ਹੈਲਥ ਡੈਸਕ: ਅਕਸਰ ਲੋਕ ਪਾਰਟੀਆਂ ਜਾਂ ਦੋਸਤਾਂ ਨਾਲ ਮਨੋਰੰਜਨ ਲਈ ਕਦੇ-ਕਦਾਈਂ ਸ਼ਰਾਬ ਪੀਣਾ ਸੁਰੱਖਿਅਤ ਸਮਝਦੇ ਹਨ ਅਤੇ ਮੰਨਦੇ ਹਨ ਕਿ ਥੋੜ੍ਹੀ ਮਾਤਰਾ ਵਿੱਚ ਪੀਣ ਨਾਲ ਸਿਹਤ 'ਤੇ ਕੋਈ ਬੁਰਾ ਅਸਰ ਨਹੀਂ ਪਵੇਗਾ। ਪਰ ਹਾਲ ਹੀ ਵਿੱਚ ਹੋਈ ਇੱਕ ਖੋਜ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖੋਜ ਅਨੁਸਾਰ ਸ਼ਰਾਬ ਦੀ ਮਾਮੂਲੀ ਮਾਤਰਾ ਵੀ ਸਰੀਰ ਵਿੱਚ ਵਿਟਾਮਿਨ B12 ਦੇ ਪੱਧਰ ਨੂੰ ਤੇਜ਼ੀ ਨਾਲ ਘਟਾ ਸਕਦੀ ਹੈ।
ਕਿਵੇਂ ਪ੍ਰਭਾਵਿਤ ਹੁੰਦੀ ਹੈ ਸਿਹਤ?
ਵਿਟਾਮਿਨ B12 ਸਾਡੇ ਸਰੀਰ ਲਈ ਬਾਲਣ (ਫਿਊਲ) ਵਾਂਗ ਕੰਮ ਕਰਦਾ ਹੈ, ਜੋ ਲਾਲ ਖੂਨ ਦੇ ਸੈੱਲ ਬਣਾਉਣ, ਡੀਐਨਏ ਸਿੰਥੇਸਿਸ ਅਤੇ ਨਸਾਂ ਦੇ ਕੰਮ ਨੂੰ ਬਿਹਤਰ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਜਦੋਂ ਸ਼ਰਾਬ ਲਿਵਰ ਅਤੇ ਪਾਚਨ ਪ੍ਰਣਾਲੀ ਤੱਕ ਪਹੁੰਚਦੀ ਹੈ, ਤਾਂ ਇਹ ਲਿਵਰ ਵਿੱਚ ਜਮ੍ਹਾਂ ਵਿਟਾਮਿਨ B12 ਦੇ ਭੰਡਾਰ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ। ਇਸ ਤੋਂ ਇਲਾਵਾ, ਸ਼ਰਾਬ ਪੇਟ ਦੀਆਂ ਪਰਤਾਂ 'ਚ ਸੋਜ ਪੈਦਾ ਕਰਦੀ ਹੈ, ਜਿਸ ਨਾਲ ਸਰੀਰ ਭੋਜਨ ਵਿੱਚੋਂ ਵਿਟਾਮਿਨ B12 ਨੂੰ ਸੋਖਣ ਦੀ ਸਮਰੱਥਾ ਗੁਆ ਦਿੰਦਾ ਹੈ।
ਵਿਟਾਮਿਨ B12 ਦੀ ਕਮੀ ਦੇ ਮੁੱਖ ਲੱਛਣ:
•ਬਿਨਾਂ ਵਜ੍ਹਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣੀ।
•ਹੱਥਾਂ-ਪੈਰਾਂ 'ਚ ਝੁਣਝੁਣੀ ਆਉਣੀ।
•ਯਾਦਦਾਸ਼ਤ ਕਮਜ਼ੋਰ ਹੋਣਾ ਜਾਂ ਚੀਜ਼ਾਂ ਭੁੱਲਣ ਲੱਗਣਾ।
•ਚਮੜੀ ਦਾ ਪੀਲਾ ਪੈਣਾ ਤੇ ਚੱਕਰ ਆਉਣਾ।
•ਸਾਹ ਫੁੱਲਣਾ ਅਤੇ ਅੱਖਾਂ ਅੱਗੇ ਧੁੰਦਲਾਪਨ ਆਉਣਾ।
ਐਨੀਮੀਆ ਤੇ ਨਸਾਂ ਦੇ ਰੋਗਾਂ ਦਾ ਖਤਰਾ
ਅਧਿਐਨ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਲੋਕ ਆਪਣੇ ਆਪ ਨੂੰ 'ਲਿਮਟਿਡ ਡਰਿੰਕਰ' ਕਹਿੰਦੇ ਹਨ, ਉਨ੍ਹਾਂ ਵਿੱਚ ਐਨੀਮੀਆ ਅਤੇ ਨਸਾਂ ਨਾਲ ਜੁੜੀਆਂ ਨਿਊਰੋਲੌਜੀਕਲ ਸਮੱਸਿਆਵਾਂ ਦਾ ਖਤਰਾ ਸ਼ਰਾਬ ਤੋਂ ਦੂਰ ਰਹਿਣ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ।
ਮਾਹਿਰਾਂ ਦੀ ਸਲਾਹ
ਡਾਕਟਰਾਂ ਦਾ ਕਹਿਣਾ ਹੈ ਕਿ ਚੰਗੀ ਸਿਹਤ ਲਈ ਸ਼ਰਾਬ ਤੋਂ ਦੂਰੀ ਬਣਾਉਣਾ ਹੀ ਸਭ ਤੋਂ ਵਧੀਆ ਵਿਕਲਪ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਡਾਕਟਰੀ ਸਲਾਹ 'ਤੇ ਸਪਲੀਮੈਂਟਸ ਲਏ ਜਾ ਸਕਦੇ ਹਨ। ਸਮੇਂ-ਸਮੇਂ 'ਤੇ ਬਲੱਡ ਟੈਸਟ ਕਰਵਾਉਣਾ ਵੀ ਜ਼ਰੂਰੀ ਹੈ ਤਾਂ ਜੋ ਵਿਟਾਮਿਨ B12 ਦੇ ਪੱਧਰ ਦਾ ਪਤਾ ਲੱਗ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵਾਰ-ਵਾਰ ਮੂੰਹ ਸੁੱਕਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼! ਜਾਣੋ ਇਸ ਦੇ ਕਾਰਨ ਅਤੇ ਰਾਹਤ ਪਾਉਣ ਦੇ ਤਰੀਕੇ
NEXT STORY