ਓਟਾਵਾ— ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਜੁਲਾਈ ਦੇ ਅਖੀਰ ਤੱਕ ਗੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਵਧਾ ਸਕਦੇ ਹਨ, ਯਾਨੀ ਬਿਨਾਂ ਕਾਰਨ ਸਰੱਹਦ ਪਾਰ ਕਰਨ ਦੀ ਮਨ੍ਹਾਹੀ ਹੋਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਸੰਭਾਵਤ ਤੌਰ 'ਤੇ ਸਰਹੱਦੀ ਪਾਬੰਦੀਆਂ ਵਧਾਉਣ ਦਾ ਵਿਚਾਰ ਕਰ ਰਹੇ ਹਨ ਪਰ ਸਮਝੌਤੇ 'ਤੇ ਹਸਤਾਖਰ ਹੋਣੇ ਅਜੇ ਬਾਕੀ ਹਨ। ਵਾਸ਼ਿੰਗਟਨ ਅਤੇ ਓਟਾਵਾ ਨੇ ਮਾਰਚ 'ਚ ਸਰਹੱਦ ਰਾਹੀਂ ਗੈਰ ਜ਼ਰੂਰੀ ਯਾਤਰਾ 'ਤੇ ਪਾਬੰਦੀਆਂ ਲਾਗੂ ਕੀਤੀਆਂ ਸਨ ਅਤੇ ਅਪ੍ਰੈਲ ਤੇ ਮਈ 'ਚ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਸੀ। ਮੌਜੂਦਾ ਸਮੇਂ ਪਾਬੰਦੀ 21 ਜੂਨ ਨੂੰ ਖਤਮ ਹੋਣ ਵਾਲੀ ਹੈ, ਜਿਸ ਨੂੰ ਹੁਣ ਜੁਲਾਈ ਤੱਕ ਲਈ ਵਧਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 10 ਕੈਨੇਡੀਅਨ ਸੂਬਿਆਂ 'ਚ ਕੋਰੋਨਾ ਵਾਇਰਸ ਦਾ ਪ੍ਰੋਕਪ ਘੱਟ ਰਿਹਾ ਹੈ ਪਰ ਓਂਟਾਰੀਓ ਤੇ ਕਿਊਬਿਕ 'ਚ ਕਾਫੀ ਮਾਮਲੇ ਹਨ। ਸੂਤਰ ਨੇ ਕਿਹਾ ਕਿ ਬਹੁਤੇ ਸੂਬਿਆਂ ਨੇ ਓਟਾਵਾ ਨੂੰ ਨਿਜੀ ਤੌਰ 'ਤੇ ਦੱਸਿਆ ਹੈ ਕਿ ਉਹ ਗੈਰ-ਜ਼ਰੂਰੀ ਯਾਤਰਾ ਮੁੜ ਸ਼ੁਰੂ ਕਰਨ ਲਈ ਫਿਲਹਾਲ ਰਾਜ਼ੀ ਨਹੀਂ ਹਨ।
ਪ੍ਰਸਿੱਧ ਕ੍ਰਿਕਟ ਖਿਡਾਰੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਰੌਕਬੈਂਕ ਦੀਆਂ ਸੜਕਾਂ
NEXT STORY