਟਰਾਂਸਪਲਾਂਟ ਲਈ ਮਰੀਜ਼ ਨੂੰ ਸਾਢੇ ਤਿੰਨ ਸਾਲ ਦੀ ਉਡੀਕ ਕਰਨੀ ਪੈਂਦੀ ਹੈ, ਉਥੇ ਚੀਨ ਵਿਚ ਇਸਦੇ ਲਈ ਉਡੀਕ ਸੂਚੀ ਸਿਰਫ 12 ਦਿਨ ਹੈ। ਇਹੋ ਕਾਰਨ ਹੈ ਕਿ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਅੰਗ ਟਰਾਂਸਪਲਾਂਟ ਲਈ ਚੀਨ ਵੱਲ ਆਕਰਸ਼ਿਤ ਹੋ ਰਹੇ ਹਨ।
ਕੀ ਹੁੰਦੇ ਹਨ ‘ਹਲਾਲ ਅੰਗ’
ਮੁਸਲਿਮ ਦੇਸ਼ਾਂ ਵਿਚ ਕੀਤੇ ਜਾ ਰਹੇ ਚੀਨ ਪ੍ਰਚਾਰ ਮੁਤਾਬਕ ਉਹ ਅੰਗ ਜੋ ਇਸਲਾਮ ਦੇ ਸੱਚੇ ਸ਼ਰਧਾਲੂ ਭਾਵ ਸਾਰੇ ਸਿਧਾਂਤਾਂ ਦੀ ਪਾਲਣ ਕਰਨ ਵਾਲੇ ਅਤੇ ਸ਼ਰਾਬ ਅਤੇ ਸੂਰ ਦੇ ਮਾਸ ਦਾ ਸੇਵਨ ਨਾ ਕਰਨ ਵਾਲੇ ਡੋਨਰਾਂ ਤੋਂ ਲਏ ਜਾਂਦੇ ਹਨ, ਉਹ ‘ਹਲਾਲ ਅੰਗ’ ਹਨ। ਪਰ ਇਨ੍ਹਾਂ ਦੇ ਟਰਾਂਸਪਲਾਂਟ ਦੀ ਕੀਮਤ ਜ਼ਿਆਦਾ ਹੈ। ਉਦਾਹਰਣ ਲਈ ਇਨ੍ਹਾਂ ਦੇਸ਼ਾਂ ਵਿਚ ਆਮ ਲਿਵਰ ਟਰਾਂਸਪਲਾਂਟ ਦੀ ਕੀਮਤ ਜਿਥੇ ਇਕ ਲੱਖ ਡਾਲਰ (ਲਗਭਗ 80 ਲੱਖ ਰੁਪਏ) ਹੈ ਉਥੇ ਕਿਸੇ ਸੱਚੇ ਮੁਸਲਿਮ ਵਲੋਂ ਡੋਨੇਟ ਲਿਵਰ ਦੀ ਕੀਮਤ ਤਿੰਨ ਲੱਖ ਡਾਲਰ ਹੈ।
2006 ਤੋਂ ਚੱਲ ਰਿਹੈ ਪ੍ਰੋਗਰਾਮ
ਚੀਨ ਦੀ ਸਿਹਤ ਸੇਵਾਵਾਂ ਨਾਲ ਜੁੜੀ ਇਕ ਔਰਤ ਵਰਕਰ ਇਈ ਲੀ ਦੇ ਹਵਾਲੇ ਤੋਂ ਕੈਂਪੇਨ ਫਾਰ ਉਈਗਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਲਾਈਵ ਆਰਗੇਨ ਹਾਰਵੇਸਟਿੰਗ ਪ੍ਰੋਗਰਾਮ ਦੀ ਚਸ਼ਮਦੀਦ ਗਵਾਹ ਹੈ। ਤੇਨਜਿਨ ਤਾਇਡਾ ਹਸਪਤਾਲ ਦੇ ਲਿਵਰ ਟਰਾਂਸਪਲਾਂਟ ਵਿਭਾਗ ਵਿਚ ਇਹ ਕੰਮ 2006 ਤੋਂ ਹੀ ਸ਼ੁਰੂ ਕਰ ਦਿੱਤਾ ਗਿਆ। 37 ਸਾਊਦੀ ਮਰੀਜ਼ਾਂ ਨੂੰ ਹਲਾਲ ਅੰਗ ਟਰਾਂਸਪਲਾਂਟ ਕਰਦਿਆਂ ਉਸਨੇ ਖੁਦ ਦੇਖਿਆ ਹੈ। ਜਿਨ੍ਹਾਂ ਤੋਂ ਅੰਗ ਲਏ ਗਏ ਉਹ ਸਾਰੇ ਪੂਰਬੀ ਤੁਰਕਿਸਤਾਨ ਦੇ ਉਈਗਰ ਮੁਸਲਮਾਨ ਸਨ।
ਇੰਨੇ ਵੰਡੇ ਪੈਮਾਨੇ ’ਤੇ ਅੰਗਾਂ ਦਾ ਜ਼ਰੀਆ ਕੀ
ਚਾਈਨਾ ਟ੍ਰਿਬਿਊਨ ਵਿਚ 2020 ਵਿਚ ਇਕ ਰਿਪੋਰਟ ਛਪੀ ਸੀ ਕਿ ਉਈਗਰ ਮੁਸਲਮਾਨਾਂ ਦੀ ਜਾਂਚ ਲਈ ਵੱਡੇ ਪੈਮਾਨੇ ’ਤੇ ਮੁਫਤ ਸਿਹਤ ਜਾਂਚ ਕੈਂਪ ਲਗਾਏ ਗਏ ਸਨ। ਅਸਲ ਵਿਚ ਇਨ੍ਹਾਂ ਕੈਂਪਾਂ ਰਾਹੀਂ ਉਈਗਰ ਮੁਸਲਮਾਨਾਂ ਦਾ ਇਕ ਵੱਡਾ ਡਾਟਾ ਬੇਸ ਤਿਆਰ ਕੀਤਾ ਗਿਆ ਸੀ ਤਾਂ ਜੋ ਗਾਹਕ ਨੂੰ ਉਸਦੀ ਲੋੜ ਮੁਤਾਬਕ ਅੰਗ ਦੇਣ ਲਈ ਡੋਨਰ ਦੀ ਤਤਕਾਲ ਪਛਾਣ ਕੀਤੀ ਜਾ ਸਕੇ। ਉਸਦੇ ਬਾਅਦ ਇਸ ਮੁਸਲਿਮ ਭਾਈਚਾਰੇ ਨੂੰ ਚੀਨ ਨੇ ਚਲਦੇ-ਫਿਰਦੇ ਓਰਗਨ ਬੈਂਕ ਵਿਚ ਬਦਲ ਦਿੱਤਾ। ਜ਼ਿਆਦਾਤਰ ਉਈਗਰ ਮੁਸਲਮਾਨ ਸਿਗਰਟ ਅਤੇ ਸ਼ਰਾਬ ਨਹੀਂ ਪੀਂਦੇ। ਚੀਨ ਦੇ ਤਸੀਹਾ ਕੈਂਪਾਂ ਵਿਚ ਮਰੇ ਅਤੇ ਬੰਦੀ ਉਈਗਰ ਮੁਸਲਮਾਨਾਂ ਦੇ ਅੰਗ, ਉਨ੍ਹਾਂ ਦੇ ਪਰਿਵਾਰਾਂ ਨੂੰ ਦੱਸੇ ਬਿਨਾਂ ਕੱਢੇ ਗਏ। ਇਨ੍ਹਾਂ ਅੰਗਾਂ ਨੂੰ ਮਿਡਲ-ਈਸਟ ਦੇ ਮੁਸਲਿਮ ਦੇਸ਼ਾਂ ਵਿਚ ਹਲਾਲ ਅੰਗ ਕਹਿਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਡੀਲ ਖ਼ਤਮ ਕਰਨ ਦੀ ਦਿੱਤੀ ਚੇਤਾਵਨੀ, ਜਾਣੋ ਵਜ੍ਹਾ
ਕਿਵੇਂ ਕੱਢਦੇ ਹਨ ਅੰਗ, ਡਾਕਟਰ ਨੇ ਦੱਸਿਆ
ਕੈਦੀਆਂ ਦੇ ਅੰਗ ਕੱਢਣ ਦਾ ਕੰਮ ਕਰ ਚੁੱਕੇ ਸਾਬਕਾ ਆਕੋਲਾਜੀ ਸਰਜਨ ਡਾ. ਐਨਵਰ ਤੋਹਤੀ ਨੇ ਬਿਆਨ ਵੀ ਇਸ ਰਿਪੋਰਟ ਵਿਚ ਹੈ। ਤੋਹਤੀ ਕਹਿੰਦੇ ਹਨ ਕਿ ਮੇਰੇ ਚੀਫ ਸਰਜਨ ਨੇ ਮੈਨੂੰ ਉਸ ਕਮਰੇ ਵਿਚ ਬੁਲਾਇਆ ਜਿਥੇ ਉਈਗਰ ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮੈਨੂੰ ਕਿਹਾ ਗਿਆ ਕਿ ਜਿਸ ਕੈਦੀ ਨੂੰ ਕਦੇ-ਕਦੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਉਸਦਾ ਲਿਵਰ ਅੇਤ ਦੋਨੋਂ ਕਿਡਨੀਆਂ ਕੱਢ ਲਓ। ਮੈਂ ਕੈਦੀ ਕੋਲ ਪਹੁੰਚਿਆ ਤਾਂ ਦੇਖਿਆ ਕਿ ਉਹ ਮਰਿਆ ਨਹੀਂ ਸੀ ਕਿਉਂਕਿ ਗੋਲੀ ਉਸਦੀ ਛਾਤੀ ਵਿਚ ਸੱਜੇ ਪਾਸੇ ਮਾਰੀ ਗਈ ਸੀ, ਤਾਂ ਜੋ ਮਰਨ ਤੋਂ ਪਹਿਲਾਂ ਉਸਦੇ ਅੰਗ ਕੱਢ ਲਏ ਜਾਣ। ਜਦੋਂ ਅੰਗ ਕੱਢਣ ਲਈ ਉਸਦੀ ਸਰਜਰੀ ਕੀਤੀ ਗਈ ਤਾਂ ਖੂਨ ਵੱਗ ਰਿਹਾ ਸੀ, ਜੋ ਇਸ ਗੱਲ ਦਾ ਸਬੂਤ ਸੀ ਕਿ ਉਸਦਾ ਦਿਲ ਅਜੇ ਕੰਮ ਕਰ ਰਿਹਾ ਸੀ ਅਤੇ ਇਸ ਸਰਜਰੀ ਦੌਰਾਨ ਵੀ ਉਹ ਜਿਊਂਦਾ ਸੀ।
ਖੁਦ ਹੀ ਕਾਨੂੰਨ ਬਣਾਇਆ, ਖੁਦ ਹੀ ਨਹੀਂ ਮੰਨਦਾ
ਫੋਰਸਡ ਓਰਗਨ ਹਾਰਵੇਸਟਿੰਗ ਦੇ ਦੋਸ਼ ਲੱਗਣ ’ਤੇ ਚੀਨ ਨੇ 2014 ਵਿਚ ਕਿਹਾ ਸੀ ਕਿ ਉਨ੍ਹਾਂ ਦੇ ਇਥੇ ਇਸ ਤਰ੍ਹਾਂ ਦੇ ਅੰਗਾਂ ਦੇ ਕਾਰੋਬਾਰ ’ਤੇ ਪਾਬੰਦੀ ਹੈ। ਪਰ ਚੀਨ ਵਿਚ ਅੰਗਾਂ ਦੇ ਕਾਰੋਬਾਰ ’ਤੇ ਇਕ ਖੁਦ ਮੁਖਤਿਆਰ ਟ੍ਰਿਬਿਊਨਲ ਦੇ ਪ੍ਰਧਾਨ ਸਰ ਜਿਓਗ੍ਰਾਫੀ ਨੀਸ ਨੇ ਟਿੱਪਣੀ ਕੀਤੀ ਸੀ ਕਿ ਨਤੀਜਾ ਦੱਸਦਾ ਹੈ ਕਿ ਬਹੁਤ ਸਾਰੀਆਂ ਮੌਤਾਂ ਨੂੰ ਲੁਕਾਇਆ ਗਿਆ ਹੈ। ਉਨ੍ਹਾਂ ਦੇ ਮਰਨ ਦਾ ਕੋਈ ਕਾਰਨ ਦਰਜ ਨਹੀਂ ਹੈ। ਉਹ ਬਹੁਤ ਹੀ ਕਮਜ਼ੋਰ ਲੋਕ ਸਨ ਅਤੇ ਸ਼ਾਇਦ ਉਨ੍ਹਾਂ ਦੇ ਕਾਰਨ ਮਰੇ ਜੋ ਬਹੁਤ ਤਾਕਤਵਰ ਹਨ।
ਹੁਣ ਤਾਈਵਾਨ ਦੇ ਚਾਰੇ ਪਾਸੇ ਪਣਡੁੱਬੀ ਰੋਕੀ ‘ਸਮੁੰਦਰੀ ਹਮਲੇ’
NEXT STORY