ਤਾਈਪੇ (ਏ. ਪੀ.) : ਚੀਨ ਨੇ ਆਪਣੇ ਦਾਅਵਿਆਂ ਨੂੰ ਲੈ ਕੇ ਤਾਈਵਾਨ ’ਤੇ ਦਬਾਅ ਬਣਾਉਣ ਦੀ ਰਣਨੀਤੀ ਤਹਿਤ 14 ਜੰਗੀ ਜਹਾਜ਼, 7 ਫੌਜੀ ਜਹਾਜ਼ ਅਤੇ 4 ਗੁਬਾਰੇ ਟਾਪੂ ਨੇੜੇ ਭੇਜੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਚੀਨ ਨੇ ਇਹ ਫੌਜੀ ਸਰਗਰਮੀਆਂ ਅਜਿਹੇ ਸਮੇਂ ’ਚ ਕੀਤੀਆਂ ਹਨ, ਜਦੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਦੀ ਅਮਰੀਕਾ ਸਮੇਤ ਪ੍ਰਸ਼ਾਂਤ ਮਹਾਸਾਗਰ ਦੇ ਸਹਿਯੋਗੀਆਂ ਦੀ ਹਾਲੀਆ ਯਾਤਰਾ ਦੇ ਜਵਾਬ ’ਚ ਬੀਜਿੰਗ ਇਸ ਟਾਪੂ ਦੇ ਆਲੇ-ਦੁਆਲੇ ਫੌਜੀ ਅਭਿਆਸ ਕਰ ਸਕਦਾ ਹੈ। ਚੀਨ 2 ਕਰੋੜ 30 ਲੱਖ ਲੋਕਾਂ ਦੀ ਆਬਾਦੀ ਵਾਲੇ ਸਵੈ-ਸ਼ਾਸਨ ਵਾਲੇ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਤਾਈਵਾਨ ਦੇ ਦੂਜੇ ਦੇਸ਼ਾਂ ਦੇ ਰਸਮੀ ਸਬੰਧਾਂ ’ਤੇ ਇਤਰਾਜ਼ ਕਰਦਾ ਹੈ। ਅਮਰੀਕਾ ਸਮੇਤ ਬਹੁਤੇ ਦੇਸ਼ ਤਾਇਵਾਨ ਨੂੰ ਇਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦੇ ਪਰ ਅਮਰੀਕਾ ਅਣਅਧਿਕਾਰਤ ਤੌਰ ’ਤੇ ਤਾਇਵਾਨ ਦਾ ਵੱਡਾ ਸਮਰਥਕ ਹੈ ਅਤੇ ਉਸ ਨੂੰ ਹਥਿਆਰ ਵੇਚਦਾ ਹੈ।
ਇਹ ਵੀ ਪੜ੍ਹੋ : ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਵਧੀ ਠੰਡ
ਚੀਨੀ ਸਰਕਾਰ ਨੇ ਲੋੜ ਪੈਣ ’ਤੇ ਫੌਜੀ ਤਾਕਤ ਰਾਹੀਂ ਤਾਈਵਾਨ ’ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਹੈ ਅਤੇ ਲਗਭਗ ਰੋਜ਼ਾਨਾ ਇਸ ਟਾਪੂ ਨੇੜੇ ਸਮੁੰਦਰੀ ਜਹਾਜ਼ ਅਤੇ ਫੌਜੀ ਜਹਾਜ਼ ਭੇਜਦਾ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਸ਼ਨੀਵਾਰ ਸਵੇਰੇ 6 ਵਜੇ ਤੋਂ 24 ਘੰਟਿਆਂ ਦੌਰਾਨ 14 ਜੰਗੀ ਬੇੜੇ, 7 ਫੌਜੀ ਜਹਾਜ਼ ਅਤੇ ਚਾਰ ਗੁਬਾਰੇ ਦੇਖੇ ਗਏ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ’ਚੋਂ 6 ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਕੇਂਦਰੀ ਲਾਈਨ ਨੂੰ ਪਾਰ ਕੀਤਾ, ਜੋ ਤਾਈਵਾਨ ਅਤੇ ਚੀਨ ਵਿਚਕਾਰ ਇਕ ਅਣਅਧਿਕਾਰਤ ਸਰਹੱਦੀ ਖੇਤਰ ਹੈ। ਮੰਤਰਾਲੇ ਮੁਤਾਬਕ ਇਨ੍ਹਾਂ ’ਚੋਂ ਇਕ ਗੁਬਾਰਾ ਟਾਪੂ ਦੇ ਉੱਤਰੀ ਸਿਰੇ ਤੋਂ ਲੰਘਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਰੀਆ ਤੋਂ ਭੱਜ ਕੇ ਪਰਿਵਾਰ ਨਾਲ ਰੂਸ ਪੁੱਜੇ ਅਸਦ, ਰਾਸ਼ਟਰਪਤੀ ਪੁਤਿਨ ਨੇ ਦਿੱਤੀ ਸਿਆਸੀ ਸ਼ਰਨ
NEXT STORY