ਨੈਰੋਬੀ— ਕੀਨੀਆ 'ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਟ੍ਰੇਨਿੰਗ ਕੈਂਪ ਤੇ ਕਲੱਬਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੀਨੀਆ ਅਥਲੈਟਿਕਸ ਅਥਾਰਟੀ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਟ੍ਰੇਨਿੰਗ ਕੈਂਪ ਤੇ ਕਲੱਬ ਬੰਦ ਹੋਣ ਨਾਲ ਕੀਨੀਆ ਦੇ ਐਥਲੀਟਾਂ ਦੀ ਟੋਕੀਓ ਓਲੰਪਿਕ ਤਿਆਰੀਆਂ ਨੂੰ ਝਟਕਾ ਲੱਗੇਗਾ। ਕੀਨੀਆ 'ਚ ਪਿਛਲੇ ਹਫਤੇ ਆਪਣੀ ਐਥਲੀਟਾਂ ਦੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਦੇ ਲਈ ਯਾਤਰਾ ਕਰਨ 'ਤੇ ਪਾਬੰਧੀ ਲਗਾ ਦਿੱਤੀ ਸੀ। ਸੰਸਥਾ ਨੇ ਕਿਹਾ ਕਿ ਸਾਰੇ ਅਥਲੈਟਿਕਸ ਸਿਖਲਾਈ ਕੈਂਪ ਤੇ ਕਲੱਬਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਕੀਨੀਆ ਅਥਲੈਟਿਕਸ ਨੇ ਕਿਹਾ ਕਿ ਐਥਲੀਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਅਕਤੀਗਤ ਰੂਪ ਨਾਲ ਟ੍ਰੇਨਿੰਗ ਕਰਨ ਤੇ ਕੋਚ ਵਿਅਕਤੀਗਤ ਰੂਪ ਨਾਲ ਐਥਲੀਟਾਂ ਦੀ ਟ੍ਰੇਨਿੰਗ 'ਤੇ ਨਿਗਰਾਨੀ ਰੱਖਣ।
ਜਾਣੋਂ ਕਿਉਂ ਇੰਨਾ ਖਤਰਨਾਕ ਹੈ ਕੋਰੋਨਾਵਾਇਰਸ ਜਿਸ ਕਾਰਨ ਹੋ ਰਹੀਆਂ ਵਧੇਰੇ ਮੌਤਾਂ
NEXT STORY