ਟੋਕੀਓ- ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿੰਦੇ ਸੁਗਾ ਵੀ ਸਾਬਕਾ ਪੀ. ਐੱਮ. ਸ਼ਿੰਜੋ ਆਬੋ ਦੇ ਰਾਹ 'ਤੇ ਚੱਲਦੇ ਦਿਖਾਈ ਦੇ ਰਹੇ ਹਨ। ਜਾਪਾਨ ਦੇ ਬਾਹਰ ਆਪਣੇ ਪਹਿਲੇ ਭਾਸ਼ਣ ਵਿਚ ਉਨ੍ਹਾਂ ਵੀਅਤਨਾਮਮ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਚੀਨ ਦੀਆਂ ਗਤੀਵਿਧੀਆਂ 'ਤੇ ਸਖ਼ਤ ਨਜ਼ਰ ਹੈ ਅਤੇ ਹਿੰਦ-ਪ੍ਰਸ਼ਾਂਤ ਨੀਤੀ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਹੈ। ਉਨ੍ਹਾਂ ਕਿਹਾ ਕਿ ਜਾਪਾਨ ਦੱਖਣੀ ਚੀਨ ਸਾਗਰ ਵਿਚ ਕਿਸੇ ਵੀ ਤਣਾਅ ਨੂੰ ਭੜਕਣ ਵਾਲੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ।
ਚੀਨ ਨੇ ਪਿਛਲੇ ਕੁਝ ਮਹੀਨਿਆਂ ਵਿਚ ਵੀਅਤਨਾਮ 'ਤੇ ਦੱਖਣੀ ਚੀਨ ਸਾਗਰ ਵਿਚ ਲਗਾਤਾਰ ਬਹੁਤ ਜ਼ਿਆਦਾ ਦਬਾਅ ਪਾਇਆ ਹੈ ਪਰ ਸੁਗਾ ਦੀ ਇਸ ਟਿੱਪਣੀ ਨੇ ਇਸ਼ਾਰਿਆਂ ਵਿਚ ਹੀ ਚੀਨ ਦੇ ਹਮਲਾਵਰ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ। ਸੁਗਾ ਦੀ ਟਿੱਪਣੀ ਵਿਚ ਸੰਕੇਤ ਮਿਲੇ ਹਨ ਕਿ ਉਹ ਆਬੇ ਦੀਆਂ ਨੀਤੀਆਂ ਵਿਚ ਥੋੜ੍ਹਾ ਬਦਲਾਅ ਭਾਵੇਂ ਕਰਨ ਪਰ ਵਿਦੇਸ਼ ਨੀਤੀ ਦੇ ਮੁੱਖ ਬਿੰਦੂਆਂ 'ਤੇ ਦੋਹਾਂ ਦੇ ਵਿਚਾਰ ਇਕੋ ਜਿਹੇ ਹੀ ਰਹਿਣਗੇ। ਸੁਗਾ ਨੇ ਕਿਹਾ ਕਿ ਜਾਪਾਨ ਸਮੁੰਦਰ ਵਿਚ ਕਾਨੂੰਨ ਦੇ ਸੁਰੱਖਿਆ ਦਾ ਲਗਾਤਾਰ ਸਮਰਥਨ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ।
ਸੁਗਾ ਨੇ 6 ਅਕਤੂਬਰ ਨੂੰ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪ੍ਰਧਾਨਗੀ ਵੀ ਕਰਨਗੇ। ਸਪਲਾਈ ਚੇਨ ਨੂੰ ਕਈ ਦੇਸ਼ਾਂ ਵਿਚ ਬਣਾਏ ਜਾਣ 'ਤੇ ਜ਼ੋਰ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤ, ਜਾਪਾਨ ਤੇ ਆਸਟ੍ਰੇਲੀਆ ਨੇ ਹਾਲ ਹੀ ਵਿਚ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਤਾਂ ਕਿ ਇਸ ਤਰ੍ਹਾਂ ਦੀ ਸਪਲਾਈ ਚੇਨ ਨੂੰ ਬਣਾਇਆ ਜਾ ਸਕੇ।
ਨਵਾਜ਼ ਦੇ ਜਵਾਈ ਦੀ ਗ੍ਰਿਫ਼ਤਾਰੀ ਨਾਲ ਪਾਕਿ ਰਾਜਨੀਤੀ 'ਚ ਭੂਚਾਲ, ਸਿੰਧ ਪੁਲਸ ਨੇ ਸੈਨਾ ਦੇ ਖ਼ਿਲਾਫ਼ ਕੀਤਾ ਵਿਦਰੋਹ
NEXT STORY