ਲੰਡਨ — ਕੀ ਤੁਸੀਂ ਲੰਮੇ ਸਮੇਂ ਤੱਕ ਜਿਊਣਾ ਚਾਹੁੰਦੇ ਹੋ? ਤਾਂ ਆਪਣੇ ਕੌਫੀ ਦੇ ਕੱਪ ਨੂੰ ਭਰ ਲਓ। ਇਕ ਅਧਿਐਨ ਮੁਤਾਬਕ ਕੈਫੀਨ ਦੇ ਇਸਤੇਮਾਲ ਨਾਲ ਕ੍ਰੋਨਿਕ ਕਿਡਨੀ ਦੀ ਬੀਮਾਰੀ (ਸੀ. ਕੇ. ਡੀ.) ਦੇ ਮਰੀਜ਼ਾਂ ਦਾ ਵੀ ਜੀਵਨ ਕਾਲ ਵਧ ਸਕਦਾ ਹੈ। ਇਕ ਅਧਿਐਨ ਦੇ ਨਤੀਜਿਆਂ ਵਿਚ ਦੱਸਿਆ ਗਿਆ ਹੈ ਕਿ ਕੈਫੀਨ ਅਤੇ ਮੌਤ ਦੇ ਕਾਰਨਾਂ ਵਿਚਾਲੇ ਇਕ ਸਬੰਧ ਹੈ। ਜੋ ਲੋਕ ਸਭ ਤੋਂ ਵੱਧ ਕੌਫੀ ਪੀਂਦੇ ਹਨ, ਉਨ੍ਹਾਂ ਦੇ ਮਰਨ ਦਾ ਖਤਰਾ 24 ਫੀਸਦੀ ਘੱਟ ਹੋ ਜਾਂਦਾ ਹੈ, ਜਦੋਂ ਕਿ ਘੱਟ ਮਾਤਰਾ ਵਿਚ ਕੌਫੀ ਪੀਣ ਵਾਲਿਆਂ ਦੀ ਵੀ ਮੌਤ ਦਾ ਖਤਰਾ 12 ਫੀਸਦੀ ਤੱਕ ਟਲ ਜਾਂਦਾ ਹੈ।
ਪੋਰਟੁਗਲ ਦੇ ਸੈਂਟਰੋ ਹਸਪਤਾਲ ਲਿਸਬੋਆ ਨੋਰਟੇ ਦੇ ਮਿਗੁਅਲਲ ਬਿਗੋਟੇ ਵਿਇਰਾ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਸੀ. ਕੇ. ਡੀ. ਮਰੀਜ਼ਾਂ ਦੇ ਜ਼ਿਆਦਾ ਕੌਫੀ ਪੀਣ ਨਾਲ ਉਨ੍ਹਾਂ ਦੀ ਮੌਤ ਦਾ ਖਤਰਾ ਘੱਟ ਹੋ ਸਕਦਾ ਹੈ। ਇਹ ਇਕ ਆਸਾਨ ਕਲੀਨੀਕਲੀ ਪ੍ਰਮਾਣਿਤ ਅਤੇ ਸਸਤਾ ਬਦਲ ਹੋ ਸਕਦਾ ਹੈ।
ਬ੍ਰੇਨ ਟਿਊਮਰ ਨਾਲ ਲੱੜ ਰਹੇ ਆਪਣੇ ਬੱਚੇ ਨੂੰ ਮਿਲਣ ਲਈ ਤਰਸ ਰਿਹਾ ਇਹ ਪਿਤਾ
NEXT STORY