ਬੋਗੋਟਾ (ਵਾਰਤਾ)- ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਵਿਚ ਹੁਣ ਗਰਭਪਾਤ ਕਰਾਉਣਾ ਕਾਨੂੰਨੀ ਅਪਰਾਧ ਨਹੀਂ ਹੈ। ਸੀ.ਐੱਨ.ਐੱਨ. ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੀ ਸੰਵਿਧਾਨਕ ਅਦਾਲਤ ਨੇ ਗਰਭ ਅਵਸਥਾ ਦੇ 24 ਹਫ਼ਤਿਆਂ 'ਤੇ ਗਰਭਪਾਤ ਨੂੰ ਵੈਧ ਬਣਾਉਣ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਹੈ।
ਪਿਛਲੇ 2 ਦਹਾਕਿਆਂ ਤੋਂ ਗਰਭਪਾਤ ਕਾਨੂੰਨ ਦੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਗਰਭਪਾਤ ਅਧਿਕਾਰ ਵਕੀਲਾਂ ਨੇ ਅਦਾਲਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਸੀ.ਐੱਨ.ਐੱਨ. ਅਨੁਸਾਰ ਕੋਲੰਬੀਆ ਦੀ ਸੁਪਰੀਮ ਕੋਰਟ ਦਾ ਫ਼ੈਸਲਾ ਮੈਕਸੀਕੋ ਦੀ ਸੁਪਰੀਮ ਕੋਰਟ ਅਤੇ ਅਰਜਨਟੀਨਾ ਦੀ ਸੈਨੇਟ ਵੱਲੋਂ ਗਰਭਪਾਤ ਨੂੰ ਅਪਰਾਧ ਤੋਂ ਮੁਕਤ ਕਰਨ ਦੇ ਹਾਲੀਆ ਫੈਸਲਿਆਂ ਦੀ ਪਾਲਣਾ ਕਰਦਾ ਹੈ।
ਬੁਰੇ ਫਸੇ ਇਮਰਾਨ ਖਾਨ, ਪਤਨੀ ਬੁਸ਼ਰਾ ਦੇ ਬੇਟੇ ਖ਼ਿਲਾਫ਼ FIR ਦਰਜ, ਜਾਣੋ ਵਜ੍ਹਾ
NEXT STORY