ਸਿਡਨੀ (ਬਿਊਰੋ)— ਕੁਈਨਜ਼ਲੈਂਡ ਦੇ ਸ਼ਹਿਰ ਕਿੰਗਰੋਏ ਵਿਚ ਕੱਲ ਦੁਪਹਿਰ ਇਕ ਘਰ ਵਿਚ ਅੱਗ ਲੱਗ ਗਈ । ਇਸ ਘਟਨਾ ਵਿਚ ਦੋ ਬੱਚਿਆਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਅਤੇ ਇਕ ਬੱਚੇ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਦੱਖਣੀ ਬਰਨੈਟ ਖੇਤਰ ਵਿਚ ਕਿੰਗਰੋਏ ਸਟ੍ਰੀਟ ਹੋਮ ਬੁਲਾਇਆ ਗਿਆ। ਐਮਰਜੈਂਸੀ ਸੇਵਾਵਾਂ ਨੇ ਤੁਰੰਤ ਉੱਥੇ ਪਹੁੰਚ ਕੇ ਰਾਹਤ ਕੰਮ ਜਾਰੀ ਕੀਤਾ। ਐਮਰਜੈਂਸੀ ਸੇਵਾਵਾਂ ਦੀ ਰਿਪੋਰਟ ਮੁਤਾਬਕ ਇਸ ਹਾਦਸੇ ਵਿਚ ਇਕ 6 ਮਹੀਨੇ ਦੇ ਅਤੇ ਤਿੰਨ ਸਾਲ ਬੱਚਾ ਸਮੇਤ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਉੱਥੋਂ ਲੰਘ ਰਹੇ ਤਿੰਨ ਵਿਅਕਤੀਆਂ ਨੇ ਸੜ ਰਹੇ ਘਰ ਵਿਚੋਂ ਪੰਜ ਸਾਲਾ ਬੱਚੇ ਦੀ ਜਾਨ ਬਚਾਈ। ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜ਼ਖਮੀ ਹੋਏ ਬੱਚੇ ਨਾਲ ਇਕ ਔਰਤ ਨੂੰ ਵੀ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮੰਨਿਆ ਜਾਂਦਾ ਹੈ ਕਿ ਇਹ ਔਰਤ ਬੱਚੇ ਦੀ ਮਾਂ ਹੋ ਸਕਦੀ ਹੈ। ਪੁਲਸ ਸਮੇਤ ਖੋਜੀ, ਫੋਰੈਂਸਿਕ ਅਧਿਕਾਰੀ ਅਤੇ ਫਾਇਰ ਮਾਹਰ ਘਰ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਬੀ. ਸੀ. 'ਚ ਲਾਪਤਾ ਹੋਇਆ ਨੌਜਵਾਨ, ਮਾਂ ਨੇ ਕਿਹਾ- ਪੁੱਤ ਨੂੰ ਦੇਖਣ ਲਈ ਅੱਖਾਂ ਤਰਸ ਗਈਆਂ
NEXT STORY