ਬੀਜਿੰਗ (ਭਾਸ਼ਾ)— ਚੀਨੀ ਹਵਾਈ ਫੌਜ ਨੇ ਦੱਖਣੀ ਚੀਨੀ ਸਮੁੰਦਰੀ ਅਤੇ ਪੱਛਮੀ ਪ੍ਰਸ਼ਾਂਤ ਖੇਤਰ ਵਿਚ ਇਕ ਵਾਰੀ ਫਿਰ ਜ਼ੋਰਦਾਰ ਮਿਲਟਰੀ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਚੀਨ ਇਸ ਸਮੇਂ ਆਪਣੀਆਂ ਫੌਜਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ। ਇਸ ਦੇ ਤਹਿਤ ਉਹ ਜਲ ਸੈਨਾ ਅਤੇ ਹਵਾਈ ਸੈਨਾ ਦੇ ਬੇੜੇ ਵਿਚ ਲੜਾਕੂ ਜਹਾਜ਼ਾਂ ਅਤੇ ਹਥਿਆਰਾਂ ਨੂੰ ਵਧਾ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਾਰਜਕਾਲ ਸਥਾਈ ਹੋ ਜਾਣ ਮਗਰੋਂ ਚੀਨੀ ਸਰਕਾਰ ਦਾ ਪੂਰਾ ਧਿਆਨ ਹੁਣ ਫੌਜਾਂ ਦੇ ਆਧੁਨਿਕੀਕਰਨ 'ਤੇ ਹੈ। ਚੀਨ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਰਵੱਈਆ ਕਿਸੇ ਦੇਸ਼ ਦੇ ਵਿਰੁੱਧ ਨਹੀਂ ਹੈ ਪਰ ਉਹ ਆਪਣੀਆਂ ਸੀਮਾਵਾਂ ਦੀ ਰੱਖਿਆ ਲਈ ਇਸ ਤਰ੍ਹਾਂ ਦੇ ਅਭਿਆਸ ਕਰ ਰਿਹਾ ਹੈ। ਚੀਨੀ ਹਵਾਈ ਫੌਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਅਭਿਆਸ ਵਿਚ ਐੱਚ-6 ਦੇ ਬੰਬਾਰੀ ਅਤੇ ਸੁਖੋਈ 30 ਅਤੇ ਸੁਖੋਈ 35 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਅਤੇ ਦੱਖਣੀ ਚੀਨੀ ਸਮੁੰਦਰੀ ਖੇਤਰ ਵਿਚ ਆਪਣੀ ਹਮਲਾ ਗਸ਼ਤ ਪ੍ਰਕਿਰਿਆ ਨੂੰ ਤੇਜ਼ ਕੀਤਾ। ਇਹ ਜਹਾਜ਼ ਜਾਪਾਨੀ ਟਾਪੂਆਂ ਦੇ ਉੱਪਰੋਂ ਵੀ ਲੰਘੇ ਹਨ। ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਅਭਿਆਸ ਕਦੋਂ ਅਤੇ ਕਿਸ ਖੇਤਰ ਵਿਚ ਕੀਤਾ ਗਿਆ। ਬਿਆਨ ਮੁਤਾਬਕ ਹਵਾਈ ਫੌਜ ਦੀ ਇਸ ਤਰ੍ਹਾਂ ਦੀ ਰਿਹਰਸਲ ਭਵਿੱਖ ਵਿਚ ਹੋਣ ਵਾਲੇ ਯੁੱਧ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਕੀਤੀ ਜਾ ਰਹੀ ਹੈ।
ਕੁਈਨਜ਼ਲੈਂਡ : ਘਰ 'ਚ ਲੱਗੀ ਅੱਗ, 2 ਬੱਚਿਆਂ ਸਮੇਤ 1 ਵਿਅਕਤੀ ਦੀ ਮੌਤ
NEXT STORY