ਬੀਜਿੰਗ (ਬਿਊਰੋ): ਚੀਨ ਭਾਵੇਂ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਕਰ ਰਿਹਾ ਹੈ ਪਰ ਚੀਨੀ ਸੈਨਾ (ਪੀ.ਐੱਲ.ਏ.) ਨੇ ਕੜਾਕੇ ਦੀ ਠੰਡ ਵਿਚ ਵੀ ਲੱਦਾਖ ਤੋਂ ਪਿੱਛੇ ਨਾ ਹਟਣ ਦੀ ਪੂਰੀ ਤਿਆਰੀ ਕਰ ਲਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਜਿਨਪਿੰਗ ਸਰਕਾਰ ਨੇ ਲੱਦਾਖ ਅਤੇ ਅਜਿਹੇ ਹੀ ਉੱਚ ਉਚਾਈ ਖੇਤਰ ਦੇ ਲਈ ਹਾਈਟੇਕ ਉਪਕਰਨ, ਜਿਹਨਾਂ ਵਿਚ ਸਪੈਸ਼ਲ ਕੱਪੜੇ, ਬੂਟ ਅਤੇ ਟੈਂਟ ਸ਼ਾਮਲ ਹਨ, ਮੁਹੱਈਆ ਕਰਾ ਦਿੱਤੇ ਹਨ। ਇਹਨਾਂ ਉਪਕਰਨਾਂ ਦੇ ਸਹਾਰੇ ਚੀਨੀ ਸੈਨਾ ਦੇ ਜਵਾਨ ਨਾ ਸਿਰਫ ਆਉਣ ਵਾਲੀ ਕੜਾਕੇ ਦੀ ਠੰਡ ਨਾਲ ਨਜਿੱਠਣ ਵਿਚ ਸਮਰੱਥ ਹੋਣਗੇ ਸਗੋਂ ਯੁੱਧ ਦੀਆਂ ਤਿਆਰੀਆਂ ਵੀ ਜਾਰੀ ਰਹਿਣਗੀਆਂ।
ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਯੂ ਕਿਯਾਨ ਨੇ ਵੀਰਵਾਰ ਨੂੰ ਦੱਸਿਆ ਕਿ ਚੀਨੀ ਸੈਨਾ ਦੇ ਇਹ ਜਵਾਨ ਉੱਚ ਉੱਚਾਈ ਵਾਲੇ ਖੇਤਰ ਵਿਚ ਤਾਇਨਾਤ ਹਨ। ਉਹਨਾਂ ਦੇ ਲਈ ਸਪੈਸ਼ਲ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤ ਹਨ ਕਿ ਸੈਨਾ ਨੂੰ ਸਰਦੀਆਂ ਵਿਚ ਵੀ ਕਾਫੀ ਮੁਸ਼ਕਲ ਇਲਾਕਿਆਂ ਵਿਚ ਰੁੱਕਣਾ ਪੈ ਸਕਦਾ ਹੈ ਅਜਿਹੇ ਵਿਚ ਉਹਨਾਂ ਨੂੰ ਇਹਨਾਂ ਆਧੁਨਿਕ ਉਪਕਰਨਾਂ ਦੀ ਕਾਫੀ ਲੋੜ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਸਪਸ਼ੱਟ ਨਿਰਦੇਸ਼ ਹਨ ਕਿ ਹੁਣ ਚੀਨੀ ਸੈਨਾ ਪੂਰਬੀ ਲੱਦਾਖ ਬਾਰਡਰ ਵਿਚ ਇਕ ਇੰਚ ਵੀ ਪਿੱਛੇ ਨਹੀਂ ਹਟਣੀ ਚਾਹੀਦੀ।
ਚੀਨੀ ਰੱਖਿਆ ਮੰਤਰਾਲੇ ਦੇ ਇਸ ਬਿਆਨ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਚੀਨ ਆਪਣੀ ਸੈਨਾ ਨੂੰ ਖੇਤਰ ਵਿਚ ਮਾਈਨਸ 40 ਡਿਗਰੀ ਤੱਕ ਤਾਪਮਾਨ ਪਹੁੰਚ ਜਾਣ 'ਤੇ ਵੀ ਪਿੱਛੇ ਨਹੀਂ ਹਟਾਏਗਾ। ਕਰਨਲ ਯੂ ਨੇ ਆਨਲਾਈਨ ਬ੍ਰੀਫਿੰਗ ਵਿਚ ਕਿਹਾ ਕਿ ਰਿਹਾਇਸ਼ ਦੇ ਮਾਮਲੇ ਵਿਚ ਜਵਾਨਾਂ ਨੂੰ ਨਵੀਂ ਡਿਸਮਾਊਂਟੇਬਲ ਸੈਲਫ ਐਨਰਜਾਈਜਡ ਇੰਸੁਲੇਟਿਡ ਕੈਬਿਨ ਉਪਕਰਨ ਕਰਾਏ ਗਏ ਹਨ, ਜਿਹਨਾਂ ਨੂੰ ਉਹ ਖੁਦ ਵੀ ਸਥਾਪਿਤ ਕਰ ਸਕਦੇ ਹਨ।
ਕਰਨਲ ਯੂ ਨੇ ਕੀਤਾ ਦਾਅਵਾ
ਕਰਨਲ ਯੂ ਨੇ ਦਾਅਵਾ ਕੀਤਾ ਕਿ 5 ਹਜ਼ਾਰ ਮੀਟਰ ਦੀ ਉੱਚਾਈ 'ਤੇ ਮਾਈਨਸ 40 ਡਿਗਰੀ ਤਾਪਮਾਨ ਵਾਲੇ ਖੇਤਰਾਂ ਵਿਚ ਇਹਨਾਂ ਆਧੁਨਿਕ ਕੈਬਿਨ ਦੇ ਅੰਦਰ ਦਾ ਤਾਪਮਾਨ ਵੱਧ ਤੋਂ ਵੱਧ 15 ਡਿਗਰੀ 'ਤੇ ਬਰਕਰਾਰ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ,''ਇਸ ਕੈਬਿਨ ਦੇ ਇਲਾਵਾ ਜਵਾਨਾਂ ਨੂੰ ਵੱਖ-ਵੱਖ ਸਲੀਪਿੰਗ ਬੈਗ, ਡਾਊਨ ਟ੍ਰੇਨਿੰਗ ਅਤੇ ਕੋਲਡਪਰੂਫ ਬੂਟ ਵੀ ਉਪਲਬਧ ਕਰਾਏ ਗਏ ਹਨ। ਇਹਨਾਂ ਸਾਰਿਆਂ ਦੀ ਖਾਸੀਅਤ ਠੰਡ ਨੂੰ ਰੋਕਣ ਅਤੇ ਅੰਦਰ ਦੀ ਗਰਮੀ ਨੂੰ ਬਣਾਈ ਰੱਖਣ ਦੀ ਹੈ। ਨਾਲ ਹੀ ਇਹ ਪੋਰਟੇਬਲ ਅਤੇ ਬਹੁਤ ਆਰਾਮਦਾਇਕ ਹਨ। ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉੱਚੇ ਠੰਡੇ ਪਹਾੜੀ ਖੇਤਰਾਂ ਦੇ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ।''
ਚੀਨ ਨੇ ਦਾਅਵਾ ਕੀਤਾ ਕਿ ਚੀਨੀ ਸੈਨਾ ਨੂੰ ਖਾਣਾ ਗਰਮ ਰੱਖਣ ਦੇ ਲਈ ਵੀ ਥਰਮਲ ਇੰਸੁਲੈਸ਼ਨ ਉਪਕਰਨ ਦਿੱਤਾ ਗਿਆ ਹੈ। ਨਾਲ ਹੀ ਉੱਚੇ ਪਹਾੜੀ ਖੇਤਰਾਂ ਦੇ ਲਈ ਆਊਟਡੋਰ ਰੱਖਣ ਲਾਇਕ ਤੁਰੰਤ ਤਿਆਰ ਹੋਣ ਵਾਲੇ ਖਾਣੇ ਦਾ ਪਰੀਖਣ ਕੀਤਾ ਜਾ ਰਿਹਾ ਹੈ। ਕਰਨਲ ਯੂ ਨੇ ਦਾਅਵਾ ਕੀਤਾ ਕਿ ਚੀਨਾ ਸੈਨਾ ਮੋਹਰੀ ਚੌਕੀਆਂ 'ਤੇ ਤਾਇਨਾਤ ਆਪਣੇ ਜਵਾਨਾਂ ਤੱਕ ਡਰੋਨ ਜਹਾਜ਼ਾਂ ਦੇ ਜ਼ਰੀਏ ਤਾਜ਼ਾ ਫਲ ਅਤੇ ਸਬਜ਼ੀਆਂ ਉਪਲਬਧ ਕਰਾਏਗੀ।
ਅਮਰੀਕਾ : ਪੁਲਸ ਵਲੋਂ ਰੋਕੇ ਜਾਣ 'ਤੇ ਆਪਣੇ ਇਨ੍ਹਾਂ ਅਧਿਕਾਰਾਂ ਦੀ ਤੁਸੀਂ ਕਰ ਸਕਦੇ ਹੋ ਵਰਤੋਂ
NEXT STORY