ਬੀਜਿੰਗ (ਭਾਸ਼ਾ): ਚੀਨ ਦੀ ਰਾਜਧਾਨੀ ਬੀਜਿੰਗ ਵਿਚ ਭਿਆਨਕ ਰੇਤੀਲਾ ਤੂਫਾਨ ਆਇਆ ਹੈ। ਸੋਮਵਾਰ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਪੂਰੀ ਤਰ੍ਹਾਂ ਧੂੜ ਨਾਲ ਭਰ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਕਾਰਨ ਗੋਬੀ ਦੇ ਰੇਗਿਸਤਾਨ ਤੋਂ ਇਹ ਹਨੇਰੀ ਚੱਲੀ ਅਤੇ ਚੀਨ ਦੇ ਜ਼ਿਆਦਾਤਰ ਹਿੱਸਿਆਂ ਨੂੰ ਧੂੜ ਨਾਲ ਭਰ ਦਿੱਤਾ। ਬੀਜਿੰਗ ਵਿਚ 400 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਚੀਨ ਦੇ ਗੁਆਂਢੀ ਦੇਸ਼ ਮੰਗੋਲੀਆ ਵਿਚ ਭਿਆਨਕ ਹਨੇਰੀ ਆਈ ਸੀ, ਜਿਸ ਮਗਰੋਂ ਘੱਟੋ-ਘੱਟ 341 ਲੋਕ ਲਾਪਤਾ ਹਨ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਇਨਰ ਮੰਗੋਲੀਆ ਦੀ ਰਾਜਧਾਨੀ ਹੋਇਹੋਤ ਵਿਚ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਚੀਨ ਨੇ ਜਾਰੀ ਕੀਤਾ ਯੈਲੋ ਐਲਰਟ
ਗੋਬੀ ਮਾਰੂਥਲ ਕਾਫੀ ਵੱਡਾ ਅਤੇ ਬੰਜ਼ਰ ਹੈ ਜੋ ਪੱਛਮੀ-ਉੱਤਰੀ ਚੀਨ ਤੋਂ ਲੈ ਕੇ ਦੱਖਣੀ ਮੰਗੋਲੀਆ ਤੱਕ ਫੈਲਿਆ ਹੋਇਆ ਹੈ। ਚੀਨ ਦੇ ਮੌਸਮ ਵਿਭਾਗ ਨੇ ਯੈਲੋ ਐਲਰਟ ਜਾਰੀ ਕੀਤਾ ਹੈ।ਇਸ ਦੇ ਨਾਲ ਹੀ ਦੱਸਿਆ ਹੈ ਕਿ ਇਹ ਧੂੜ ਭਰੀ ਹਨੇਰੀ ਇਨਰ ਮੰਗੋਲੀਆ ਤੋਂ ਲੈ ਕੇ ਚੀਨ ਦੇ ਗਾਂਸੂ, ਸ਼ਾਂਕਸੀ ਅਤੇ ਹੇਬੇਈ ਤੱਕ ਫੈਲੀ ਹੋਈ ਹੈ। ਧੂੜ ਭਰੀ ਹਨੇਰੀ ਕਾਰਨ ਬੀਜਿੰਗ ਬੀਜਿੰਗ ਦੀ ਹਵਾ ਦੀ ਗੁਣਵੱਤਾ ਧਰਤੀ ਦੇ ਹੈਠਾਂ ਤੱਕ ਪਹੁੰਚ ਵਿਚ ਪਹੁੰਚ ਗਈ ਹੈ।
ਇੱਥੇ ਇੰਡੈਕਸ ਸੋਮਵਾਰ ਸਵੇਰੇ ਉੱਚਤਮ ਪੱਧਰ ਮਤਲਬ 500 ਤੱਕ ਪਹੁੰਚ ਗਿਆ ਹੈ। ਪੀਐੱਮ 10 ਦਾ ਪੱਧਰ ਕਈ ਜ਼ਿਲ੍ਹਿਆਂ ਵਿਚ ਬਹੁਤ ਖਤਰਨਾਕ ਢੰਗ ਨਾਲ ਵੱਧ ਗਿਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਰੋਜ਼ਾਨਾ ਪੀਐੱਮ 10 ਦਾ ਪੱਧਰ 50 ਮਾਇਕ੍ਰੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਸਲ ਵਿਚ ਪੀਐੱਮ 2.5, ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣਾਂ ਦਾ ਪੱਧਰ ਵੀ 300 ਮਾਇਕ੍ਰੋਗ੍ਰਾਮ ਦੇ ਉੱਪਰ ਪਹੁੰਚ ਗਿਆ ਹੈ। ਚੀਨ ਵਿਚ ਇਹ ਮਿਆਰ 34 ਮਾਈਕ੍ਰੋਗ੍ਰਾਮ ਹੈ। ਰਾਜਧਾਨੀ ਬੀਜਿੰਗ ਵਿਚ ਸਾਲ ਦੇ ਇਸ ਮੌਸਮ ਵਿਚ ਅਜਿਹੀ ਧੂੜ ਭਰੀ ਹਨੇਰੀ ਅਸਧਾਰਨ ਨਹੀਂ ਹੈ।
ਬੀਜਿੰਗ ਵਿਚ 400 ਉਡਾਣਾਂ ਰੱਦ, ਜਾਪਾਨ ਤੱਕ ਹੋਵੇਗਾ ਅਸਰ
ਗੋਬੀ ਦੇ ਮਾਰੂਥਲ ਨੇੜੇ ਹੋਣ ਕਾਰਨ ਅਤੇ ਪੱਛਮੀ-ਉੱਤਰੀ ਚੀਨ ਵਿਚ ਜੰਗਲਾਂ ਦੀ ਕਟਾਈ ਕਾਰਨ ਬੀਜਿੰਗ ਦਾ ਸੰਕਟ ਕਾਫੀ ਵੱਧ ਗਿਆ ਹੈ। ਚੀਨ ਹੁਣ ਇਸ ਇਲਾਕੇ ਦੀ ਇਕੋਲੌਜੀ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹੈ। ਬੀਜਿੰਗ ਦੇ ਗੁਆਂਢੀ ਸ਼ਹਿਰਾਂ ਤੋਂ ਵੀ ਪ੍ਰਦੂਸ਼ਣ ਇੱਥੇ ਪਹੁੰਚ ਰਿਹਾ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਅਤੇ ਮੰਗੋਲੀਆ ਵਿਚ ਉਠੇ ਤੂਫਾਨ ਦਾ ਅਸਰ ਹੋਰ ਗੁਆਂਢੀ ਦੇਸ਼ਾਂ 'ਤੇ ਵੀ ਪੈ ਸਕਦਾ ਹੈ।
ਇਸ ਤੂਫਾਨ ਕਾਰਨ ਉੱਚੀਆਂ ਇਮਾਰਤਾਂ ਨਾਲ ਘਿਰੇ ਬੀਜਿੰਗ ਦੇ ਲੋਕਾਂ ਦਾ ਸੰਕਟ ਵੱਧ ਗਿਆ ਹੈ। ਕੁਝ ਦੂਰੀ ਦੇ ਬਾਅਦ ਦਿਖਾਈ ਨਹੀਂ ਦੇ ਰਿਹਾ। ਟ੍ਰੈਫਿਕ ਹੌਲੀ ਗਤੀ ਨਾਲ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜਿੰਗ ਵਿਚ ਹੁਣ ਤੱਕ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਮਾਹਰਾਂ ਦਾ ਕਹਿਣਾ ਹੈਕਿ ਇਸ ਤੂਫਾਨ ਦਾ ਅਸਰ ਜਾਪਾਨ ਤੱਕ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਚੀਨ ਆਪਣੇ ਸ਼ਹਿਰਾਂ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ, ਇਸ ਨਾਲ ਸੰਕਟ ਵੱਧ ਗਿਆ ਹੈ।
90 ਫੀਸਦੀ ਆਬਾਦੀ ਖਤਰਨਾਕ ਹਵਾ ਵਿਚ ਲੈ ਰਹੀ ਸਾਹ
ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਪਹੁੰਚ ਚੁੱਕਾ ਹੈ। ਪਿਛਲੇ ਸਾਲ ਆਈਕਿਊ ਏਅਰ ਦੇ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੁਨੀਆ ਦੀ 90 ਫੀਸਦੀ ਆਬਾਦੀ ਅਸੁਰੱਖਿਅਤ ਹਵਾ ਵਿਚ ਸਾਹ ਲੈ ਰਹੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈਕਿ ਵੱਧਦੇ ਪ੍ਰਦੂਸ਼ਣ ਕਾਰਨ ਜਲਵਾਯੂ ਤਬਦੀਲੀ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਲਈ ਨਿਆਂ ਦੀ ਮੰਗ ਨੂੰ ਲੈ ਕੇ ਆਸਟ੍ਰੇਲੀਆ 'ਚ ਪ੍ਰਦਰਸ਼ਨ (ਤਸਵੀਰਾਂ)
ਪ੍ਰਦੂਸ਼ਣ ਨਾਲ ਇਕ ਸਾਲ ਵਿਚ ਦੁਨੀਆ ਭਰ ਵਿਚ 70 ਲੱਖ ਮੌਤਾਂ ਹੋ ਜਾਂਦੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਦੀ ਹਵਾ ਵਿਚ ਕਾਫੀ ਸੁਧਾਰ ਹੋਇਆ ਹੈ। ਇਹ ਦੁਨੀਆ ਭਰ ਦੇ ਪ੍ਰਦੂਸ਼ਿਤ 200 ਸ਼ਹਿਰਾਂ ਦੀ ਸੂਚੀ ਵਿਚੋਂ ਬਾਹਰ ਹੋਇਆ ਹੈ।
ਭਾਰਤ ਵਿਚ ਪੀਐੱਮ 2.5 ਦਾ ਪੱਧਰ 500 ਫੀਸਦੀ ਤੋ ਵੱਧ ਹੈ। ਦੁਨੀਆ ਦੇ 30 ਚੋਟੀ ਦੇ ਦੂਸ਼ਿਤ ਸ਼ਹਿਰਾਂ ਵਿਚ 21 ਭਾਰਤ ਦੇ ਅਤੇ 5 ਪਾਕਿਸਤਾਨ ਦੇ ਹਨ।
ਨੋਟ- ਚੀਨ ਵਿਚ ਯੈਲੇ ਐਲਰਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੁੱਕੇਬਾਜ਼ ਮਾਰਵਿਨ ਹੈਗਲਰ ਦਾ 66 ਸਾਲ ਦੀ ਉਮਰ ਹੋਇਆ ਦਿਹਾਂਤ
NEXT STORY