ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਮੁੱਕੇਬਾਜ਼ੀ ਇਤਿਹਾਸ ਦੇ ਮਹਾਨ ਮਿਡਲ ਵੇਟ ਮੁੱਕੇਬਾਜ਼ਾਂ ਵਿਚ ਸ਼ੁਮਾਰ ਅਮਰੀਕਾ ਦੇ ਮਾਰਵਿਨ ਹੈਗਲਰ ਦਾ ਸ਼ਨੀਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹੈਗਲਰ ਦੀ ਪਤਨੀ ਕੇਨ ਨੇ ਫੇਸਬੁੱਕ ਜ਼ਰੀਏ ਇਸ ਦਿੱਗਜ ਮੁੱਕੇਬਾਜ਼ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਕੇਨ ਨੇ ਲਿਖਿਆ, 'ਮੈਨੂੰ ਮਾਫ ਕਰੋ, ਮੈਂ ਇਕ ਦੁਖਦ ਘੋਸ਼ਣਾ ਸਾਂਝੀ ਕਰਨੀ ਹੈ। ਬਦਕਿਸਮਤੀ ਨਾਲ ਅੱਜ ਮੇਰੇ ਪਤੀ ਮਾਰਵਲਸ ਮਰਵਿਸ ਦਾ ਇਥੇ ਨਿਊ ਹੈਂਪਸ਼ਾਇਰ ਵਿਚ ਸਥਿਤ ਉਹਨਾਂ ਦੇ ਘਰ ਵਿਚ ਅਚਾਨਕ ਦਿਹਾਂਤ ਹੋ ਗਿਆ ਹੈ।'
ਹੈਗਲਰ 1973 ਤੋਂ 1987 ਤੱਕ 52 ਨਾਕਆਊਟ ਦੇ ਨਾਲ 62- 3-2 ਨਾਲ ਖੇਡਿਆ ਸੀ। ਉਹ 1980 ਤੋਂ ਲੈ ਕੇ 6 ਅਪ੍ਰੈਲ 1987 ਨੂੰ ਲਾਸ ਵੇਗਸ ਦੇ ਕੈਸਰ ਪੈਲੇਸ ਵਿੱਚ ਲਿਓਨਾਰਡ ਤੋਂ ਹਾਰਨ ਤੱਕ ਮਿਡਲਵੇਟ ਚੈਂਪੀਅਨ ਸੀ। ਖੱਬੇ ਹੱਥ ਦੇ ਇਸ ਖਿਡਾਰੀ ਨੇ ਆਪਣੀਆਂ ਦੋ ਸਭ ਤੋਂ ਵੱਡੀਆਂ ਜਿੱਤਾਂ ਕੈਸਰ ਪੈਲੇਸ ਵਿੱਚ ਦਰਜ ਕੀਤੀਆਂ, ਜਿੱਥੇ ਉਸ ਨੇ ਸਰਬਸੰਮਤੀ ਨਾਲ 1983 ਵਿਚ ਰੌਬਰਟੋ ਦੁਰਾਨ ਨੂੰ ਪਛਾੜਿਆ ਅਤੇ 1985 ਵਿੱਚ ਥਾਮਸ ਹੇਅਰਨਜ਼ ਨੂੰ ਤੀਜੇ ਗੇੜ ਵਿੱਚ ਬਾਹਰ ਕੀਤਾ। ਹੈਗਲਰ ਦਾ ਜਨਮ ਨੇਵਾਰਕ , ਨਿਊਜਰਸੀ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ 1960 ਦੇ ਅਖੀਰ ਵਿੱਚ ਬਰੌਕਟਨ, ਮੈਸੇਚਿਉਸੇਟਸ ਚਲਾ ਗਿਆ ਸੀ। ਉਸਨੂੰ 1983 ਵਿੱਚ ਇੰਟਰਨੈਸ਼ਨਲ ਬਾਕਸਿੰਗ ਹਾਲ ਆਫ ਫੇਮ ਅਤੇ ਵਰਲਡ ਬਾਕਸਿੰਗ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਯੂਕੇ 'ਚ ਅਕਤੂਬਰ ਮਹੀਨੇ ਤੋਂ ਬਾਅਦ ਕੋਰੋਨਾ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਦਰਜ਼
NEXT STORY