ਇੰਟਰਨੈਸ਼ਨਲ ਡੈਸਕ (ਬਿਊਰੋ) ਦੁਨੀਆ ਭਰ ਵਿਚ ਬੱਸ, ਟਰੱਕ, ਟ੍ਰੇਨ ਜਿਹੇ ਆਵਾਜਾਈ ਦੇ ਸਾਧਨਾਂ ਦੀ ਗਤੀ ਬਿਹਤਰ ਬੁਨਿਆਦੀ ਢਾਂਚੇ ਨਾਲ ਵਧ ਗਈ ਹੈ। 25 ਸਾਲ ਪਹਿਲਾਂ ਨਾਲ ਤੁਲਨਾ ਕਰੀਏ ਤਾਂ ਅੱਜ ਸਾਡੀ ਗਤੀ ਹਰ ਖੇਤਰ ਵਿਚ ਵਧੀ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਹਾਜ਼ਾਂ ਦੀ ਗਤੀ 25 ਸਾਲ ਪਹਿਲਾਂ ਦੀ ਤੁਲਨਾ 'ਚ ਘਟ ਗਈ ਹੈ। ਯਾਤਰੀਆਂ ਨੂੰ ਲੱਗਦਾ ਹੈ ਕਿ ਜਹਾਜ਼ ਤੋਂ ਉਹਨਾਂ ਦੀ ਯਾਤਰਾ ਦਾ ਸਮਾਂ ਬਚ ਰਿਹਾ ਹੈ ਜਦਕਿ ਸੱਚਾਈ ਇਸ ਦੇ ਉਲਟ ਹੈ। ਇਕ ਰਿਪੋਰਟ ਦੇ ਮੁਤਾਬਕ 1996 ਵਿਚ ਲੰਡਨ ਤੋਂ ਡਬਲਿਨ ਲਈ ਉਡਾਣ ਭਰਨ 'ਚ ਇਕ ਘੰਟਾ ਲੱਗਦਾ ਸੀ। ਅੱਜ ਇਸ ਵਿਚ 90 ਮਿੰਟ ਲੱਗਦੇ ਹਨ ਮਤਲਬ ਅੱਧਾ ਘੰਟਾ ਜ਼ਿਆਦਾ ਸਮਾਂ ਲੱਗ ਰਿਹਾ ਹੈ।
25 ਸਾਲ ਪਹਿਲਾਂ ਹੀਥਰੋ ਤੋਂ ਅਮਰੀਕਾ ਦੇ ਨਿਊਯਾਰਕ ਦੇ ਜੌਨ ਐਫ ਕੈਨੇਡੀ ਹਵਾਈ ਅੱਡੇ ਲਈ ਉਡਾਣ ਦਾ ਸਮਾਂ 7 ਘੰਟੇ ਦਾ ਸੀ ਹੁਣ ਇਹ ਘੱਟੋ-ਘੱਟ 8 ਘੰਟੇ ਦਾ ਹੈ। ਜਦਕਿ ਹਵਾਬਾਜ਼ੀ ਕੰਪਨੀਆਂ ਜਲਦੀ ਯਾਤਰਾ ਪੂਰੀ ਕਰਾਉਣ ਦਾ ਦਾਅਵਾ ਕਰਦੀਆਂ ਹਨ। ਮਤਲਬ ਯਾਤਰੀਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹਨਾਂ ਦੀ ਉਡਾਣ ਦਾ ਸਮਾਂ ਘੱਟ ਹੋਣ ਦੀ ਬਜਾਏ ਵਧ ਗਿਆ ਹੈ। ਉੱਥੇ ਹਵਾਬਾਜ਼ੀ ਕੰਪਨੀਆਂ ਦਾ ਇਕ ਤਰਕ ਇਹ ਵੀ ਹੈ ਕਿ ਕਈ ਸਮੱਸਿਆਵਾਂ ਅਜਿਹੀਆਂ ਹਨ ਜੋ ਏਅਰਲਾਈਨ ਦੇ ਕੰਟਰੋਲ ਵਿਚ ਨਹੀਂ ਹੁੰਦੀਆਂ। ਇਸ ਲਈ ਸਹੀ ਰਣਨੀਤੀ 'ਤੇ ਕੰਮ ਹੋਣਾ ਚਾਹੀਦਾ ਹੈ। ਪਹਿਲਾਂ ਦੀ ਤੁਲਨਾ ਵਿਚ ਅੱਜ ਜਹਾਜ਼ਾਂ ਦੀ ਗਿਣਤੀ ਵਧ ਗਈ ਹੈ। ਮਤਲਬ ਹਵਾਈ ਮਾਰਗ ਪਹਿਲਾਂ ਨਾਲੋਂ ਜ਼ਿਆਦਾ ਬਿੱਜੀ ਹੋ ਗਿਆ ਹੈ। ਅਜਿਹੇ ਵਿਚ ਸੁਰੱਖਿਅਤ ਉਡਾਣ ਅਤੇ ਸਮੇਂ 'ਤੇ ਹਵਾਈ ਅੱਡੇ 'ਤੇ ਲੈਂਡਿੰਗ ਲਈ ਕੁਝ ਬਦਲਾਅ ਜ਼ਰੂਰੀ ਹਨ। ਜਹਾਜ ਦੇ ਹੋਲਡਿੰਗ ਟਾਈਮ ਨੂੰ ਬਚਾਉਣਾ ਵੀ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ, ਅਮਰੀਕਾ ਨੇ ਇੰਡੋ-ਪੈਸੀਫਿਕ ਖੇਤਰ 'ਚ ਸਹਿਯੋਗ ਵਧਾਉਣ ਦਾ ਲਿਆ ਅਹਿਦ
ਈਂਧਣ ਬਚਾਉਣ ਲਈ ਜਹਾਜ਼ ਦੀ ਗਤੀ ਕੀਤੀ ਗਈ ਘੱਟ
ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚਕਾਰ ਜਹਾਜ਼ਾਂ ਦਾ ਉਡਾਣ ਸਮਾਂ ਵਧਣ ਦਾ ਕਾਰਨ ਹੈ, ਉਹਨਾਂ ਦੀ ਗਤੀ ਘੱਟ ਕੀਤੀ ਜਾਣਾ। ਇਸ ਬਾਰੇ ਹਵਾਬਾਜ਼ੀ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹਾ ਈਂਧਣ ਦੀ ਬਚਤ ਲਈ ਕੀਤਾ ਗਿਆ ਹੈ। ਏਅਰਲਾਈਨਜ਼ ਆਪਣੇ ਈਂਧਣ ਬਿੱਲਾਂ ਦੇ ਬਾਰੇ ਪਹਿਲਾਂ ਨਾਲੋਂ ਕਿਤੇ ਵੱਧ ਸਾਵਧਾਨ ਹੈ। ਹਾਲ ਹੀ ਦੇ ਸਾਲਾਂ ਵਿਚ ਆਪਣੇ ਜਹਾਜ਼ ਦੀ ਕਰੂਜਿੰਗ ਗਤੀ ਨੂੰ ਉਸੇ ਦੇ ਮੁਤਾਬਕ ਰੱਖਿਆ ਗਿਆ ਹੈ। 2013 ਦੇ ਰੇਯਾਨਏਅਰ ਨੇ ਆਪਣੇ ਪਾਇਲਟਾਂ ਨੂੰ ਹਰੇਕ ਉਡਾਣ ਵਿਚ ਦੋ ਮਿੰਟ ਜੋੜ ਕੇ ਹੌਲੀ-ਹੌਲੀ ਪੈਸ ਬਚਾਉਣ ਲਈ ਕਿਹਾ ਸੀ। 2008 ਵਿਚ ਇਕ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਜਦੋਂ ਅਮਰੀਕੀ ਏਅਰਲਾਈਨ ਜੇਟਬਲੂ ਨੇ ਜਹਾਜ਼ ਦੀ ਗਤੀ ਘੱਟ ਕਰਨ ਦਾ ਫ਼ੈਸਲਾ ਲਿਆ ਸੀ ਉਦੋਂ ਉਸਨੇ ਸਲਾਨਾ 112 ਕਰੋੜ ਰੁਪਏ ਦੀ ਬਚਤ ਕੀਤੀ ਸੀ।
ਇਟਲੀ: ਭਾਰਤੀ ਨੌਜਵਾਨ ਦੀਆਂ 2 ਗੱਡੀਆਂ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ
NEXT STORY