ਬੀਜਿੰਗ (ਬਿਊਰੋ): ਤਕਨੀਕ ਦੀ ਵਰਤੋਂ ਨਾਲ ਚੀਨ ਨੇ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਕਈ ਕਾਰਨਾਮੇ ਕੀਤੇ ਹਨ। ਇਸ ਦੌਰਾਨ ਇਕ ਉਦਮੀ ਚੀਨੀ ਸ਼ਖਸ ਨੇ ਇਕ ਛੋਟਾ ਹੈਲੀਕਾਪਟਰ ਬਣਾਇਆ ਹੈ ਜਿਸ ਵਿਚ 2 ਲੋਕ ਉਡਾਣ ਦਾ ਮਜ਼ਾ ਲੈ ਸਕਦੇ ਹਨ।
ਇਸ ਹੈਲੀਕਾਪਟਰ ਨੂੰ ਬਣਾਉਣ ਲਈ ਚੀਨੀ ਨੌਜਵਾਨ ਨੇ ਡਰੋਨ ਦੀ ਮਦਦ ਲਈ ਹੈ। ਇਸ ਵਿਚ 4 ਮੋਟਰਾਂ ਲੱਗੀਆਂ ਹਨ। ਹਰੇਕ ਮੋਟਰ 19 ਹਜ਼ਾਰ ਵਾਟ ਦੀ ਪਾਵਰ ਦਿੰਦੀ ਹੈ ਜਿਸ ਨਾਲ ਇਹ ਛੋਟਾ ਹੈਲੀਕਾਪਟਰ ਉੱਡਦਾ ਹੈ। ਇਸ ਛੋਟੇ ਹੈਲੀਕਾਪਟਰ ਦਾ ਨਾਮ ਓਕਟੋਕਾਪਟਰ (Octocopter) ਰੱਖਿਆ ਗਿਆ ਹੈ। ਇਹ 120 ਕਿਲੋਗ੍ਰਾਮ ਤੱਕ ਦਾ ਵਜ਼ਨ ਚੁੱਕ ਕੇ ਹਵਾ ਵਿਚ ਉਡਾਣ ਭਰਨ ਵਿਚ ਸਮਰੱਥ ਹੈ।
ਇਸ ਵਿਚ ਚਾਰੇ ਪਾਸੀਂ ਇਲੈਕਟ੍ਰਿਕ ਡਿਵਾਈਸ ਲੱਗੇ ਹਨ ਜੋ ਇਸ ਦੀ ਦਿਸ਼ਾ, ਗਤੀ ਅਤੇ ਉੱਚਾਈ ਦਾ ਨਿਰਧਾਰਨ ਕਰਦੇ ਹਨ। ਨਾਲ ਹੀ ਮੋਟਰਾਂ ਨੂੰ ਚਲਾਉਣ ਵਿਚ ਮਦਦ ਕਰਦੇ ਹਨ। ਇਹ ਪੂਰਾ ਓਕਟੋਕਾਪਟਰ 170 ਸੈਂਟੀਮੀਟਰ ਮਤਲਬ 5.57 ਫੁੱਟ ਲੰਬਾ ਹੈ। ਇਸ ਨੂੰ ਬਣਾਉਣ ਵਿਚ ਕਾਰਬਨ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਉੱਡਦੇ ਸਮੇਂ ਇਹ 150 ਕਿਲੋਗ੍ਰਾਮ ਦਾ ਨੈਗੇਟਿਵ ਲਿਫਟ ਪੈਦਾ ਕਰਦਾ ਹੈ ਮਤਲਬ ਹਵਾ ਵਿਚ ਉੱਠਦੇ ਸਮੇਂ ਇਸ ਦਾ ਖੁਦ ਦਾ ਵਜ਼ਨ 150 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ।
ਇਸ ਨੂੰ ਬਣਾਉਣ ਵਾਲੇ 40 ਸਾਲ ਦੇ ਡੇਲੀ ਝਾਓ ਕਹਿੰਦੇ ਹਨ,''ਇਸ ਦੇ ਸਾਰੇ ਹਿੱਸੇ ਚੀਨ ਵਿਚ ਹੀ ਬਣੇ ਹਨ। ਤੁਸੀਂ ਕਿਤੇ ਜਾਣਾ ਹੈ ਤਾਂ ਇਸ ਵਿਚ ਲੱਗੇ ਜੀ.ਪੀ.ਐੱਸ. ਸਿਸਟਮ ਨਾਲ ਤੁਸੀਂ ਰਸਤਾ ਪਤਾ ਕਰਕੇ ਜਾ ਸਕਦੇ ਹੋ।'' ਝਾਓ ਨੇ ਦੱਸਿਆ ਕਿ ਤੁਸੀਂ ਇਸ ਵਿਚ ਮੰਜ਼ਿਲ ਫਿਕਸ ਕਰ ਦੇਵੋ ਉਸ ਦੇ ਬਾਅਦ ਇਹ ਤੁਹਾਨੂੰ ਖੁਦ ਹੀ ਉੱਥੇ ਤੱਕ ਪਹੁੰਚਾ ਦੇਵੇਗਾ। ਸਿਰਫ ਤੁਹਾਨੂੰ ਇਸ ਨੂੰ ਉਡਾਉਣਾ ਹੋਵੇਗਾ। ਦਿਸ਼ਾ ਨਿਰਧਾਰਨ ਦਾ ਕੰਮ ਇਹ ਖੁਦ ਕਰ ਲਵੇਗਾ।
ਝਾਓ ਕਹਿੰਦੇ ਹਨ ਕਿ ਇਸ ਮਸ਼ੀਨ ਦੇ ਜ਼ਰੀਏ ਸ਼ਹਿਰਾਂ ਵਿਚ ਪੁਲਸ ਪੈਟਰੋਲਿੰਗ ਵਿਚ ਮਦਦ ਮਿਲੇਗੀ। ਨਾਲ ਹੀ ਆਫਤ ਵਾਲੀ ਸਥਿਤੀ ਵਿਚ ਰਾਹਤ ਅਤੇ ਬਚਾਅ ਕੰਮ ਪੂਰਾ ਕਰਨ ਵਿਚ ਕਿਰਿਆਸ਼ੀਲਤਾ ਆਵੇਗੀ।
ਅਮਰੀਕਾ-ਕੈਨੇਡਾ ਯਾਤਰਾ ਪਾਬੰਦੀ 'ਤੇ ਲੈ ਸਕਦੇ ਹਨ ਇਹ ਵੱਡਾ ਫੈਸਲਾ
NEXT STORY