ਸ਼ਿੰਘਾਈ— ਸ਼ਕਤੀਸ਼ਾਲੀ ਤੂਫਾਨ 'ਲੇਕਿਮਾ' ਸ਼ਨੀਵਾਰ ਤੜਕੇ ਦੱਖਣੀ-ਪੂਰਬੀ ਚੀਨ ਪੁੱਜਾ। ਇਸ ਕਾਰਨ ਇਲਾਕੇ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਭਾਰੀ ਮੀਂਹ ਪੈ ਰਿਹਾ ਹੈ । ਇਸ ਕਾਰਨ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੋਰ 16 ਲੋਕ ਲਾਪਤਾ ਹੋ ਗਏ। ਕਈ ਦਰੱਖਤ ਜੜੋਂ ਉੱਖੜ ਗਏ ਹਨ ਅਤੇ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਹਜ਼ਾਰਾਂ ਘਰਾਂ 'ਚ ਬਿਜਲੀ ਠੱਪ ਹੈ । ਤਕਰੀਬਨ 10 ਲੱਖ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਤੂਫਾਨ 187 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੈਨਲਿੰਗ ਸ਼ਹਿਰ ਪੁੱਜਾ ਅਤੇ ਇਸ ਦੇ ਸ਼ਿੰਘਾਈ ਵੱਲ ਵਧਣ ਦਾ ਖਦਸ਼ਾ ਹੈ।ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਸ਼ਾਸਨ ਨੇ ਦੱਸਿਆ ਕਿ ਸ਼ਿੰਘਾਈ ਦੇ ਇਲਾਵਾ ਪੂਰਬੀ ਸੂਬਿਆਂ ਅਨਹੁਈ, ਫੁਜ਼ਿਆਨ, ਜਿਆਂਗਸੂ ਅਤੇ ਝਿਜਿਆਂਗ 'ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਰਨ ਅਚਾਨਕ ਹੜ੍ਹ ਆਉਣ ਅਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਝਿਜਿਆਂਗ ਸੂਬੇ 'ਚ 300 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਰੱਦ ਕਰ ਦਿੱਤੀ ਗਈ ਹੈ। ਸ਼ਿੰਘਾਈ 'ਚ 2.5 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ। ਸ਼ਹਿਰਾਂ ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਤੇਜ਼ ਸਪੀਡ ਦੀ ਮੈਗਲੇਵ ਟਰੇਨ ਸੇਵਾ ਰੋਕ ਦਿੱਤੀ ਗਈ ਹੈ। ਹੁਣ ਤਕ 1.1 ਲੱਖ ਲੋਕਾਂ ਨੂੰ ਕੈਂਪਾਂ 'ਚ ਟਰਾਂਸਫਰ ਕੀਤਾ ਗਿਆ ਹੈ।
ਯੂ. ਏ. ਈ. ਨੇ ਕੇਰਲ 'ਚ ਹੜ੍ਹ ਦੇ ਮੱਦੇਨਜ਼ਰ 'ਯਾਤਰਾ ਐਡਵਾਇਜ਼ਰੀ' ਕੀਤੀ ਜਾਰੀ
NEXT STORY