ਇਸਲਾਮਾਬਾਦ (ਬਿਊਰੋ): ਚੀਨ ਅਤੇ ਸਾਊਦੀ ਅਰਬ ਵੱਲੋਂ ਦਿੱਤੇ ਗਏ ਕਰਜ਼ਿਆਂ 'ਤੇ ਚੱਲ ਰਿਹਾ ਪਾਕਿਸਤਾਨ ਨਵੀਂ ਮੁਸੀਬਤ 'ਚ ਫਸ ਗਿਆ ਹੈ। ਅਸਲ ਵਿਚ ਪਾਕਿਸਤਾਨ 'ਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ 300 ਅਰਬ ਰੁਪਏ ਦੀ ਅਦਾਇਗੀ ਨਾ ਕੀਤੀ ਤਾਂ ਬਿਜਲੀ ਕੰਪਨੀਆਂ ਬਿਜਲੀ ਪਲਾਂਟ ਬੰਦ ਕਰ ਦੇਣਗੀਆਂ। ਇਸ ਸਬੰਧੀ ਚੀਨ ਦੀਆਂ ਕੰਪਨੀਆਂ ਨੇ ਸਰਕਾਰ ਨੂੰ ਅਲਟੀਮੇਟਮ ਜਾਰੀ ਕਰ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਸਰਕਾਰ ਡੂੰਘੀ ਚਿੰਤਾ ਵਿਚ ਹੈ।
ਪਾਕਿਸਤਾਨ 'ਤੇ ਵੱਡਾ ਸੰਕਟ
ਪਾਕਿਸਤਾਨ ਪਹਿਲਾਂ ਤੋਂ ਹੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪਾਕਿਸਤਾਨ ਕੋਲ ਚੀਨੀ ਕੰਪਨੀਆਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਇੰਨੇ ਪੈਸੇ ਨਹੀਂ ਹਨ। ਪਾਕਿਸਤਾਨ ਵਿੱਚ ਕਰੀਬ 2 ਦਰਜਨ ਚੀਨੀ ਬਿਜਲੀ ਕੰਪਨੀਆਂ ਕੰਮ ਕਰ ਰਹੀਆਂ ਹਨ ਅਤੇ ਇਹ ਕੰਪਨੀਆਂ ਪਾਕਿਸਤਾਨ ਦੇ ਸਰਕਾਰੀ ਤੋਂ ਲੈ ਕੇ ਨਿੱਜੀ ਪੱਧਰ ਤੱਕ ਬਿਜਲੀ ਕੁਨੈਕਸ਼ਨ ਦਿੰਦੀਆਂ ਹਨ। ਪਾਕਿਸਤਾਨ ਸਰਕਾਰ ਨੇ ਅਜੇ ਤੱਕ 300 ਅਰਬ ਰੁਪਏ ਦੀ ਅਦਾਇਗੀ ਨਹੀਂ ਕੀਤੀ ਹੈ, ਲਿਹਾਜਾ ਪਾਕਿਸਤਾਨ ਦੇ ਵਿਕਾਸ ਮੰਤਰੀ ਅਹਿਸਾਨ ਨਾਲ ਬਿਜਲੀ ਕੰਪਨੀਆਂ ਦੀ ਹੋਈ ਮੀਟਿੰਗ ਵਿੱਚ ਚੀਨ ਦੀਆਂ ਬਿਜਲੀ ਕੰਪਨੀਆਂ ਨੇ ਸਪੱਸ਼ਟ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ 300 ਅਰਬ ਰੁਪਏ ਦੀ ਅਦਾਇਗੀ ਨਾ ਕੀਤੀ ਤਾਂ ਬਿਜਲੀ ਕੰਪਨੀਆਂ ਬਿਜਲੀ ਉਤਪਾਦਨ ਬੰਦ ਕਰ ਦੇਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਚਿਤਾਵਨੀ : ਅਗਲੇ 5 ਸਾਲਾਂ 'ਚ 1.5 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਪੈਣ ਦੀ ਸੰਭਾਵਨਾ
ਪਾਕਿਸਤਾਨ ਸਰਕਾਰ ਦੀ ਵਧੀ ਮੁਸ਼ਕਲ
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਰੇਲਵੇ, ਟੈਲੀਫੋਨ ਕੰਪਨੀਆਂ ਤੋਂ ਲੈ ਕੇ ਸਰਕਾਰੀ ਵਿਭਾਗਾਂ ਤੱਕ ਸਿਰਫ ਚੀਨੀ ਕੰਪਨੀਆਂ ਹੀ ਬਿਜਲੀ ਸਪਲਾਈ ਕਰਦੀਆਂ ਹਨ ਅਤੇ ਜੇਕਰ ਉਹ ਉਤਪਾਦਨ ਬੰਦ ਕਰ ਦਿੰਦੀਆਂ ਹਨ ਤਾਂ ਪੂਰਾ ਪਾਕਿਸਤਾਨ ਬੰਦ ਹੋ ਜਾਵੇਗਾ। ਰਿਪੋਰਟ ਮੁਤਾਬਕ ਮੀਟਿੰਗ ਦੌਰਾਨ ਚੀਨੀ ਅਧਿਕਾਰੀਆਂ ਨੇ ਪਾਕਿਸਤਾਨੀ ਮੰਤਰੀ ਸਾਹਮਣੇ ਚੀਨੀ ਅਧਿਕਾਰੀਆਂ ਦੀਆਂ ਵੀਜ਼ਾ ਸਮੱਸਿਆਵਾਂ ਦੇ ਨਾਲ-ਨਾਲ ਟੈਕਸ ਸਬੰਧੀ ਕਈ ਸ਼ਿਕਾਇਤਾਂ ਰੱਖੀਆਂ, ਜਿਸ ਤੋਂ ਬਾਅਦ ਪਾਕਿਸਤਾਨੀ ਮੰਤਰੀ ਨੇ ਚੀਨੀ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਵੀ ਦੱਸੀਆਂ ਪਰ ਸਭ ਤੋਂ ਮਹੱਤਵਪੂਰਨ ਮੁੱਦਾ ਬਿਜਲੀ ਸੀ। ਡਾਨ ਦੀ ਰਿਪੋਰਟ ਮੁਤਾਬਕ ਚੀਨ ਦੇ ਸੁਤੰਤਰ ਬਿਜਲੀ ਉਤਪਾਦਕਾਂ (ਆਈ.ਪੀ.ਪੀ.) ਦੇ ਲਗਭਗ 25 ਨੁਮਾਇੰਦਿਆਂ ਨੇ ਪਾਕਿਸਤਾਨ ਦੇ ਮੰਤਰੀ ਅਹਿਸਾਨ ਇਕਬਾਲ ਨਾਲ ਇਕ ਤੋਂ ਬਾਅਦ ਇਕ ਗੱਲ ਕੀਤੀ ਅਤੇ ਉਨ੍ਹਾਂ ਦੇ ਬਕਾਏ ਦੇ ਨਿਰਮਾਣ ਦੀ ਸ਼ਿਕਾਇਤ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਪੇਸ਼ਗੀ ਅਦਾਇਗੀ ਭੁਗਤਾਨ ਦੇ ਬਿਨਾਂ ਉਹ ਕੁਝ ਦਿਨਾਂ ਦੇ ਅੰਦਰ ਬੰਦ ਹੋ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੀਆਂ 90 ਬੰਦਰਗਾਹਾਂ 'ਤੇ ਚੀਨ ਦਾ ਕਬਜ਼ਾ, ਅਮਰੀਕਾ-ਆਸਟ੍ਰੇਲੀਆ ਦੀ ਵਧੀ ਚਿੰਤਾ
ਪਾਕਿਸਤਾਨ ਲਈ ਬਕਾਇਆ ਚੁਕਾਉਣਾ ਵੱਡੀ ਮੁਸੀਬਤ
ਹਾਲਾਂਕਿ ਪਾਕਿਸਤਾਨ ਦੇ ਮੰਤਰੀ ਅਹਿਸਾਨ ਇਕਬਾਲ ਨੇ ਚੀਨੀ ਕੰਪਨੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਸਥਿਤੀ ਦਾ ਨੋਟਿਸ ਲਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਪੂਰੇ ਮੁੱਦੇ ਬਾਰੇ ਜਾਣੂ ਕਰਾਉਣ ਅਤੇ ਤੁਰੰਤ ਭੁਗਤਾਨ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਚਾਲੂ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੀਆਂ ਵਿੱਤੀ ਮੁਸ਼ਕਿਲਾਂ ਦੂਰ ਕਰ ਦਿੱਤੀਆਂ ਜਾਣਗੀਆਂ ਪਰ ਮਾਹਰਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ ਸਰਕਾਰ ਲਈ ਇਹ ਬਹੁਤ ਮੁਸ਼ਕਲ ਹੋਣ ਵਾਲਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਸਾਊਦੀ ਅਰਬ ਦਾ ਕਰਜ਼ਾ ਸਮੇਂ 'ਤੇ ਪਹੁੰਚ ਜਾਂਦਾ ਹੈ ਤਾਂ ਬਿਜਲੀ ਕੰਪਨੀਆਂ ਦਾ ਬਕਾਇਆ ਅਦਾ ਹੋ ਜਾਵੇਗਾ, ਨਹੀਂ ਤਾਂ ਅਜਿਹਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਮੀਟਿੰਗ ਦੌਰਾਨ ਬਿਜਲੀ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੀ ਇਮਰਾਨ ਖ਼ਾਨ ਦੀ ਸਰਕਾਰ ਵੇਲੇ ਅਦਾਇਗੀਆਂ ਨੂੰ ਵਾਰ-ਵਾਰ ਟਾਲ ਦਿੱਤਾ ਗਿਆ ਸੀ, ਜਿਸ ਕਾਰਨ ਕਾਫੀ ਪੈਸਾ ਬਕਾਇਆ ਪਿਆ ਹੈ।
PM ਸ਼ਰੀਫ ਖ਼ਿਲਾਫ਼ ਜਾਂਚ ਕਰਨ ਵਾਲੇ FIA ਅਧਿਕਾਰੀ ਦੀ ਮੌਤ
NEXT STORY